ਪਿੰਡ ਚੀਮਾ ਵਿਖੇ ਬਿਜਲੀ ਕੱਟਾਂ ਤੋਂ ਤੰਗ ਕਿਸਾਨਾਂ ਨੇ ਉਗਰਾਹਾਂ ਜਥੇਬੰਦੀ ਦੀ ਅਗਵਾਈ ਹੇਠ ਬਿਜਲੀ ਗਰਿੱਡ ਦਾ ਕੀਤਾ ਘਿਰਾਓ
ਧਨੌਲਾ, 29 ਅਗਸਤ (ਜਤਿੰਦਰ ਸਿੰਘ ਧਨੌਲਾ)-ਦਫ਼ਤਰ ਨਗਰ ਕੌਂਸਲ ਧਨੌਲਾ ਵਿਖੇ ਮੰਡੀ ਦੇ ਕੌਂਸਲਰਾਂ ਅਤੇ ਕਰਮਚਾਰੀਆਂ ਵਲੋਂ ਸਫ਼ਾਈ ਮੁਹਿੰਮ ਦਾ ਰਸਮੀ ਤੌਰ ’ਤੇ ਆਰੰਭ ਕੀਤਾ ਗਿਆ। ਗੱਲਬਾਤ ਕਰਦਿਆਂ ਪ੍ਰਧਾਨ ਧੰਨਾ ਸਿੰਘ, ਕੌਂਸਲਰ ਸੁਰਜੀਤ ਸਿੰਘ, ਕੌਂਸਲਰ ਬੂਟਾ ਸਿੰਘ, ਕੌਂਸਲਰ ਮਨੀਸ਼ ਕੁਮਾਰ, ਸੀਨੀਅਰ ਆਗੂ ਸੁਖਵਿੰਦਰ ਸਿੰਘ ਮੁੰਦਰੀ, ਕੌਂਸਲਰ ਸਾਹਿਬ ਸੋਢੀ, ਕੌਂਸਲਰ ਬਿੱਲੂ ਸਿੰਘ, ਕੌਂਸਲਰ ਵਿੱਕੀ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਕਰਮਚਾਰੀ ਸ਼ਾਮਿਲ ਹੋਏ।
ਨ
ਨਗਰ ਕੌਂਸਲ ਦੇ ਨੁਮਾਇੰਦਿਆਂ ਅਤੇ ਕਰਮਚਾਰੀਆਂ ਵਲੋਂ ਸਫ਼ਾਈ ਮੁਹਿੰਮ ਦਾ ਰਸਮੀ ਆਗਾਜ਼
30-08-2026
ਧਨੌਲਾ, 29 ਅਗਸਤ (ਜਤਿੰਦਰ ਸਿੰਘ ਧਨੌਲਾ)-ਦਫ਼ਤਰ ਨਗਰ ਕੌਂਸਲ ਧਨੌਲਾ ਵਿਖੇ ਮੰਡੀ ਦੇ ਕੌਂਸਲਰਾਂ ਅਤੇ ਕਰਮਚਾਰੀਆਂ ਵਲੋਂ ਸਫ਼ਾਈ ਮੁਹਿੰਮ ਦਾ ਰਸਮੀ ਤੌਰ ’ਤੇ ਆਰੰਭ ਕੀਤਾ ਗਿਆ। ਗੱਲਬਾਤ ਕਰਦਿਆਂ ਪ੍ਰਧਾਨ ਧੰਨਾ ਸਿੰਘ, ਕੌਂਸਲਰ ਸੁਰਜੀਤ ਸਿੰਘ, ਕੌਂਸਲਰ ਬੂਟਾ ਸਿੰਘ, ਕੌਂਸਲਰ ਮਨੀਸ਼ ਕੁਮਾਰ, ਸੀਨੀਅਰ ਆਗੂ ਸੁਖਵਿੰਦਰ ਸਿੰਘ ਮੁੰਦਰੀ, ਕੌਂਸਲਰ ਸਾਹਿਬ ਸੋਢੀ, ਕੌਂਸਲਰ ਬਿੱਲੂ ਸਿੰਘ, ਕੌਂਸਲਰ ਵਿੱਕੀ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਕਰਮਚਾਰੀ ਸ਼ਾਮਿਲ ਹੋਏ। ਇਕੱਤਰ ਨੁਮਾਇੰਦਿਆਂ ਨੇ ਇਕਸੁਰ ਹੁੰਦਿਆਂ ਆਖਿਆ ਕਿ ਮੰਡੀ ਅੰਦਰ ਸਫ਼ਾਈ ਤਦ ਹੀ ਰੱਖੀ ਜਾ ਸਕਦੀ ਹੈ। ਜੇ ਮੰਡੀ ਨਿਵਾਸੀ ਖ਼ੁਦ ਸਾਥ ਦੇਣ। ਜਥੇਬੰਦਕਾਂ ਨੇ ਆਖਿਆ ਕਿ ਲੋਕ ਆਪੋ ਆਪਣੇ ਘਰਾਂ ਦਾ ਕੂੜਾ ਨਗਰ ਕੌਂਸਲ ਵਲੋਂ ਭੇਜੀ ਜਾਂਦੀ ਸੁੱਕੇ ਕੂੜੇ ਅਤੇ ਗਿੱਲੇ ਕੂੜੇ ਦੀ ਠੇਲ੍ਹੀ ਵਿਚ ਪਾਉਣ ਨੂੰ ਯਕੀਨੀ ਬਣਾਉਣ। ਉਪਰੋਕਤ ਨੁਮਾਇੰਦਿਆਂ ਨੇ ਆਖਿਆ ਕਿ ਬਿਮਾਰੀਆਂ ਦੇ ਫੈਲਣ ਵਾਲੇ ਪ੍ਰਕੋਪ ਤੇ ਤਦ ਹੀ ਕਾਬੂ ਪਾਇਆ ਜਾ ਸਕਦਾ ਹੈ। ਜੇ ਹਰ ਮੰਡੀ ਨਿਵਾਸੀ ਇਸ ਮਹਾਂਮਾਰੀ ਦੇ ਬਚਾਅ ਲਈ ਗੰਭੀਰ ਹੋਵੇ। ਕੌਂਸਲਰਾਂ ਨੇ ਫਿਰ ਮੰਡੀ ਨਿਵਾਸੀ ਨੂੰ ਇਕ ਸੁਰ ਹੁੰਦਿਆਂ ਆਖਿਆ ਕਿ ਪੋਲੀਥੀਨ ਦੇ ਲਿਫ਼ਾਫ਼ਿਆਂ ਨੂੰ ਤੁਰੰਤ ਅੱਗ ਲਾ ਕੇ ਨਸ਼ਟ ਕੀਤਾ ਜਾਵੇ ਅਤੇ ਰੋਜ਼ਾਨਾ ਦਾ ਕੂੜਾ ਨਗਰ ਕੌਂਸਲ ਦੀਆਂ ਠੇਲ੍ਹੀਆਂ ਵਿਚ ਪਾ ਕੇ ਵਿੱਢੀ ਗਈ ਮੁਹਿੰਮ ਸਵੱਛ ਭਾਰਤ ਅਭਿਆਨ ਨੂੰ ਸਾਰਥਿਕ ਬਣਾਇਆ ਜਾਵੇ। ਉਨ੍ਹਾਂ ਆਖਿਆ ਕਿ ਨਗਰ ਕੌਂਸਲ ਦੇ ਕਰਮਚਾਰੀਆਂ ਵਲੋਂ ਇਕ-ਇਕ ਵਰਲਡ ਨੂੰ ਦਾਰਸ਼ਨਿਕ ਬਣਾਉਣ ਲਈ ਪਹਿਲਾਂ ਤੋਂ ਹੀ ਯਤਨ ਜਾਰੀ ਹਨ ਤੇ ਹੁਣ ਆਉਣ ਵਾਲੇ ਦਿਨਾਂ ਵਿਚ ਛੇਤੀ ਹੀ ਮੰਡੀ ਨੂੰ ਗੰਦਗੀ ਮੁਕਤ ਕਰ ਦਿੱਤਾ ਜਾਵੇਗਾ। ਸੀਨੀਅਰ ਕਰਮਚਾਰੀ ਚੰਚਲ ਸ਼ਰਮਾ ਨੇ ਆਖਿਆ ਕਿ ਵਰਤ ਕੇ ਸੁੱਟਿਆ ਪੋਲੀਥੀਨ ਦਾ ਲਿਫ਼ਾਫ਼ਾ ਮੰਡੀ ਦੇ ਪ੍ਰਬੰਧਾਂ ਲਈ ਸਭ ਤੋਂ ਵੱਡੀ ਖੜੋਤ ਬਣਦਾ ਹੈ। ਉਨ੍ਹਾਂ ਲੋਕਾਂ ਨੂੰ ਜ਼ੋਰ ਦੇ ਕੇ ਆਖਿਆ ਕਿ ਉਹ ਪੋਲੀਥੀਨ ਦੀ ਜਾਂ ਤਾਂ ਵਰਤੋਂ ਬੰਦ ਕਰਨ ਜਾਂ ਪੋਲੀਥੀਨ ਦੇ ਖ਼ਾਲੀ ਲਿਫ਼ਾਫ਼ਿਆਂ ਨੂੰ ਤੁਰੰਤ ਨਸ਼ਟ ਕਰ ਦੇਣ। ਉਨ੍ਹਾਂ ਆਖਿਆ ਕਿ ਮੰਡੀ ਦੇ ਸਮੁੱਚੇ ਕਰਮਚਾਰੀ ਕੁੱਝ ਦਿਨਾਂ ਵਿਚ ਹੀ ਮੰਡੀ ਵਿਚੋਂ ਕੂੜਾ ਕਰਕਟ ਹਟਾ ਕੇ ਇਸ ਨੂੰ ਨਮੂਨੇ ਦੀ ਮੰਡੀ ਵਜੋਂ ਸਵੱਛ ਬਣਾਉਣ ਲਈ ਯਤਨਸ਼ੀਲ ਹੋਣਗੇ।