ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-07-2026

‘ਸਤਲੁਜ’ ਫ਼ਿਲਮ ਇਲਾਕੇ ਦੇ ਪਿੰਡਾਂ ਵਿਚ ਸਾਂਝੀਆਂ ਥਾਵਾਂ ’ਤੇ ਦੇਖਣ ਲਈ ਲੋਕਾਂ ਦੀ ਭੀੜ ਉਮੜੀ

Ad Position 21
No active advertisement
ਅਜੀਤ ਡੈਸਕ 11-07-2026
ਸ਼ਹਿਣਾ, 10 ਜੁਲਾਈ (ਸੁਰੇਸ਼ ਗੋਗੀ)-ਮਨੁੱਖੀ ਅਧਿਕਾਰਾਂ ਲਈ ਲੜਾਈ ਲੜਦੇ ਹੋਏ ਸ਼ਹੀਦ ਹੋਣ ਵਾਲੇ ਭਾਈ ਜਸਵੰਤ ਸਿੰਘ ਖਾਲੜਾ ਦੇ ਸੰਘਰਸ਼ ਅਤੇ ਜੀਵਨ ’ਤੇ ਬਣੀ ਫ਼ਿਲਮ ‘ਸਤਲੁਜ’ ਨੂੰ ਦੇਖਣ ਲਈ ਇਲਾਕੇ ਦੇ ਪਿੰਡਾਂ ਵਿਚ ਸਾਂਝੀਆਂ ਥਾਵਾਂ ’ਤੇ ਭੀੜ ਉਮੜ ਰਹੀ ਹੈ। ਪਿੰਡਾਂ ਵਿਚ ਜ਼ਿਆਦਾਤਰ ਇਹ ਫ਼ਿਲਮ ਗੁਰਦੁਆਰਾ ਸਾਹਿਬ ਦੀਆਂ ਇਮਾਰਤਾਂ ਵਿਚ ਦਿਖਾਈ ਜਾ ਰਹੀ ਹੈ ਅਤੇ ਪ੍ਰੋਜੈਕਟਰ ਦਾ ਨਮਾਤਰ ਖਰਚਾ ਵੀ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਕਰ ਰਹੀਆਂ ਹਨ, ਕਈ ਥਾਵਾਂ ਤੇ ਸਮਾਜ ਸੇਵ ਸੰਸਥਾਵਾਂ ਵਲੋਂ ਵੀ ਲੋਕਾਂ ਨੂੰ ਫ਼ਿਲਮ ਦਿਖਾਉਣ ਦਾ ਉਪਰਾਲਾ ਕੀਤਾ ਗਿਆ। ਜ਼ਿਆਦਾਤਰ ਪਿੰਡਾਂ ਵਿਚ ਪ੍ਰੋਜੈਕਟਰ ’ਤੇ ਦਿਖਾਈ ਜਾ ਰਹੀ ਫ਼ਿਲਮ ਵਿਚ ਰਾਤ ਦੇ ਹਨੇਰੇ ਵਿਚ ਫਿਲਮਾਏ ਸੀਨ ਲੋਕਾਂ ਦੇ ਸਮਝ ਨਹੀਂ ਪੈਂਦੇ ਪਰ ਵੱਡੀ ਪੱਧਰ ’ਤੇ ਐਚ.ਡੀ ਪ੍ਰੋਜੈਕਟਰ ਰਾਹੀਂ ਫ਼ਿਲਮ ਸਾਫ਼ ਸੁਥਰੀ ਦਿਖਾਈ ਜਾ ਰਹੀ ਹੈ। 2 ਘੰਟੇ 40 ਮਿੰਟ ਦੀ ਫ਼ਿਲਮ ਨੂੰ ਦੇਖਣ ਲਈ ਨੌਜਵਾਨ ਵਰਗ ਤੋਂ ਇਲਾਵਾ ਔਰਤਾਂ ਦੀ ਗਿਣਤੀ ਵੀ ਵਧੇਰੇ ਸ਼ਾਮਿਲ ਹੁੰਦੀ ਹੈ ਅਤੇ ਹੁਣ ਤੱਕ ਕਈ ਪਿੰਡਾਂ ਵਿਚ ਦੋ-ਦੋ ਵਾਰ ਫ਼ਿਲਮ ਦਿਖਾਈ ਜਾ ਚੁੱਕੀ ਹੈ।
Ad Position 22
No active advertisement
ਪਿਛਲੀ ਖ਼ਬਰ -ਮਾਮਲਾ ਸ਼ਹਿਰ ’ਚੋਂ ਲਾਪਤਾ ਹੋਏ ਦੋ ਬੱਚਿਆਂ ਦਾ- ਪੁਲਿਸ ਨੇ ਮੁਸਤੈਦੀ ਵਿਖਾਉਂਦਿਆਂ ਕੁਝ ਘੰਟਿਆਂ ’ਚ ਬੱਚੇ ਲੱਭ ਕੇ ਕੀਤੇ... ਅਗਲੀ ਖ਼ਬਰ ਐੱਸ.ਬੀ.ਐੱਸ. ਪਬਲਿਕ ਸਕੂਲ ਵਿਖੇ ਐੱਸ.ਆਈ.ਆਰ. 2026 ਸੰਬੰਧੀ ਜਾਗਰੂਕਤਾ ਵਰਕਸ਼ਾਪ ਕਰਵਾਈ
Ad Position 24
No active advertisement