10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਪੁਲਿਸ ਨੇ ਢੋਆ-ਢੁਆਈ ਵਾਲੇ ਟਰੱਕਾਂ ’ਚੋਂ ਕਣਕ ਦੇ ਗੱਟੇ ਚੋਰੀ ਕਰਨ ਵਾਲਾ ਚੋਰ ਕੀਤਾ ਕਾਬੂ

ਤਪਾ ਮੰਡੀ, 10 ਅਕਤੂਬਰ (ਪ੍ਰਵੀਨ ਗਰਗ)-ਤਪਾ ਪੁਲਿਸ ਨੇ ਢੋਆ ਢੁਆਈ ਵਾਲੇ ਟਰੱਕਾਂ ਵਿਚੋਂ ਗੱਟੇ ਚੋਰੀ ਕਰਨ ਵਾਲੇ ਇਕ ਵਿਅਕਤੀ ਨੂੰ ਕਣਕ ਦੇ ਗੱਟੇ ਅਤੇ ਮੋਟਰਸਾਈਕਲ ਸਣੇ ਕਾਬੂ ਕਰ ਕੇ ਮਾਮਲਾ ਦਰਜ ਕੀਤਾ ਹੈ। ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਸਿਟੀ ਇੰਚਾਰਜ ਕੁਲਵੰਤ ਸਿੰਘ ਨੇ ਦੱਸਿਆ ਕਿ ਸਹਾਇਕ ਥਾਣੇਦਾਰ ਸਤਿਗੁਰ ਸਿੰਘ ਪੁਲਿਸ ਪਾਰਟੀ ਸਮੇਤ ਸ਼ੱਕੀ ਪੁਰਸ਼ਾਂ ਦੇ ਸਬੰਧ ਵਿਚ ਨੇੜੇ ਪੋਸਟ ਆਫ਼ਿਸ ਸਦਰ ਬਾਜ਼ਾਰ ਤਪਾ ਮੌਜੂਦ ਸੀ ਤਾਂ ਪੁਲਿਸ ਪਾਸ ਮੁਖ਼ਬਰ ਖ਼ਾਸ ਨੇ ਆ ਕੇ ਅਲਹਿਦਗੀ ਵਿਚ ਇਤਲਾਹ ਦਿੱਤੀ ਕਿ ਅਭਿਸ਼ੇਕ ਰਾਮ ਪੁੱਤਰ ਜਸਵੰਤ ਰਾਮ ਵਾਸੀ ਟਿੱਬਾ ਬਸਤੀ ਜੇਠੂਕੇ ਜ਼ਿਲ੍ਹਾ ਬਠਿੰਡਾ ਜੋ ਸਰਕਾਰੀ ਗੋਦਾਮਾ ਦੀ ਢੋਆ-ਢੁਆਈ ਲਈ ਆਉਂਦੇ-ਜਾਂਦੇ ਟਰੱਕਾਂ ਵਿਚੋਂ ਕਣਕ/ਜੀਰੀ ਦੇ ਗੱਟੇ ਚੋਰੀ ਕਰ ਕੇ ਵੇਚਣ ਦਾ ਆਦੀ ਹੈ।

Ad Position 21
No active advertisement
ਕਣਕ ਦੇ ਗੱਟੇ ਅਤੇ ਮੋਟਰਸਾਈਕਲ ਸਣੇ ਕਾਬੂ ਕੀਤਾ ਗਿਆ ਦੋਸ਼ੀ ਪੁਲਿਸ ਪਾਰਟੀ ਨਾਲ। ਤਸਵੀਰ : ਪ੍ਰਵੀਨ ਗਰਗ 11-10-2026
ਤਪਾ ਮੰਡੀ, 10 ਅਕਤੂਬਰ (ਪ੍ਰਵੀਨ ਗਰਗ)-ਤਪਾ ਪੁਲਿਸ ਨੇ ਢੋਆ ਢੁਆਈ ਵਾਲੇ ਟਰੱਕਾਂ ਵਿਚੋਂ ਗੱਟੇ ਚੋਰੀ ਕਰਨ ਵਾਲੇ ਇਕ ਵਿਅਕਤੀ ਨੂੰ ਕਣਕ ਦੇ ਗੱਟੇ ਅਤੇ ਮੋਟਰਸਾਈਕਲ ਸਣੇ ਕਾਬੂ ਕਰ ਕੇ ਮਾਮਲਾ ਦਰਜ ਕੀਤਾ ਹੈ। ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਸਿਟੀ ਇੰਚਾਰਜ ਕੁਲਵੰਤ ਸਿੰਘ ਨੇ ਦੱਸਿਆ ਕਿ ਸਹਾਇਕ ਥਾਣੇਦਾਰ ਸਤਿਗੁਰ ਸਿੰਘ ਪੁਲਿਸ ਪਾਰਟੀ ਸਮੇਤ ਸ਼ੱਕੀ ਪੁਰਸ਼ਾਂ ਦੇ ਸਬੰਧ ਵਿਚ ਨੇੜੇ ਪੋਸਟ ਆਫ਼ਿਸ ਸਦਰ ਬਾਜ਼ਾਰ ਤਪਾ ਮੌਜੂਦ ਸੀ ਤਾਂ ਪੁਲਿਸ ਪਾਸ ਮੁਖ਼ਬਰ ਖ਼ਾਸ ਨੇ ਆ ਕੇ ਅਲਹਿਦਗੀ ਵਿਚ ਇਤਲਾਹ ਦਿੱਤੀ ਕਿ ਅਭਿਸ਼ੇਕ ਰਾਮ ਪੁੱਤਰ ਜਸਵੰਤ ਰਾਮ ਵਾਸੀ ਟਿੱਬਾ ਬਸਤੀ ਜੇਠੂਕੇ ਜ਼ਿਲ੍ਹਾ ਬਠਿੰਡਾ ਜੋ ਸਰਕਾਰੀ ਗੋਦਾਮਾ ਦੀ ਢੋਆ-ਢੁਆਈ ਲਈ ਆਉਂਦੇ-ਜਾਂਦੇ ਟਰੱਕਾਂ ਵਿਚੋਂ ਕਣਕ/ਜੀਰੀ ਦੇ ਗੱਟੇ ਚੋਰੀ ਕਰ ਕੇ ਵੇਚਣ ਦਾ ਆਦੀ ਹੈ। ਜਿਸ ਨੂੰ ਗੱਟੇ ਸਮੇਤ ਘੁੰਨਸ ਰੋਡ ਤਪਾ ਵਿਖੇ ਦੇਖਿਆ ਗਿਆ ਹੈ, ਜੇਕਰ ਹੁਣੇ ਹੀ ਘੁੰਨਸ ਰੋਡ ਤਪਾ ਵਿਖੇ ਚੈਕਿੰਗ ਕੀਤੀ ਜਾਵੇ ਤਾਂ ਸਫਲਤਾ ਮਿਲ ਸਕਦੀ ਹੈ। ਪੁਲਿਸ ਨੇ ਤੁਰੰਤ ਹਰਕਤ ’ਚ ਆਉਂਦਿਆਂ ਰੇਡ ਕਰ ਕੇ ਦੋਸ਼ੀ ਨੂੰ ਘੁੰਨਸ ਰੋਡ ਤਪਾ ਤੋਂ ਕਾਬੂ ਕਰ ਕੇ ਉਸ ਪਾਸੋਂ ਵਾਰਦਾਤ ਸਮੇਂ ਵਰਤਿਆ ਹੋਇਆ ਮੋਟਰਸਾਈਕਲ ਅਤੇ 50 ਕਿੱਲੋ ਵਜਨੀ ਕਣਕ ਦਾ ਗੱਟਾ ਬਰਾਮਦ ਕੀਤਾ। ਪੁਲਿਸ ਨੇ ਉਕਤ ਦੋਸ਼ੀ ਵਿਰੁੱਧ ਮਾਮਲਾ ਦਰਜ ਦਰਜ ਕਰਨ ਉਪਰੰਤ ਅਦਾਲਤ ’ਚ ਪੇਸ਼ ਕਰ ਕੇ ਇਕ ਦਿਨ ਦਾ ਰਿਮਾਂਡ ਹਾਸਲ ਕੀਤਾ ਹੈ। ਜਿਸ ਪਾਸੋਂ ਪੁੱਛਗਿੱਛ ਦੌਰਾਨ ਹੋਰ ਵੀ ਖ਼ੁਲਾਸੇ ਹੋਣ ਦੀ ਸੰਭਾਵਨਾ ਹੈ।
Ad Position 22
No active advertisement
ਪਿਛਲੀ ਖ਼ਬਰ ਮੌੜਾਂ ਸਕੂਲ ਦੀਆਂ ਸਟੇਟ ਜੇਤੂ ਨੈਟਬਾਲ ਲੜਕੀਆਂ ਦੀ ਟੀਮ ਦਾ ਪੰਚਾਇਤਾਂ ਵਲੋਂ ਸਨਮਾਨ ਅਗਲੀ ਖ਼ਬਰ ਪਰਚਾ ਰੱਦ ਕਰਵਾਉਣ ਲਈ ਥਾਣਾ ਰੂੜੇਕੇ ਕਲਾਂ ਦੇ ਗੇਟ ’ਤੇ ਧਰਨਾ ਲਗਾ ਕੇ ਸਰਕਾਰ ਖ਼ਿਲਾਫ਼ ਕੀਤੀ ਨਾਅਰੇਬਾਜ਼ੀ
Ad Position 24