05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-07-2026

ਪਿੰਡ ਖੁੱਡੀ ਖ਼ੁਰਦ ਨੂੰ ਜਾਂਦੀ ਸੜਕ 8 ਮਹੀਨਿਆਂ ਤੋਂ ਨਾ ਬਣਾਉਣ ਕਾਰਨ ਵਾਸੀਆਂ ’ਚ ਰੋਸ

Ad Position 21
No active advertisement
ਅਜੀਤ ਡੈਸਕ 27-07-2026

ਹੰਡਿਆਇਆ, 26 ਜੁਲਾਈ (ਗੁਰਜੀਤ ਸਿੰਘ ਖੁੱਡੀ)-ਪਿੰਡ ਖੁੱਡੀ ਖ਼ੁਰਦ ਨੂੰ ਜਾਂਦੀ ਸੜਕ ਉੱਪਰ ਪ੍ਰੀਮਿਕਸ ਨਾ ਪਾਉਣ ਕਾਰਨ ਰਾਹਗੀਰਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹ ਸੜਕ ਖੁੱਡੀ ਖ਼ੁਰਦ-ਘੁੰਨਸ ਅਤੇ ਢਿਲਵਾਂ ਨੂੰ ਜਾਂਦੀ ਹੈ ਜੋ ਕਿ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਮਾਰਗ ਹੈ ਪਰ ਪਿਛਲੇ 8 ਮਹੀਨਿਆਂ ਤੋਂ ਸੜਕ ਬਣਾਉਣ ਲਈ ਰੋੜਾ ਪਾ ਕੇ ਛੱਡ ਦਿੱਤਾ ਹੈ ਪਰ ਪ੍ਰੀਮਿਕਸ ਨਾ ਪਾਉਣ ਕਰ ਕੇ ਇੱਥੋਂ ਰੋਜ਼ਾਨਾ ਆਉਂਦੇ-ਜਾਂਦੇ ਰਾਹਗੀਰਾਂ ਨੂੰ ਲੰਘਣਾ ਮੁਸ਼ਕਿਲ ਹੈ, ਇਕ ਪਾਸੇ ਲਿੰਕ ਸੜਕਾਂ ਉੱਪਰ ਸਾਈਨ ਬੋਰਡ ਲੱਗੇ ਹੋਏ ਹਨ ਕਿ ਇਹ ਸੜਕ ਮੁੱਖ ਮੰਤਰੀ ਨੇ ਬਣਾਈ ਹੈ ਪਰ ਖੁੱਡੀ ਖ਼ੁਰਦ ਵਾਲੀ ਸੜਕ ’ਤੇ ਜ਼ਿਲ੍ਹਾ ਸਿਵਲ ਪ੍ਰਸ਼ਾਸਨ ਤੇ ਪੀ.ਡਬਲਯੂ.ਡੀ. ਵਿਭਾਗ ਪ੍ਰੀਮਿਕਸ ਪਾਉਣਾ ਹੀ ਭੁੱਲ ਗਿਆ ਜਿਸ ਨਾਲ ਲੋਕਾਂ ਚ ਸਰਕਾਰ ਪ੍ਰਤੀ ਗ਼ੁੱਸਾ ਹੈ। ਪੀ.ਡਬਲਯੂ.ਡੀ ਵਿਭਾਗ ਬਰਨਾਲਾ ਦੇ ਐਕਸੀਅਨ ਨਾਲ 13 ਮਈ 2020 ਨੂੰ ਗੱਲ ਹੋਈ ਤਾਂ ਉਨ੍ਹਾਂ ਕਿਹਾ ਕਿ 20 ਦਿਨਾਂ ਚ ਲੁੱਕ ਪਾਈ ਜਾਵੇਗੀ। ਜਦੋਂ 21 ਜੂਨ 2020 ਨੂੰ ਗੱਲ ਹੋਈ ਤਾਂ ਉਨ੍ਹਾਂ ਕਿਹਾ ਕਿ ਇਕ ਹਫ਼ਤੇ ’ਚ ਲੁੱਕ ਪਾਈ ਜਾਵੇਗੀ। ਜੁਲਾਈ ਮਹੀਨਾ ਵੀ ਬੀਤਦਾ ਜਾ ਰਿਹਾ ਹੈ ਪਰ ਪਰਨਾਲਾ ਉੱਥੇ ਦਾ ਉੱਥੇ ਹੈ। ਪਿੰਡ ਵਾਸੀਆਂ ਵਿਚ ਸਰਕਾਰ ਪ੍ਰਤੀ ਰੋਸ ਹੈ। ਜਦੋਂ ਇਸ ਸੜਕ ਉੱਪਰ ਲੁੱਕ ਪਾਉਣ ਲਈ ਪੀ.ਡਬਲਯੂ.ਡੀ ਵਿਭਾਗ ਬਰਨਾਲਾ ਦੀ ਐਕਸੀਅਨ ਸ੍ਰੀ ਹਰਸ਼ ਗੋਇਲ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਠੇਕੇਦਾਰ ਵਲੋਂ ਦੇਰੀ ਕੀਤੀ ਜਾ ਰਹੀ ਹੈ। ਦੇਰੀ ਕਰਨ ਕਰ ਕੇ ਉਸ ਨੂੰ ਵਿਭਾਗ ਵਲੋਂ ਜੁਰਮਾਨਾ ਕੀਤਾ ਗਿਆ ਹੈ। ਪਿੰਡ ਖੁੱਡੀ ਖ਼ੁਰਦ ਦੇ ਵਾਸੀਆਂ ਹਰਦਿਆਲ ਸਿੰਘ, ਗੁਰਜੀਤ ਸਿੰਘ ਗਿੰਨੀ, ਗੁਰਵਿੰਦਰਪਾਲ ਸਿੰਘ ਖੁੱਡੀ, ਦੀਵਾਨ ਸਿੰਘ ਖ਼ੁਸਵਿੰਦਰ ਪਾਲ, ਮਲਕੀਤ ਸਿੰਘ, ਜਗਸੀਰ ਸਿੰਘ ਆਦਿ ਨੇ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਹਰਪ੍ਰੀਤ ਸਿੰਘ ਪਾਸੋਂ ਮੰਗ ਕੀਤੀ ਕਿ ਬਾਰੀਕ ਬਜਰੀ ਲੁੱਕ ਪਾ ਕੇ ਵਾਸੀਆਂ ਨੂੰ ਰੋੜੀਆਂ ਕਾਰਨ ਹੁੰਦੇ ਹਾਦਸਿਆਂ ਤੋਂ ਬਚਾਇਆ ਜਾਵੇ।

Ad Position 22
No active advertisement
ਪਿਛਲੀ ਖ਼ਬਰ ਸਟੇਰਿੰਗ ਜਾਮ ਹੋ ਜਾਣ ਕਾਰਨ ਮੋਬਾਈਲ ਕਰੇਨ ਡਵਾਈਡਰ ’ਤੇ ਚੜ੍ਹੀ, ਜਾਨੀ ਨੁਕਸਾਨ ਤੋਂ ਬਚਾਅ ਅਗਲੀ ਖ਼ਬਰ ਫ਼ਤਿਹ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਐੱਮ.ਏ. ਪੰਜਾਬੀ ਦੇ ਨਤੀਜੇ ਰਹੇ ਸ਼ਾਨਦਾਰ
Ad Position 24
No active advertisement