06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-06-2026

ਸੰਤ ਕਬੀਰ ਦੇ ਪ੍ਰਗਟ ਦਿਵਸ ਨੂੰ ਸਮਰਪਿਤ ਸ਼ੋਭਾ ਯਾਤਰਾ ਕੱਢੀ

Ad Position 21
No active advertisement
ਅਜੀਤ ਡੈਸਕ 30-06-2026
ਤਪਾ ਮੰਡੀ, 29 ਜੂਨ (ਪ੍ਰਵੀਨ ਗਰਗ)-ਨੌਜਵਾਨ ਧਾਨਕ ਸਭਾ ਅਤੇ ਸਮੂਹ ਧਾਨਕ ਸਮਾਜ ਤਪਾ ਵਲੋਂ ਸੰਤ ਕਬੀਰ ਦੇ 629ਵੇਂ ਪ੍ਰਗਟ ਦਿਵਸ ਅਤੇ ਮੂਰਤੀ ਸਥਾਪਨਾ ਨੂੰ ਸਮਰਪਿਤ ਸ਼ੋਭਾ ਯਾਤਰਾ ਕੱਢੀ ਗਈ। ਸ਼ੋਭਾ ਯਾਤਰਾ ਮੌਕੇ ਜੋਤੀ ਪ੍ਰਚੰਡ ਦੀ ਰਸਮ ਕਾਕੂ ਓਪਰੇਟਰ (ਸੁਖਾਨੰਦ ਲਾਈਟ),ਰੀਬਨ ਦੀ ਰਸਮ ਰਾਜੂ ਮਾਰਕੰਡਾ ਤਪਾ ਵੱਲੋਂ ਅਦਾ ਕਰਨ ਉਪਰੰਤ ਸ਼ੋਭਾ ਯਾਤਰਾ ਦੀ ਰਵਾਨਗੀ ਕੌਂਸਲਰ ਧਰਮਪਾਲ ਸ਼ਰਮਾ ਵੱਲੋਂ ਕੀਤੀ ਗਈ। ਇਹ ਸ਼ੋਭਾ ਯਾਤਰਾ ਬੈਂਡ ਵਾਜਿਆਂ ਨਾਲ ਗੁਰੂ ਗੋਬਿੰਦ ਸਿੰਘ ਨਗਰ ਢਿਲਵਾਂ ਰੋਡ ਤਪਾ ਤੋਂ ਸ਼ੁਰੂ ਹੋਈ। ਸਮਾਗਮ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਬੰਧਕਾਂ ਨੇ ਦੱਸਿਆ ਕਿ ਨਗਰ ਦੇ ਸਹਿਯੋਗ ਨਾਲ ਮੂਰਤੀ ਸਥਾਪਨਾ ਦੀ ਰਸਮ ਕੱਲ੍ਹ ਦਿਨ ਮੰਗਲਵਾਰ ਨੂੰ ਕੀਤੀ ਜਾਵੇਗੀ, ਜਿਸ ਵਿਚ ਮੁੱਖ ਮਹਿਮਾਨ ਵਜੋਂ ਹਲਕਾ ਵਿਧਾਇਕ ਲਾਭ ਸਿੰਘ ਉੱਗੋਕੇ, ਐਸ.ਡੀ.ਐਮ. ਤਪਾ ਆਯੂਸ਼ ਗੋਇਲ, ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਪਰਮਿੰਦਰ ਭੰਗੂ, ਡੀ.ਐਸ.ਪੀ ਤਪਾ ਜਸਕਰਨ ਸਿੰਘ ਬਰਾੜ ਅਤੇ ਸਿਟੀ ਇੰਚਾਰਜ ਬਲਜੀਤ ਸਿੰਘ ਢਿੱਲੋਂ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰਨਗੇ ਅਤੇ ਝੰਡੇ ਦੀ ਰਸਮ ਗੱਲਾ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਮੰਗਤ ਰਾਏ ਬਸੋੜ ਵਲੋਂ ਅਦਾ ਕੀਤੀ ਜਾਵੇਗੀ। ਇਸ ਮੌਕੇ ਕੌਂਸਲਰ ਰਣਜੀਤ ਲਾਡੀ, ਕੌਂਸਲਰ ਬਲਜੀਤ ਬਾਸੀ, ਕੌਂਸਲਰ ਹੈਪੀ ਸਿੰਘ, ਕੌਂਸਲਰ ਬਲਦੇਵ ਸਿੰਘ, ਕੌਂਸਲਰ ਮਨੀਸ਼ ਗਰਗ, ਅਰਵਿੰਦ ਰੰਗੀ, ਮੇਲਾ ਕਾਲੀਆ, ਰਾਹੁਲ ਭਾਗਾਂ ਵਾਲਾ, ਰੋਹਿਤ ਮਿੱਤਲ, ਮੰਮੂ ਬਾਸੀ, ਸੁਰੇਸ਼ ਚੰਦੇਲ, ਨਰਿੰਦਰ ਨਿੰਦੀ, ਪ੍ਰੇਮ ਮੈਡੀਕਲ ਤੋਂ ਇਲਾਵਾ ਸੁਲਤਾਨ ਰਾਮ, ਜਤਿੰਦਰ ਸਿੰਘ, ਪੰਕਜ ਕੁਮਾਰ, ਜਸਵੰਤ ਰਾਏ, ਰਵੀ ਕੁਮਾਰ, ਸੁਨੀਲ ਕੁਮਾਰ, ਸੋਨੂੰ ਆਦਿ ਸਮੂਹ ਅਹੁਦੇਦਾਰ ਮੈਂਬਰ ਨੌਜਵਾਨ ਧਾਨਕ ਸਭਾ ਅਤੇ ਸਮੂਹ ਧਾਨਕ ਸਮਾਜ ਦੇ ਨੁਮਾਇੰਦੇ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਉੱਗੋਕੇ ਨੇ ਦੁਕਾਨਦਾਰਾਂ ਨਾਲ ਮਿਲ ਕੇ ਵਪਾਰਕ ਮੁੱਦਿਆਂ ’ਤੇ ਕੀਤੀ ਚਰਚਾ ਅਗਲੀ ਖ਼ਬਰ ਮੁੱਖ ਮੰਤਰੀ ਦੀ ਲੋਕ ਮਿਲਣੀ ਤੋਂ ਪਹਿਲਾਂ ਹਰਜੀਤ ਸਿੰਘ ਖਿਆਲੀ, ਜਗਸੀਰ ਸਿੰਘ ਅਤੇ ਸੁਖਪਾਲ ਸਿੰਘ ਬਖਤਗੜ੍ਹ ਲਏ ਹਿਰਾਸਤ ’ਚ...
Ad Position 24
No active advertisement