08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-06-2026

ਖੇਤੀ ਵਿਗਿਆਨ ਕੇਂਦਰ ਨੇ ‘ਖੇਤ ਬਚਾਓ ਅਭਿਆਨ’ ਤਹਿਤ ਵੱਖ-ਵੱਖ ਪਿੰਡਾਂ ਵਿਚ ਸੰਮੇਲਨ ਕਰਵਾਏ

Ad Position 21
No active advertisement
ਅਜੀਤ ਡੈਸਕ 27-06-2026
ਹੰਡਿਆਇਆ, 26 ਜੂਨ (ਗੁਰਜੀਤ ਸਿੰਘ ਖੁੱਡੀ)-ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਲੁਧਿਆਣਾ ਦੇ ਅਧੀਨ ਚੱਲਦੇ ਖੇਤੀ ਵਿਗਿਆਨ ਕੇਂਦਰ ਹੰਡਿਆਇਆ ਵਲੋਂ ਐਸੋਸੀਏਟ ਡਾਇਰੈਕਟਰ ਡਾ: ਪ੍ਰਹਿਲਾਦ ਸਿੰਘ ਤੰਵਰ ਦੀ ਅਗਵਾਈ ਵਿਚ ‘ਖੇਤ ਬਚਾਓ ਅਭਿਆਨ’ ਤਹਿਤ ਵੱਖ-ਵੱਖ ਪਿੰਡਾਂ ਵਿਚ ਸਰਪੰਚ ਸੰਮੇਲਨ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਡਾ: ਪ੍ਰਹਿਲਾਦ ਸਿੰਘ ਤੰਵਰ ਨੇ ਖੇਤੀ ਲਾਗਤ ਘਟਾਉਣ ਲਈ ਵਰਤੀਆਂ ਜਾਣ ਵਾਲੀਆਂ ਲਾਗਤ-ਪ੍ਰਭਾਵਸ਼ਾਲੀ ਤਕਨਾਲੋਜੀਆਂ ਬਾਰੇ ਚਰਚਾ ਕੀਤੀ। ਉਨ੍ਹਾਂ ਸਰਪੰਚ ਨੂੰ ਕੇ.ਵੀ.ਕੇ. ਗਤੀਵਿਧੀਆਂ ਵਿਚ ਵਧੇਰੇ ਸਰਗਰਮੀ ਨਾਲ ਭਾਗੀਦਾਰੀ ਲਈ ਪ੍ਰੇਰਿਤ ਕੀਤਾ। ਉਨ੍ਹਾਂ ਮਿੱਟੀ ਨੂੰ ਸੁਧਾਰਨ ਲਈ ਹਰੀ ਖਾਦ ਲਈ ਜੰਤਰ ਦੀ ਕਾਸ਼ਤ ’ਤੇ ਵੀ ਜ਼ੋਰ ਦਿੱਤਾ। ਡਾ: ਸੁਨਯੇਂਦਰ ਸਿੰਘ ਸਹਾਇਕ ਪ੍ਰੋਫੈਸਰ (ਖੇਤੀ ਵਿਗਿਆਨ) ਨੇ ਫ਼ਸਲ ਉਤਪਾਦਨ ਵਿਚ ਜੈਵਿਕ ਖਾਦ ਦੀ ਭੂਮਿਕਾ ’ਤੇ ਚਰਚਾ ਕੀਤੀ। ਡਾ: ਅੰਜੁਲੀ ਸ਼ਰਮਾ ਸਹਾਇਕ ਪ੍ਰੋਫੈਸਰ (ਗ੍ਰਹਿ ਵਿਗਿਆਨ) ਨੇ ਖੇਤੀ ਉਪਜ ਦੇ ਮੁੱਲ ਵਾਧੇ ਅਤੇ ਮਹਿਲਾ ਸਸ਼ਕਤੀਕਰਨ ’ਤੇ ਜ਼ੋਰ ਦਿੱਤਾ। ਡਾ: ਸੰਜੇ ਕੁਮਾਰ ਨੇ ਖੇਤੀਬਾੜੀ ਵਿਚ ਜੈਵਿਕ ਕੀਟਨਾਸ਼ਕ ਦੀ ਭੂਮਿਕਾ ’ਤੇ ਚਰਚਾ ਕੀਤੀ। ਗੁਰਬੀਰ ਸਿੰਘ ਫ਼ੀਲਡ ਅਫ਼ਸਰ ਇਫਕੋ ਨੇ ਖਾਦ ਦੀ ਵਰਤੋਂ ’ਤੇ ਚਰਚਾ ਕੀਤੀ। ਮੁੱਖ ਖੇਤੀਬਾੜੀ ਅਫ਼ਸਰ ਸ: ਸੁਖਪਾਲ ਸਿੰਘ ਗਿੱਲ ਨੇ ਖੇਤੀਬਾੜੀ ਵਿਭਾਗ ਦੁਆਰਾ ਕਿਸਾਨਾਂ ਦੀ ਭਲਾਈ ਲਈ ਲਾਗੂ ਕੀਤੀਆਂ ਗਈਆਂ ਗਤੀਵਿਧੀਆਂ ’ਤੇ ਚਰਚਾ ਕੀਤੀ। ਇਸ ਮੌਕੇ ਖੇਤੀਬਾੜੀ ਵਿਭਾਗ ਬਰਨਾਲਾ ਅਤੇ ਇਫਕੋ ਦੇ ਹੋਰ ਅਧਿਕਾਰੀ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਬੇਰੁਜ਼ਗਾਰ ਆਗੂ ਢਿਲਵਾਂ ਰਿਹਾਅ, ਮੁੱਖ ਮੰਤਰੀ ਦੀ ਆਮਦ ਤੋਂ ਪਹਿਲਾਂ ਪੁਲਿਸ ਨੇ ਚੁੱਕੇ ਸਨ ਬੇਰੁਜ਼ਗਾਰ ਆਗੂ ਅਗਲੀ ਖ਼ਬਰ ਪਿੰਡ ਗਾਗੇਵਾਲ ਵਿਖੇ ਪੰਚਾਇਤ ਨੇ ‘ਮੇਰੀ ਰਸੋਈ’ ਸਕੀਮ ਤਹਿਤ ਲਾਭਪਾਤਰੀਆ ਨੂੰ ਫੂਡ ਕਿੱਟਾਂ ਦੀ ਕੀਤੀ ਵੰਡ
Ad Position 24