ਤਪਾ ਰੈਡੀਮੇਡ ਅਤੇ ਜਨਰਲ ਮਰਚੈਂਟ ਐਸੋਸੀਏਸ਼ਨ ਦੀਆਂ ਦੁਕਾਨਾਂ 4 ਅਤੇ 5 ਨੂੰ ਬੰਦ ਰਹਿਣਗੀਆਂ
ਅਜੀਤ ਡੈਸਕ
29-06-2026
ਤਪਾ ਮੰਡੀ, 28 ਜੂਨ (ਵਿਜੇ ਸ਼ਰਮਾ)-ਸਥਾਨਕ ਸ਼ਹਿਰ ਦੀ ਸਭ ਤੋਂ ਵੱਡੀ ਐਸੋਸੀਏਸ਼ਨ ਤਪਾ ਰੈਡੀਮੇਡ ਐਂਡ ਜਨਰਲ ਮਰਚੈਂਟ ਐਸੋਸੀਏਸ਼ਨ ਰਜਿ: ਦੇ ਅਧੀਨ ਆਉਂਦੀਆਂ ਦੁਕਾਨਾਂ ਗਰਮੀਆਂ ਦੀਆਂ ਛੁੱਟੀਆਂ ਦੇ ਮੱਦੇਨਜ਼ਰ ਦੋ ਦਿਨ ਲਈ ਬੰਦ ਰਹਿਣਗੀਆਂ ਅਤੇ ਐਸੋਸੀਏਸ਼ਨ ਅਧੀਨ ਆਉਂਦੀਆਂ ਦੁਕਾਨਾਂ ’ਤੇ ਦੋ ਦਿਨ ਕੋਈ ਵੀ ਕੰਮ ਨਹੀਂ ਕੀਤਾ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸੋਸੀਏਸ਼ਨ ਦੇ ਪ੍ਰਧਾਨ ਬੱਬੂ ਤਨੇਜਾ, ਚੇਅਰਮੈਨ ਸੰਦੀਪ ਕੁਮਾਰ ਵਿੱਕੀ ਅਤੇ ਸਕੱਤਰ ਮੰਗੂ ਮੌੜ ਨੇ ਦੱਸਿਆ ਕਿ ਅੱਤ ਦੀ ਪੈ ਰਹੀ ਗਰਮੀ ਨੂੰ ਵੇਖਦਿਆਂ ਹੋਇਆਂ ਐਸੋਸੀਏਸ਼ਨ ਨੇ ਇੱਕ ਮੀਟਿੰਗ ਕਰ ਸਰਬ ਸੰਮਤੀ ਨਾਲ ਫ਼ੈਸਲਾ ਲਿਆ ਕਿ ਗਰਮੀਆਂ ਦੀਆਂ ਛੁੱਟੀਆਂ ਦੇ ਮੱਦੇਨਜ਼ਰ ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਵੀ ਜੁਲਾਈ ਦੇ ਪਹਿਲੇ ਹਫ਼ਤੇ 4 ਅਤੇ 5 ਜੁਲਾਈ ਦਿਨ ਸ਼ਨੀਵਾਰ ਐਤਵਾਰ ਨੂੰ ਸਾਰੀਆਂ ਦੁਕਾਨਾਂ ਮੁਕੰਮਲ ਤੌਰ ’ਤੇ ਬੰਦ ਰਹਿਣਗੀਆਂ। ਉਨ੍ਹਾਂ ਦੱਸਿਆ ਕਿ ਐਸੋਸੀਏਸ਼ਨ ਅਧੀਨ ਆਉਂਦੀਆਂ ਰੈਡੀਮੇਡ ਕੱਪੜੇ, ਬਸਾਤੀ, ਜਨਰਲ ਸਟੋਰ, ਬੂਟ ਚੱਪਲ, ਗਿਫ਼ਟ ਹਾਊਸ, ਕਿਤਾਬਾਂ ਕਾਪੀ, ਬੈਗ, ਟੇਲਰ ਮੈਟੀਰੀਅਲ ਆਦਿ ਹੋਰ ਜੋ ਐਸੋਸੀਏਸ਼ਨ ਦੇ ਅਧੀਨ ਆਉਂਦੀਆਂ ਹਨ ਉਹ ਵੀ ਬੰਦ ਰਹਿਣਗੀਆਂ।