11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਸ੍ਰੀਮਦ ਭਾਗਵਤ ਗਿਆਨ ਯੱਗ ਕਰਵਾਇਆ

ਲੌਂਗੋਵਾਲ, 10 ਅਕਤੂਬਰ (ਵਿਨੋਦ, ਖੰਨਾ)-ਸਰਬੱਤ ਦੇ ਭਲੇ ਲਈ ਸ੍ਰੀ ਮਤੀ ਸਲੋਚਨਾ ਦੇਵੀ ਪਤਨੀ ਸਵ. ਜੀਵਨ ਕੁਮਾਰ ਮਾਮਾ ਵਲੋਂ ਜੈਦ ਪੱਤੀ ਲੌਂਗੋਵਾਲ ਵਿਖੇ ਸ੍ਰੀ ਮਦ ਭਾਗਵਤ ਸਪਤਾਹ ਗਿਆਨ ਯੱਗ ਕਰਵਾਇਆ।

Ad Position 21
No active advertisement
ਲੌਂਗੋਵਾਲ ਵਿਖੇ ਭਾਗਵਤ ਕਥਾ ਦੀ ਸਮਾਪਤੀ ਮੌਕੇ ਸੰਬੋਧਨ ਕਰਦੇ ਹੋਏ ਕੈਬਨਿਟ ਮੰਤਰੀ ਅਮਨ ਅਰੋੜਾ। ਤਸਵੀਰ - ਵਿਨੋਦ 11-10-2026
ਲੌਂਗੋਵਾਲ, 10 ਅਕਤੂਬਰ (ਵਿਨੋਦ, ਖੰਨਾ)-ਸਰਬੱਤ ਦੇ ਭਲੇ ਲਈ ਸ੍ਰੀ ਮਤੀ ਸਲੋਚਨਾ ਦੇਵੀ ਪਤਨੀ ਸਵ. ਜੀਵਨ ਕੁਮਾਰ ਮਾਮਾ ਵਲੋਂ ਜੈਦ ਪੱਤੀ ਲੌਂਗੋਵਾਲ ਵਿਖੇ ਸ੍ਰੀ ਮਦ ਭਾਗਵਤ ਸਪਤਾਹ ਗਿਆਨ ਯੱਗ ਕਰਵਾਇਆ। ਜਿਸ ਵਿਚ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਪ੍ਰਬੰਧਕਾਂ ਨੂੰ ਵਧਾਈ ਦਿੱਤੀ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਕਥਾ ਵਿਆਸ ਆਚਾਰਿਆ ਵਿਸ਼ਨੂੰ ਸ਼ਰਨ ਭਾਰਦਵਾਜ ਬ੍ਰਿੰਦਾਵਨ ਵਾਲਿਆਂ ਨੇ ਅੰਮ੍ਰਤਮਈ ਪ੍ਰਵਚਨ ਕਰਦਿਆਂ ਦੱਸਿਆ ਕਿ ਸੱਚੇ ਮਨ ਨਾਲ ਸ੍ਰੀਮਦ ਭਾਗਵਤ ਕਥਾ ਸੁਣਨ ਅਤੇ ਪ੍ਰਭੂ ਦਾ ਸਿਮਰਨ ਕਰਨ ਨਾਲ ਮਨੁੱਖ ਦੇ ਪਾਪ ਦੂਰ ਹੋ ਜਾਂਦੇ ਹਨ। ਇਸ ਮੌਕੇ ਬ੍ਰਿੰਦਾਵਨ ਤੋਂ ਆਈ ਪੰਡਿਤ ਮੰਡਲੀ ਵਿਚ ਸ਼ਾਮਲ ਪੰਡਿਤ ਅਖਿਲੇਸ਼ ਵਸਿਸ਼ਟ, ਆਚਾਰਿਆ ਰਾਕੇਸ਼ ਸ਼ਰਮਾ ਅਤੇ ਆਚਾਰਿਆ ਸੁਨੀਲ ਗੌਤਮ ਨੇ ਵਿਧੀ ਵਿਧਾਨ ਨਾਲ ਪੂਜਾ ਅਰਚਨਾ ਕੀਤੀ। ਪ੍ਰਸਿੱਧ ਭਜਨ ਗਾਇਕ ਛਲੀਆ ਸ਼ਰਮਾ ਗੋਵਰਧਨ ਵਾਲਿਆਂ ਦੀ ਸੰਗੀਤ ਮੰਡਲੀ ਨੇ ਸੁਰੀਲੇ ਭਜਨ ਸੁਣਾ ਕੇ ਭਗਤਾਂ ਨੂੰ ਨਿਹਾਲ ਕੀਤਾ ਅਤੇ ਨਿਪੁੰਨ ਕਲਾਕਾਰਾਂ ਨੇ ਬੇਹੱਦ ਖੂਬਸੂਰਤ ਝਾਂਕੀਆਂ ਪੇਸ਼ ਕੀਤੀਆਂ। ਇਸ ਮੌਕੇ ਰਛਪਾਲ ਕੌਰ ਢਿੱਲੋਂ ਪ੍ਰਧਾਨ ਨਗਰ ਕੌਂਸਲ, ਮੰਗਤ ਰਾਏ, ਕ੍ਰਾਂਤੀ ਗੋਇਲ, ਵਿਨੋਦ ਕੁਮਾਰ,ਅੰਜੂ ਬਾਲਾ, ਗੋਰਾ ਲਾਲ, ਮਨੀਸ਼ ਕੁਮਾਰ ਮੋਨਾ, ਸ਼ਕਸ਼ਮ ਗਰਗ, ਵੰਸ ਗਰਗ, ਵੰਸ਼ ਅਗਰਵਾਲ, ਵਿਨਰਜੀਤ ਸਿੰਘ ਗੋਲਡੀ ਹਲਕਾ ਇੰਚਾਰਜ਼, ਬਲਵਿੰਦਰ ਸਿੰਘ ਢਿੱਲੋਂ, ਗੁਰਮੀਤ ਸਿੰਘ ਲੱਲੀ, ਕਮਲ ਬਰਾੜ, ਆਚਾਰਿਆ ਆਰ ਵੀ ਵਸਿਸ਼ਟ, ਹਰਪ੍ਰੀਤ ਸ਼ਰਮਾ ਆਰਕੀਟੈੱਕ, ਸਰਪੰਚ ਗੁਰਦੀਪ ਸਿੰਘ ਤਕੀਪੁਰ, ਜਤਿੰਦਰ ਰਿਸ਼ੀ, ਐਡ. ਗੁਰਤੇਗ ਸਿੰਘ, ਅਮ੍ਰਿਤਪਾਲ ਸਿੰਘ ਸਿੱਧੂ, ਗੋਰਾ ਲਾਲ, ਇੰਸਪੈਕਟਰ ਨਰਿੰਦਰ ਸਿੰਘ, ਇੰਸਪੈਕਟਰ ਹਰਬੰਸ ਲਾਲ, ਸਰਪੰਚ ਬੁੱਧ ਸਿੰਘ ਧਾਲੀਵਾਲ, ਜਸਵਿੰਦਰ ਸਿੰਘ ਨੱਪੀ, ਡਾ. ਮਨੀਸ਼ ਵਸਿਸ਼ਟ, ਨਰਿੰਦਰ ਸਿੰਘ ਨੰਦੂ, ਅੰਮ੍ਰਿਤ ਲਾਲ ਗਿਆਨੀ, ਸਿਸ਼ਨਪਾਲ ਗਰਗ, ਕੌਂਸਲਰ ਬਲਵਿੰਦਰ ਸਿੰਘ ਬੀਟਾ, ਗੋਪਾਲ ਕ੍ਰਿਸ਼ਨ ਪਾਲੀ, ਸੰਦੀਪ ਕੌਰ ਖਰਾਸੀਆ, ਪਰਮਿੰਦਰ ਕੌਰ ਅੱਜੀ, ਕਾਂਤਾ ਰਾਣੀ, ਭਗਵੰਤ ਸਿੰਘ ਸਾਊ, ਜਗਦੇਵ ਸਿੰਘ ਲੋਹਾਖੇੜਾ ਅਤੇ ਵੱਡੀ ਗਿਣਤੀ ਵਿਚ ਇਲਾਕ਼ਾ ਨਿਵਾਸੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਵਿਸ਼ਵ ਮਾਨਸਿਕ ਸਿਹਤ ਦਿਵਸ ਮਨਾਇਆ ਅਗਲੀ ਖ਼ਬਰ ਮੈਗਾ ਮਾਪੇ-ਅਧਿਆਪਕ ਮਿਲਣੀ
Ad Position 24