ਧਨੌਲਾ, 9 ਜੁਲਾਈ (ਜਤਿੰਦਰ ਸਿੰਘ ਧਨੌਲਾ)-ਵਪਾਰ ਮੰਡਲ ਧਨੌਲਾ ਦੇ ਪ੍ਰਧਾਨ ਰਮਨ ਵਰਮਾ ਵਲੋਂ ਆਪਣੀ ਟੀਮ ਸਮੇਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਧਨੌਲਾ ਲਈ 10 ਪੱਖੇ ਬਿਜਲੀ ਦੇ ਦਾਨ ਕੀਤੇ ਗਏ। ਰਮਨ ਵਰਮਾ ਨੇ ਆਖਿਆ ਕਿ ਉਨ੍ਹਾਂ ਦੇ ਸਹਿਯੋਗੀਆਂ ਦੀ ਟੀਮ ਹਰ ਸਮਾਜ ਸੇਵੀ ਕੰਮਾਂ ਲਈ ਹਮੇਸ਼ਾ ਤਤਪਰ ਰਹਿੰਦੀ ਹੈ। ਉਨ੍ਹਾਂ ਆਖਿਆ ਕਿ ਗਰਮੀ ਦੇ ਵੱਧ ਰਹੇ ਪ੍ਰਭਾਵ ਨੂੰ ਮੱਦੇਨਜ਼ਰ ਰੱਖਦਿਆਂ ਉਨ੍ਹਾਂ ਵਲੋਂ ਇਹ ਫ਼ੈਸਲਾ ਲਿਆ ਗਿਆ। ਇਸ ਮੌਕੇ ਉਨ੍ਹਾਂ ਦੇ ਨਾਲ ਡਾ: ਸ਼ੰਕਰ ਬਾਂਸਲ, ਵਪਾਰ ਮੰਡਲ ਦੇ ਚੇਅਰਮੈਨ ਰਮਿੰਦਰ ਸਿੰਘ ਰਾਮਾ, ਅਸ਼ੋਕ ਕੁਮਾਰ ਕਾਲੇਕੇ ਵਾਲੇ, ਗਗਨ ਦੀਪ ਵਰਮਾ, ਟੋਨੀ ਕਾਲੇਕੇ ਵਾਲੇ, ਨਰੇਸ਼ ਕੁਮਾਰ ਨੇਸੀ, ਸੋਨੂੰ ਸਾਈ, ਭੂਸ਼ਨ ਕੁਮਾਰ, ਮਨੀ ਕਾਲੇਕੇ ਵਾਲੇ, ਕਰਮਜੀਤ ਸਾਗਰ, ਪ੍ਰਭੂ, ਬਿੱਟੂ ਆਦਿ ਮੈਂਬਰ ਹਾਜ਼ਰ ਸਨ।