ਐਸ.ਬੀ.ਆਈ. ਬੈਂਕ ਨੇ ਬੀਮੇ ਦਾ ਚੈੱਕ ਮੌਤ ਤੋਂ ਬਾਅਦ ਪਰਿਵਾਰ ਨੂੰ ਸੌਂਪਿਆ
ਸ਼ਹਿਣਾ, 10 ਅਕਤੂਬਰ (ਸੁਰੇਸ਼ ਗੋਗੀ)-ਐਸ. ਬੀ.
ਸ਼ਹਿਣਾ, 10 ਅਕਤੂਬਰ (ਸੁਰੇਸ਼ ਗੋਗੀ)-ਐਸ.ਬੀ.ਆਈ ਬੈਂਕ ਦੀ ਬ੍ਰਾਂਚ ਸ਼ਹਿਣਾ ਵਲੋਂ ਇਕ ਵਿਅਕਤੀ ਦੀ ਮੌਤ ਉਪਰੰਤ ਉਸ ਦੇ ਪਰਿਵਾਰ ਨੂੰ ਦੋ ਲੱਖ ਰੁਪਏ ਦਾ ਚੈੱਕ ਦਿੱਤਾ ਗਿਆ। ਬ੍ਰਾਂਚ ਮੈਨੇਜਰ ਦਿਨੇਸ਼ ਕੁਮਾਰ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਜੀਵਨ ਜੋਤੀ ਬੀਮਾ ਯੋਜਨਾ ਤਹਿਤ ਹਰ ਖਾਤਾਧਾਰਕ ਵਿਅਕਤੀ ਦੇ 436 ਰੁਪਏ ਪ੍ਰਤੀ ਸਾਲ ਦੇ ਭਰ ਕੇ ਦੋ ਲੱਖ ਰੁਪਏ ਦਾ ਬੀਮਾ ਕੀਤਾ ਜਾਂਦਾ ਹੈ। ਇਸੇ ਤਰ੍ਹਾਂ ਸ਼ਹਿਣਾ ਦੇ ਬਲਵੀਰ ਸਿੰਘ ਦਾ ਵੀ 436 ਰੁਪਏ ਨਾਲ ਬੀਮਾ ਕੀਤਾ ਗਿਆ ਸੀ। ਉਸ ਦੀ ਮੌਤ ਉਪਰੰਤ ਦੋ ਲੱਖ ਰੁਪਏ ਦਾ ਚੈੱਕ ਉਸ ਦੇ ਵਾਰਿਸਾਂ ਹਰਬੰਸ ਸਿੰਘ ਨੂੰ ਦਿੱਤਾ ਗਿਆ। ਬੈਂਕ ਮੈਨੇਜਰ ਦਿਨੇਸ਼ ਕੁਮਾਰ ਨੇ ਕਿਹਾ ਕਿ ਖਾਤਾਧਾਰਕਾ ਲਈ ਅਜਿਹੀਆਂ ਸਹੂਲਤਾਂ ਬੈਂਕ ਕੈਂਪ ਲਗਾ ਕੇ ਜਾਣਕਾਰੀ ਦਿੰਦੀ ਹੈ। ਜਿਸ ਲਈ ਅਜਿਹੀਆਂ ਸਕੀਮਾਂ ਦਾ ਲਾਭ ਲੈਣ ਲਈ ਬੈਂਕ ਅਧਿਕਾਰੀਆਂ ਨਾਲ ਵੀ ਸੰਪਰਕ ਕੀਤਾ ਜਾ ਸਕਦਾ ਹੈ। ਇਸ ਸਮੇਂ ਜਤਿਨ ਕੁਮਾਰ, ਆਰੁ ਸਿੰਗਲਾ, ਸਾਕਸ਼ੀ ਸਿੰਗਲਾ, ਮੈਡਮ ਨੌਵਲ ਵੀ ਹਾਜ਼ਰ ਸਨ।