11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-06-2026

ਅਕਾਲ ਕਾਲਜ ਕੌਂਸਲ ਮਸਤੂਆਣਾ ਸਾਹਿਬ ਵਲੋਂ ਨਾਨਕਸ਼ਾਹੀ ਅਕਾਲ ਕੈਲੰਡਰ’ ਲੋਕ ਅਰਪਣ

Ad Position 21
No active advertisement
ਅਜੀਤ ਡੈਸਕ 25-06-2026

 

ਸੰਗਰੂਰ, 24 ਜੂਨ (ਸੁਖਵਿੰਦਰ ਸਿੰਘ ਫੁੱਲ) - ਇਲਾਕੇ ਦੀ ਪ੍ਰਮੁੱਖ ਵਿਦਿਅਕ ਅਤੇ ਧਾਰਮਿਕ ਸੰਸਥਾ ‘ਅਕਾਲ ਕਾਲਜ ਕੌਂਸਲ, ਮਸਤੂਆਣਾ ਸਾਹਿਬ’ ਵੱਲੋਂ ਇੱਕ ਵਿਸ਼ੇਸ਼ ਪਹਿਲਕਦਮੀ ਕਰਦਿਆਂ ਪਹਿਲੀ ਵਾਰ ਨਾਨਕਸ਼ਾਹੀ ਕੈਲੰਡਰ ਰਿਲੀਜ਼ ਕੀਤਾ ਗਿਆ । ਇਸ ਵਿਲੱਖਣ ਕੈਲੰਡਰ ਦਾ ਨਾਂਅ ‘ਨਾਨਕਸ਼ਾਹੀ ਅਕਾਲ ਕੈਲੰਡਰ’ ਰੱਖਿਆ ਗਿਆ ਹੈ, ਜੋ ਕਿ ਨਾਨਕਸ਼ਾਹੀ ਸੰਮਤ 558 ਨੂੰ ਦਰਸਾਉਂਦਾ ਹੈ। ਕੌਂਸਲ ਵੱਲੋਂ ਇਹ ਕੈਲੰਡਰ ਮਹਾਨ ਤਪੱਸਵੀ ਅਤੇ ਵਿਦਿਆ ਦਾਨੀ ‘ਸੰਤ ਬਾਬਾ ਅਤਰ ਸਿੰਘ ਦੀ 100 ਸਾਲਾ ਬਰਸੀ ਨੂੰ ਸ਼ਰਧਾਪੂਰਵਕ ਸਮਰਪਿਤ ਕੀਤਾ ਗਿਆ ਹੈ। ਕੈਲੰਡਰ ਸੰਬੰਧੀ ਜਾਣਕਾਰੀ ਦਿੰਦੇ ਹੋਏ ਅਕਾਲ ਕਾਲਜ ਕੌਂਸਲ ਦੇ ਸਕੱਤਰ ਜਸਵੰਤ ਸਿੰਘ ਖਹਿਰਾ ਵਲੋਂ ਦੱਸਿਆ ਗਿਆ ਕਿ ਆਕਰਸ਼ਿਤ ਅਤੇ ਖੂਬਸੂਰਤ ਰੰਗਾਂ ਵਿੱਚ ਤਿਆਰ ਕੀਤੇ ਗਏ ਇਸ ਕੈਲੰਡਰ ਨੂੰ ਸੰਗਤਾਂ ਦੀ ਸਹੂਲਤ ਲਈ ਬਹੁਤ ਹੀ ਸਰਲ ਅਤੇ ਵਿਗਿਆਨਕ ਤਰੀਕੇ ਨਾਲ ਡਿਜ਼ਾਈਨ ਕੀਤਾ ਗਿਆ ਹੈ। ਕੈਲੰਡਰ ਵਿੱਚ ਦੇਸੀ ਮਹੀਨਿਆਂ ਦੇ ਨਾਮ ਤੇ ਤਿੱਥੀਆਂ ਦੇ ਨਾਲ-ਨਾਲ ਅੰਗਰੇਜ਼ੀ ਮਹੀਨਿਆਂ ਦੇ ਨਾਮ ਅਤੇ ਮਿਤੀਆਂ ਨੂੰ ਬਹੁਤ ਵੀ ਕ੍ਰਮਵਾਰ ਤਰੀਕੇ ਨਾਲ ਅੰਕਿਤ ਕੀਤਾ ਗਿਆ ਹੈ। ਹਰੇਕ ਦੇਸੀ ਮਹੀਨੇ ਦੀ ਸੁਦੀ ਅਤੇ ਵਦੀ ਸਬੰਧੀ ਜਾਣਕਾਰੀ ਦੇ ਨਾਲ-ਨਾਲ ਗੁਰਪੁਰਬ, ਇਤਿਹਾਸਕ ਦਿਹਾੜੇ ਅਤੇ ਸਰਕਾਰੀ ਛੁੱਟੀਆਂ ਦਾ ਵੇਰਵਾ ਦੋਵਾਂ (ਦੇਸੀ ਅਤੇ ਅੰਗਰੇਜ਼ੀ) ਮਹੀਨਿਆਂ ਦੇ ਹਿਸਾਬ ਨਾਲ ਦਿੱਤਾ ਗਿਆ ਹੈ । ਆਮ ਲੋਕਾਈ ਦੀ ਸੌਖ ਲਈ ਅੰਗਰੇਜ਼ੀ ਮਹੀਨਿਆਂ ਅਨੁਸਾਰ ਕੈਲੰਡਰ ਦੇਖਣ ਦੀ ਸਰਲਤਾ ਨੂੰ ਮੁੱਖ ਰੱਖਦਿਆਂ ਇਸ ਨਾਨਕਸ਼ਾਹੀ ਕੈਲੰਡਰ ਦੀ ਆਰੰਭਤਾ ਜਨਵਰੀ ਮਹੀਨੇ ਤੋਂ ਹੀ ਕੀਤੀ ਗਈ ਹੈ। ਉਨ੍ਹਾਂ ਅੱਗੇ ਦੱਸਿਆ ਕਿ ਮਸਤੂਆਣਾ ਸਾਹਿਬ ਵਿਖੇ ਹਰ ਮਹੀਨੇ ਲੱਗਣ ਵਾਲੇ ਪਵਿੱਤਰ ‘ਮੱਸਿਆ ਦੇ ਮੇਲੇ’ ਨੂੰ ਮੁੱਖ ਰੱਖਦੇ ਹੋਏ, ਕੈਲੰਡਰ ਵਿੱਚ ਮੱਸਿਆ ਵਾਲੇ ਕਾਲਮ ਨੂੰ ਇੱਕ ਵੱਖਰਾ ਤੇ ਵਿਸ਼ੇਸ਼ ਰੰਗ ਦਿੱਤਾ ਗਿਆ ਹੈ ਤਾਂ ਜੋ ਸੰਗਤਾਂ ਨੂੰ ਮੱਸਿਆ ਦੀ ਤਾਰੀਖ਼ ਦੇਖਣ ਵਿੱਚ ਕੋਈ ਦਿੱਕਤ ਨਾ ਆਵੇ । ਇਸ ਤੋਂ ਇਲਾਵਾ ਸੰਗਰਾਂਦ ਅਤੇ ਪੂਰਨਮਾਸ਼ੀ ਸਬੰਧੀ ਜਾਣਕਾਰੀ ਵੀ ਸਪਸ਼ਟ ਰੂਪ ਵਿੱਚ ਦਰਜ ਹੈ।ਕੈਲੰਡਰ ਵਿੱਚ ਸਾਲ ਦੀਆਂ ਛੇ ਰੁੱਤਾਂ ਨੂੰ ਦਰਸਾਉਂਦੀ ਇੱਕ ਬਹੁਤ ਹੀ ਆਕਰਸ਼ਕ ਤਸਵੀਰ ਲਗਾਈ ਗਈ ਹੈ। ਇਸ ਵਿੱਚ ਹਰੇਕ ਦੇਸੀ ਅਤੇ ਅੰਗਰੇਜ਼ੀ ਮਹੀਨੇ ਨੂੰ ਛੇ ਰੁੱਤਾਂ ਅਨੁਸਾਰ ਕ੍ਰਮਵਾਰ ਰੱਖਿਆ ਗਿਆ ਹੈ, ਤਾਂ ਜੋ ਨਵੀਂ ਪੀੜ੍ਹੀ ਅਤੇ ਸੰਗਤਾਂ ਹਰ ਰੁੱਤ ਨਾਲ ਸਬੰਧਤ ਮਹੀਨਿਆਂ ਦੀ ਜਾਣਕਾਰੀ ਨੂੰ ਆਸਾਨੀ ਨਾਲ ਸਮਝ ਸਕਣ। ਇਸ ਕੈਲੰਡਰ ਨੂੰ ਤਿਆਰ ਕਰਨ ਵਿੱਚ ਭਾਈ ਅਵਤਾਰ ਸਿੰਘ ਹਜੂਰੀ ਰਾਗੀ ਅਤੇ ਡਾ. ਰਾਜਿੰਦਰ ਕੌਰ ਦਾ ਵਿਸ਼ੇਸ਼ ਯੋਗਦਾਨ ਰਿਹਾ। ਇਸ ਮੌਕੇ ਅਕਾਲ ਕਾਲਜ ਕੌਂਸਲ ਦੇ ਸੀਨੀਅਰ ਮੈਂਬਰ ਬਲਦੇਵ ਸਿੰਘ ਭੰਮਾਬੱਦੀ, ਗਰਜੰਟ ਸਿੰਘ ਦੁੱਗਾਂ, ਸ੍ਰ. ਗਮਦੂਰ ਸਿੰਘ ਬਹਾਦਰਪੁਰ, ਸ੍ਰ. ਹਰਜੀਤ ਸਿੰਘ ਸਜੂਮਾਂ, ਭੁਪਿੰਦਰ ਸਿੰਘ ਗਰੇਵਾਲ, ਸ੍ਰ ਹਾਕਮ ਸਿੰਘ ਬਹਾਦਰਪੁਰ, ਸ੍ਰ. ਸਿਆਸਤ ਸਿੰਘ ਦੁੱਗਾਂ, ਸ੍ਰ. ਕਰਮਜੀਤ ਸਿੰਘ ਗੱਗੜਪੁਰ, ਸ੍ਰ. ਸੁਰਜੀਤ ਸਿੰਘ ਕੁਲਾਰ, ਗੁਰਦੁਆਰਾ ਗੁਰਸਾਗਰ ਦੇ ਹੈੱਡ ਗ੍ਰੰਥੀ ਬਾਬਾ ਸੁਖਦੇਵ ਸਿੰਘ, ਮੈਨੇਜਰ ਜਸਵੀਰ ਸਿੰਘ, ਭਾਈ ਜਸਵਿੰਦਰ ਸਿੰਘ ਕਥਾਵਾਚਕ, ਭਾਈ ਅੰਮ੍ਰਿਤਪਾਲ ਸਿੰਘ, ਡਾਇਰੈਕਟਰਜ਼ ਡਾ. ਗੁਰਬੀਰ ਸਿੰਘ ਸੋਹੀ, ਡਾ. ਜਤਿੰਦਰ ਦੇਵ, ਸੁਖਮੰਦਰ ਸਿੰਘ ਭੱਠਲ, ਨਿਰਪਜੀਤ ਸਿੰਘ, ਕੌਂਸਲ ਦੀਆਂ ਵੱਖ-ਵੱਖ ਸੰਸਥਾਵਾਂ ਦਾ ਸਟਾਫ ਮੌਜੂਦ ਸੀ।

Ad Position 22
No active advertisement
ਪਿਛਲੀ ਖ਼ਬਰ ਫਰਜ਼ੀ ਰਿਪੋਰਟ ਮਾਮਲੇ ਨੇ ਮੁੱਖ ਮੰਤਰੀ ਦਾ ਅਸਲ ਚਿਹਰਾ ਲੋਕਾਂ ਸਾਹਮਣੇ ਲਿਆਂਦਾ- ਪੂਨੀਆ ਅਗਲੀ ਖ਼ਬਰ ਗੈਰ ਕਾਨੂੰਨੀ ਲੱਕੀ ਡਰਾਅ ਚਲਾਉਣ ਵਾਲਿਆਂ ਖ਼ਿਲਾਫ਼ ਮਾਮਲਾ ਦਰਜ
Ad Position 24