ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-07-2026

ਬਜ਼ੁਰਗਾਂ ਦੇ ਵਿਚਕਾਰ ਪਹੁੰਚੇ ਪੰਜਾਬ ਇਨਫੋਟੈਕ ਦੇ ਚੇਅਰਮੈਨ ਡਾ. ਮਿੰਕੂ ਜਵੰਧਾ

Ad Position 21
No active advertisement
ਅਜੀਤ ਡੈਸਕ 02-07-2026
ਸੰਗਰੂਰ, 1 ਜੁਲਾਈ (ਚੌਧਰੀ ਨੰਦ ਲਾਲ ਗਾਂਧੀ) - ਸਾਡੇ ਬਜ਼ੁਰਗ ਸਮਾਜ ਦੀਆਂ ਉਹ ਮਜ਼ਬੂਤ ਜੜ੍ਹਾਂ ਹਨ, ਜਿਨ੍ਹਾਂ ਦੇ ਅਨਮੋਲ ਜੀਵਨ ਤਜ਼ਰਬਿਆਂ ਦੀ ਛਾਂ ਹੇਠ ਸਾਡੀ ਨਵੀਂ ਪੀੜ੍ਹੀ ਇੱਕ ਉੱਜਲ ਭਵਿੱਖ ਦਾ ਰਾਹ ਚੁਣਦੀ ਹੈ। ਅੱਜ ਅਸੀਂ ਜਿਸ ਮੁਕਾਮ ‘ਤੇ ਹਾਂ, ਉਹ ਇਨ੍ਹਾਂ ਦੇ ਮਾਰਗਦਰਸ਼ਨ ਦੀ ਬਦੌਲਤ ਹੀ ਹੈ। ਇਹ ਭਾਵੁਕ ਅਤੇ ਪ੍ਰੇਰਨਾਦਾਇਕ ਵਿਚਾਰ ਪੰਜਾਬ ਇਨਫੋਟੈਕ ਦੇ ਚੇਅਰਮੈਨ ਡਾ. ਗੁਨਿੰਦਰਜੀਤ ਸਿੰਘ ਮਿੰਕੂ ਜਵੰਧਾ ਨੇ ਸਥਾਨਕ ਸਿਟੀ ਪਾਰਕ ਵਿਖੇ ਆਯੋਜਿਤ ਇੱਕ ਵਿਸ਼ੇਸ਼ ਮਿਲਣ ਸਮਾਗਮ ਦੌਰਾਨ ਪ੍ਰਗਟ ਕੀਤੇ। ਇਹ ਸਮਾਗਮ ‘ਸੀਨੀਅਰ ਸਿਟੀਜਨ ਭਲਾਈ ਸੰਸਥਾ’ ਵੱਲੋਂ ਕਰਵਾਇਆ ਗਿਆ ਸੀ, ਜਿੱਥੇ ਡਾ. ਜਵੰਧਾ ਨੇ ਵਿਸ਼ੇਸ਼ ਤੌਰ ‘ਤੇ ਪਹੁੰਚ ਕੇ ਬਜ਼ੁਰਗਾਂ ਸਮਾਗਮ ਦੌਰਾਨ ਬਜ਼ੁਰਗਾਂ ਦੇ ਵਿਚਕਾਰ ਬੈਠ ਕੇ ਗੱਲਬਾਤ ਕਰਦਿਆਂ ਡਾ. ਮਿੰਕੂ ਜਵੰਧਾ ਨੇ ਇੱਕ ਬਹੁਤ ਹੀ ਆਤਮੀਕ ਪਹੁੰਚ ਅਪਣਾਈ। ਉਨ੍ਹਾਂ ਕਿਹਾ ਕਿ ਉਮਰ ਦੇ ਇਸ ਪੜਾਅ ‘ਤੇ ਦੇਸ਼ ਅਤੇ ਸਮਾਜ ਦੀ ਸੇਵਾ ਕਰ ਚੁੱਕੇ ਇਨ੍ਹਾਂ ਸੀਨੀਅਰ ਸਿਟੀਜ਼ਨਜ਼ ਨੂੰ ਮਾਨਸਿਕ, ਸਿਹਤ ਅਤੇ ਪ੍ਰਸ਼ਾਸਨਿਕ ਪੱਧਰ ‘ਤੇ ਹਰ ਸੰਭਵ ਮਦਦ ਪਹੁੰਚਾਉਣਾ ਸਰਕਾਰ ਅਤੇ ਪ੍ਰਸ਼ਾਸਨ ਦੀ ਮੁੱਖ ਤਰਜੀਹ ਹੈ। ਸੰਸਥਾ ਦੇ ਮੈਂਬਰਾਂ ਨੂੰ ਭਰੋਸਾ ਦਿਵਾਉਂਦੇ ਹੋਏ ਉਨ੍ਹਾਂ ਕਿਹਾ ਕਿ ਬਜ਼ੁਰਗਾਂ ਨੂੰ ਕਿਸੇ ਵੀ ਸਰਕਾਰੀ ਦਫ਼ਤਰ ਜਾਂ ਸਥਾਨਕ ਪੱਧਰ ‘ਤੇ ਕੋਈ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਦੀ ਹਰ ਸਮੱਸਿਆ ਦਾ ਹੱਲ ‘ਫਰਸਟ ਪ੍ਰਾਇੋਰਟੀ’ (ਪਹਿਲ ਦੇ ਅਧਾਰ) ‘ਤੇ ਕੀਤਾ ਜਾਵੇਗਾ। ਇਸ ਦੌਰਾਨ ਸੀਨੀਅਰ ਸਿਟੀਜ਼ਨਜ਼ ਨੇ ਵੀ ਬਹੁਤ ਖੁੱਲ੍ਹੇ ਮਨ ਨਾਲ ਸ਼ਹਿਰ ਦੇ ਵਿਕਾਸ, ਪਾਰਕਾਂ ਦੇ ਰੱਖ-ਰਖਾਅ, ਹਰਿਆਵਲ ਵਧਾਉਣ ਅਤੇ ਸੁਰੱਖਿਆ ਵਿਵਸਥਾ ਨੂੰ ਹੋਰ ਬਿਹਤਰ ਬਣਾਉਣ ਲਈ ਆਪਣੇ ਜੀਵਨ ਦੇ ਲੰਮੇ ਤਜ਼ਰਬਿਆਂ ਦੇ ਅਧਾਰ ‘ਤੇ ਕਈ ਮਹੱਤਵਪੂਰਨ ਸੁਝਾਅ ਚੇਅਰਮੈਨ ਸਾਹਿਬ ਨਾਲ ਸਾਂਝੇ ਕੀਤੇ। ਬਜ਼ੁਰਗਾਂ ਦੇ ਸਨਮਾਨ ਵਿੱਚ ਹਮੇਸ਼ਾ ਖੁੱਲ੍ਹੇ ਹਨ ਦਫ਼ਤਰ ਦੇ ਬੂਹੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਾ. ਜਵੰਧਾ ਨੇ ਕਿਹਾ ਸਾਡੇ ਬਜ਼ੁਰਗਾਂ ਨੇ ਆਪਣੀ ਸਾਰੀ ਜ਼ਿੰਦਗੀ ਸਮਾਜ ਅਤੇ ਰਾਸ਼ਟਰ ਦੇ ਨਿਰਮਾਣ ਵਿੱਚ ਲਗਾ ਦਿੱਤੀ ਹੈ। ਮੇਰੇ ਦਫ਼ਤਰ ਦੇ ਬੂਹੇ ਬਜ਼ੁਰਗਾਂ ਲਈ ਦਿਨ-ਰਾਤ 24 ਘੰਟੇ ਖੁੱਲ੍ਹੇ ਹਨ। ਸੀਨੀਅਰ ਸਿਟੀਜਨ ਭਲਾਈ ਸੰਸਥਾ ਦੇ ਅਹੁਦੇਦਾਰਾਂ ਵੱਲੋਂ ਡਾ. ਗੁਨਿੰਦਰਜੀਤ ਸਿੰਘ ਮਿੰਕੂ ਜਵੰਧਾ ਦੇ ਇਸ ਆਦਰਪੂਰਵਕ ਅਤੇ ਨਿਮਰਤਾ ਵਾਲੇ ਸੁਭਾਅ ਦੀ ਭਰਪੂਰ ਸ਼ਲਾਘਾ ਕੀਤੀ ਗਈ। ਇਸ ਸਮੇਂ ਸ੍ਰ. ਪ੍ਰਿਤਪਾਲ ਸਿੰਘ ਵਾਲੀਆ ਸਰਪ੍ਰਸਤ, ਸ਼ਾਮ ਲਾਲ ਸਿੰਗਲਾ ਪ੍ਰਧਾਨ, ਸ੍ਰੀ ਜੈ ਸਿੰਘ ਖਜਾਨਚੀ, ਸ੍ਰ. ਹਰਵਿੰਦਰ ਸਿੰਘ ਉਪ ਪ੍ਰਧਾਨ, ਸ੍ਰੀ. ਸੁਰੇਸ਼ ਸਿੰਗਲਾ, ਸ੍ਰੀ ਸੁਰਜੀਤ ਸਿੰਘ ਜੇ.ਈ., ਸ੍ਰੀ ਰਾਜੇਸ਼ ਕੁਮਾਰ ਆਡੀਟਰ, ਸ੍ਰੀ ਰਾਕੇਸ਼ ਜੈਨ, ਸ੍ਰੀ ਮਦਨ ਗੋਪਾਲ ਸਿੰਗਲਾ, ਸ੍ਰ. ਨਛੱਤਰ ਸਿੰਘ ਅਤੇ ਕੈਪਟਨ ਅਨਿਲ ਗੋਇਲ ਆਦਿ ਮੈਬਰਾਨ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਸੁਨਾਮ ਵਾਸੀਆਂ ਨੂੰ ਬੇਸਹਾਰਾ ਪਸ਼ੂਆਂ ਤੋਂ ਨਿਜਾਤ ਮਿਲਣ ਦੀ ਬੱਝੀ ਆਸ ਅਗਲੀ ਖ਼ਬਰ ਸਹਾਰਾ ਚੈਰੀਟੇਬਲ ਟਰੱਸਟ ਦੀ ਚੋਣ
Ad Position 24
No active advertisement