10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਵਿਸ਼ਵ ਮਾਨਸਿਕ ਸਿਹਤ ਦਿਵਸ ਮਨਾਇਆ

ਚੀਮਾ ਮੰਡੀ, 10 ਅਕਤੂਬਰ (ਗੁਰਜੀਤ ਸਿੰਘ ਚਹਿਲ)-ਕਲਗੀਧਰ ਟਰੱਸਟ ਬੜੂ ਸਾਹਿਬ ਵਲੋਂ ਸੰਚਾਲਿਤ ਸਥਾਨਕ ਅਕਾਲ ਨਸ਼ਾ ਛੁਡਾਉ ਕੇਂਦਰ ਵਿਖੇ ‘ਵਿਸ਼ਵ ਮਾਨਸਿਕ ਸਿਹਤ ਦਿਵਸ’ ਮਨਾਇਆ ਗਿਆ, ਜਿੱਥੇ ਉਕਤ ਕੇਂਦਰ ਦੇ ਮਾਨਸਿਕ ਅਤੇ ਨਸ਼ਾ ਰੋਗਾਂ ਦੇ ਮਾਹਿਰ ਮੈਨੇਜਿੰਗ ਡਾਇਰੈਕਟਰ ਡਾ. ਹਰ ਮਨਦੀਪ ਕੌਰ ਨੇ ਨਸ਼ਾ ਛੱਡਣ ਲਈ ਕੇਦਰ ‘ ਚ ਦਾਖਲ ਮਰੀਜਾਂ ਨੂੰ ਮਾਨਸਿਕ ਅਤੇ ਨਸ਼ਾ ਰੋਗ ਦੇ ਆਪਸੀ ਸੰਬੰਧ ਬਾਰੇ ਵਿਸਥਾਰਤ ਜਾਣਕਾਰੀ ਦਿੱਤੀ ।

Ad Position 21
No active advertisement
ਅਜੀਤ ਡੈਸਕ 11-10-2026
ਚੀਮਾ ਮੰਡੀ, 10 ਅਕਤੂਬਰ (ਗੁਰਜੀਤ ਸਿੰਘ ਚਹਿਲ)-ਕਲਗੀਧਰ ਟਰੱਸਟ ਬੜੂ ਸਾਹਿਬ ਵਲੋਂ ਸੰਚਾਲਿਤ ਸਥਾਨਕ ਅਕਾਲ ਨਸ਼ਾ ਛੁਡਾਉ ਕੇਂਦਰ ਵਿਖੇ ‘ਵਿਸ਼ਵ ਮਾਨਸਿਕ ਸਿਹਤ ਦਿਵਸ’ ਮਨਾਇਆ ਗਿਆ, ਜਿੱਥੇ ਉਕਤ ਕੇਂਦਰ ਦੇ ਮਾਨਸਿਕ ਅਤੇ ਨਸ਼ਾ ਰੋਗਾਂ ਦੇ ਮਾਹਿਰ ਮੈਨੇਜਿੰਗ ਡਾਇਰੈਕਟਰ ਡਾ. ਹਰ ਮਨਦੀਪ ਕੌਰ ਨੇ ਨਸ਼ਾ ਛੱਡਣ ਲਈ ਕੇਦਰ ‘ ਚ ਦਾਖਲ ਮਰੀਜਾਂ ਨੂੰ ਮਾਨਸਿਕ ਅਤੇ ਨਸ਼ਾ ਰੋਗ ਦੇ ਆਪਸੀ ਸੰਬੰਧ ਬਾਰੇ ਵਿਸਥਾਰਤ ਜਾਣਕਾਰੀ ਦਿੱਤੀ । ਉਨ੍ਹਾਂ ਸਰੀਰਕ ਸਿਹਤ ਦੇ ਨਾਲ ਨਾਲ ਮਾਨਸਿਕ ਸਿਹਤ ਦੀ ਅਹਿਮੀਅਤ ਸਮਝਣ ‘ਤੇ ਵਿਸ਼ੇਸ਼ ਜੋਰ ਦਿੱਤਾ। ਇਸ ਪ੍ਰੋਗਰਾਮ ਦੀ ਵਿਸ਼ੇਸ਼ ਅਹਿਮੀਅਤ ਇਹ ਰਹੀ ਕਿ ਉਕਤ ਕੇਂਦਰ ‘ਚੋ ਇਲਾਜ ਕਰਵਾ ਕੇ ਨਸ਼ਾ ਛੱਡਣ ਵਾਲੇ ਵਿਅਕਤੀ ਜੋ ਕਿ ਹੁਣ ਪਰਿਵਾਰਕ, ਸਮਾਜਿਕ ਅਤੇ ਕੰਮ-ਕਾਜੀ ਜਿੰਮੇਵਾਰੀਆਂ ਸੰਭਾਲ ਰਹੇ ਹਨ ਨੂੰ ਇਲਾਜ ਕਰਵਾ ਰਹੇ ਨਸ਼ਾ ਛੱਡਣ ਵਾਲੇ ਮਰੀਜਾਂ ਦੇ ਰੂ-ਬ-ਰੂ ਕੀਤਾ ਗਿਆ, ਜਿੰਨਾ ਨੇ ਮੌਜੂਦਾਂ ਮਰੀਜਾਂ ਨਾਲ ਆਪਣੇ ਤਜਰਬੇ ਸਾਝੇ ਕਰਦਿਆਂ ਉਨ੍ਹਾਂ ਨੂੰ ਨਸ਼ਿਆ ਦੇ ਰੋਗ ਤੋਂ ਛੁਟਕਾਰਾ ਪਾਉਣ ਲਈ ਅੱਗੇ ਵਧਣ ਲਈ ਪ੍ਰੇਰਿਆ। ਇਸ ਮੌਕੇ ਨਸ਼ਾ ਛੁਡਾਉ ਕੇਂਦਰ ਚੀਮਾ ਦੇ ਹੋਰ ਡਾਕਟਰ ਅਤੇ ਸਟਾਫ ਮੌਜੂਦ ਸੀ।
Ad Position 22
No active advertisement
ਪਿਛਲੀ ਖ਼ਬਰ ਮਹਾਰਾਜਾ ਅਗਰਸੈਨ ਦੀ ਜੈਅੰਤੀ ਸਬੰਧੀ ਕੱਢੀ ਸ਼ੋਭਾ ਯਾਤਰਾ ਵਿਜੈ ਇੰਦਰ ਸਿੰਗਲਾ, ਅਵਤਾਰ ਈਲਵਾਲ ਸਮੇਤ ਕਈਆਂ ਨੇ ਕੀਤੀ ਸ਼ਮ... ਅਗਲੀ ਖ਼ਬਰ ਸ੍ਰੀਮਦ ਭਾਗਵਤ ਗਿਆਨ ਯੱਗ ਕਰਵਾਇਆ
Ad Position 24