ਤਪਾ ਮੰਡੀ, 3 ਜੁਲਾਈ (ਵਿਜੇ ਸ਼ਰਮਾ, ਪ੍ਰਵੀਨ ਗਰਗ)-ਸ਼ਹਿਰ ਅੰਦਰ ਜਿੱਥੇ ਚੋਰੀ ਦੀਆਂ ਘਟਨਾਵਾਂ ਹੋ ਰਹੀਆਂ ਹਨ ਉੱਥੇ ਇੱਕ ਦੁਕਾਨਦਾਰ ਨਾਲ ਚਿੱਟੇ ਦਿਨ ਚਹਿਲ ਪਹਿਲ ਵਾਲੇ ਬਾਜ਼ਾਰ ਵਿਚ ਵਿਆਹ ਦੇ ਨਾਮ ’ਤੇ 7 ਹਜ਼ਾਰ ਦੀ ਠੱਗੀ ਵੱਜਣ ਤੋਂ ਬਾਅਦ ਦੁਕਾਨਦਾਰ ਠੱਗਾਂ ਨੂੰ ਵਾਜਾਂ ਮਾਰਦਾ ਰਿਹਾ ਉਹ ਭੱਜਣ ਵਿਚ ਸਫਲ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਸ਼ਹਿਰ ਦੇ ਸਦਰ ਬਾਜ਼ਾਰ ਦਾ ਪੀੜਤ ਦੁਕਾਨਦਾਰ ਕੇਵਲ ਕ੍ਰਿਸ਼ਨ ਪੁੱਤਰ ਦੇਵਰਾਜ ਪਤਾਸਿਆਂ ਵਾਲੇ ਦੀ ਦੁਕਾਨ ’ਤੇ ਮੋਟਰਸਾਈਕਲ ’ਤੇ ਦੋ ਨੌਜਵਾਨ ਜਿਨ੍ਹਾਂ ਦੀ ਉਮਰ 20 ਤੋਂ 25 ਸਾਲ ਸਿਰ ਤੋਂ ਮੋਨੇ ਸਨ, ਦੁਕਾਨ ਅੰਦਰ ਆ ਕੇ ਕਹਿਣ ਲੱਗੇ ਕਿ ਅਸੀਂ ਸ਼ਹਿਰ ਅੰਦਰ ਕਿਸੇ ਵਿਆਹ ਵਿਚ ਆਏ ਹੋਏ ਹਾਂ ਇਸ ਲਈ ਸਾਨੂੰ ਪੰਜ ਹਜ਼ਾਰ ਰੁਪਏ ਦੇ ਨੋਟਾਂ ਵਾਲਾ ਹਾਰ ਅਤੇ 20 ਦੇ ਨੋਟਾਂ ਵਾਲੀ ਨਵੀਂ ਨਿਕੋਰ ਗੁੱਟੀ ਚਾਹੀਦੀ ਹੈ। ਦੁਕਾਨਦਾਰ ਨੇ ਉਨ੍ਹਾਂ ਅਣਪਛਾਤਿਆਂ ਨੂੰ 5000 ਦਾ ਨਵਾਂ ਨਿਕੋਰ ਹਾਰ ਅਤੇ 20 ਦੇ ਨੋਟਾਂ ਵਾਲੀ ਗੁੱਟੀ ਉਨ੍ਹਾਂ ਦੇ ਹੱਥ ਫੜਾ ਦਿੱਤੀ। ਸ਼ਾਤਰ ਦਿਮਾਗ਼ ਵਾਲੇ ਠੱਗ ਕਹਿਣ ਲੱਗੇ ਕਿ ਤੁਹਾਡਾ ਸਕੈਨਰ ਕਿੱਥੇ ਹੈ ਦੁਕਾਨਦਾਰ ਨੇ ਉਨ੍ਹਾਂ ਨੂੰ ਸਕੈਨਰ ਦਿਖਾ ਦਿੱਤਾ ਉਨ੍ਹਾਂ ਨੇ ਆਪਣਾ ਫ਼ੋਨ ਸਕੈਨ ਕਰਨ ਸਾਰ ਹੀ ਦੁਕਾਨਦਾਰ ਦੇ ਫ਼ੋਨ ’ਤੇ ਟੂ ਹੁੰਦੇ ਹੀ ਦੋਵੇਂ ਜਣੇ ਦੁਕਾਨ ਤੋਂ ਬਾਹਰ ਆ ਗਏ। ਦੁਕਾਨਦਾਰ ਨੇ ਜਦ ਆਪਣੇ ਖਾਤੇ ਵਿਚ ਪੈਸੇ ਚੈੱਕ ਕਰਨ ਲੱਗਿਆ ਤਾਂ ਉਸ ਦੇ ਖਾਤੇ ਵਿਚ ਪੈਸੇ ਨਾ ਆਉਣ ’ਤੇ ਦੁਕਾਨਦਾਰ ਨੇ ਮੋਟਰਸਾਈਕਲ ਵਾਲਿਆਂ ਨੂੰ ਆਵਾਜ਼ਾਂ ਮਾਰੀਆਂ ਉਦੋਂ ਤੱਕ ਉਹ ਭੱਜਣ ਵਿਚ ਸਫਲ ਹੋ ਗਏ ਸਨ। ਇਸ ਸਬੰਧੀ ਪੀੜਤ ਦੁਕਾਨਦਾਰ ਨੇ ਸਿਟੀ ਪੁਲਿਸ ਚੌਂਕੀ ਵਿਚ ਸੂਚਨਾ ਦੇ ਦਿੱਤੀ ਗਈ ਹੈ। ਇਸ ਮੌਕੇ ਕੌਂਸਲਰ ਧਰਮਪਾਲ ਸ਼ਰਮਾ ਨੇ ਕਿਹਾ ਕਿ ਚਿੱਟੇ ਦਿਨ ਹੀ ਸ਼ਹਿਰੀ ਅਤੇ ਦੁਕਾਨਦਾਰ ਨਵੀਆਂ ਨਵੀਆਂ ਠੱਗੀਆਂ ਦਾ ਸ਼ਿਕਾਰ ਹੋ ਰਹੇ ਹਨ। ਇਸ ਲਈ ਪੁਲਿਸ ਪੁਲਿਸ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਇਨ੍ਹਾਂ ਠੱਗਾਂ ’ਤੇ ਨਕੇਲ ਕੱਸੇ ਤਾਂ ਜੋ ਕੋਈ ਹੋਰ ਸ਼ਹਿਰੀ ਠੱਗੀ ਦਾ ਸ਼ਿਕਾਰ ਨਾ ਹੋ ਸਕੇ। ਉਨ੍ਹਾਂ ਕਿਹਾ ਕਿ ਪੁਲਿਸ ਨੂੰ ਨਾਲ ਲੈ ਕੇ ਸੀ.ਸੀ.ਟੀ.ਵੀ. ਕੈਮਰਿਆਂ ਨੂੰ ਖੰਘਾਲਿਆ ਜਾਵੇਗਾ। ਜ਼ਿਕਰਯੋਗ ਹੈ ਕਿ ਸ਼ਹਿਰ ਅੰਦਰ ਕਰੀਬ 55 ਲੱਖ ਦੀ ਲਾਗਤ ਨਾਲ ਵਧੀਆ ਕੁਆਲਿਟੀ ਵਾਲੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਮਦਦ ਨਾਲ ਪੁਲਿਸ ਨੂੰ ਅਣਪਛਾਤੇ ਠੱਗਾਂ ਨੂੰ ਫੜਨ ਵਿਚ ਸਫਲ ਹੋ ਸਕਦੀ ਹੈ। ਇਸ ਮੌਕੇ ਰੋਹਿਤ ਜੈਨ ਹਾਜ਼ਰ ਸਨ।