10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਮੀਰੀ ਪੀਰੀ ਖ਼ਾਲਸਾ ਕਾਲਜ ਵਲੋਂ ਵਿਦਿਆਰਥੀਆਂ ਨੂੰ ਇੰਡਸਟਰੀ ਦਾ ਦੌਰਾ ਕਰਵਾਇਆ

ਭਦੌੜ, 10 ਅਕਤੂਬਰ (ਰਜਿੰਦਰ ਬੱਤਾ, ਵਿਨੋਦ ਕਲਸੀ)-ਮੀਰੀ ਪੀਰੀ ਖ਼ਾਲਸਾ ਕਾਲਜ ਭਦੌੜ ਵਲੋਂ ਸਕੱਤਰ ਵਿੱਦਿਆ ਇੰਜ: ਸੁਖਮਿੰਦਰ ਸਿੰਘ ਨਿਰਦੇਸ਼ਾਂ ਅਤੇ ਪ੍ਰਿੰਸੀ: ਮਲਵਿੰਦਰ ਸਿੰਘ ਦੀ ਅਗਵਾਈ ਹੇਠ ਵਿਦਿਆਰਥੀਆਂ ਦੇ ਕੰਪਿਊਟਰ ਵਿਭਾਗ ਅਤੇ ਪਲੇਸਮੈਂਟ ਸੈੱਲ ਵਲੋਂ ਵਿਦਿਆਰਥੀਆਂ ਨੂੰ ਨਵੀਂ ਤਕਨਾਲੋਜੀ ਅਤੇ ਰੁਜ਼ਗਾਰ ਦੇ ਪੱਖ ਤੋਂ ਲੋੜੀਂਦੀ ਜਾਣਕਾਰੀ ਦੇਣ ਲਈ ਮੁਹਾਲੀ ਵਿਖੇ ਇੰਡਸਟਰੀ ਵਿਜ਼ਟ ਕਰਵਾਇਆ ਗਿਆ। ਕੰਪਿਊਟਰ ਵਿਭਾਗ ਦੇ ਮੁਖੀ ਸੰਦੀਪ ਕੌਰ ਬਡਬਰ ਨੇ ਦੱਸਿਆ ਕਿ ਸੰਸਥਾ ਦੇ 42 ਵਿਦਿਆਰਥੀਆਂ ਨੂੰ ਸੌਲੀਟੇਅਰ ਇਨਫੋਸਿਸ ਪ੍ਰਾਈਵੇਟ ਲਿਮਟਿਡ, ਮੋਹਾਲੀ ਵਿਖੇ ਵਿਜ਼ਟ ਕਰਵਾਇਆ ਗਿਆ।

Ad Position 21
No active advertisement
ਅਜੀਤ ਡੈਸਕ 11-10-2026
ਭਦੌੜ, 10 ਅਕਤੂਬਰ (ਰਜਿੰਦਰ ਬੱਤਾ, ਵਿਨੋਦ ਕਲਸੀ)-ਮੀਰੀ ਪੀਰੀ ਖ਼ਾਲਸਾ ਕਾਲਜ ਭਦੌੜ ਵਲੋਂ ਸਕੱਤਰ ਵਿੱਦਿਆ ਇੰਜ: ਸੁਖਮਿੰਦਰ ਸਿੰਘ ਨਿਰਦੇਸ਼ਾਂ ਅਤੇ ਪ੍ਰਿੰਸੀ: ਮਲਵਿੰਦਰ ਸਿੰਘ ਦੀ ਅਗਵਾਈ ਹੇਠ ਵਿਦਿਆਰਥੀਆਂ ਦੇ ਕੰਪਿਊਟਰ ਵਿਭਾਗ ਅਤੇ ਪਲੇਸਮੈਂਟ ਸੈੱਲ ਵਲੋਂ ਵਿਦਿਆਰਥੀਆਂ ਨੂੰ ਨਵੀਂ ਤਕਨਾਲੋਜੀ ਅਤੇ ਰੁਜ਼ਗਾਰ ਦੇ ਪੱਖ ਤੋਂ ਲੋੜੀਂਦੀ ਜਾਣਕਾਰੀ ਦੇਣ ਲਈ ਮੁਹਾਲੀ ਵਿਖੇ ਇੰਡਸਟਰੀ ਵਿਜ਼ਟ ਕਰਵਾਇਆ ਗਿਆ। ਕੰਪਿਊਟਰ ਵਿਭਾਗ ਦੇ ਮੁਖੀ ਸੰਦੀਪ ਕੌਰ ਬਡਬਰ ਨੇ ਦੱਸਿਆ ਕਿ ਸੰਸਥਾ ਦੇ 42 ਵਿਦਿਆਰਥੀਆਂ ਨੂੰ ਸੌਲੀਟੇਅਰ ਇਨਫੋਸਿਸ ਪ੍ਰਾਈਵੇਟ ਲਿਮਟਿਡ, ਮੋਹਾਲੀ ਵਿਖੇ ਵਿਜ਼ਟ ਕਰਵਾਇਆ ਗਿਆ। ਇਸ ਵਿਜ਼ਟ ਦੌਰਾਨ ਵਿਦਿਆਰਥੀਆਂ ਨੇ ਇੰਡਸਟਰੀ ਦੇ ਵਿਚ ਵਰਤੀਆਂ ਜਾਣ ਵਾਲੀਆਂ ਨਵੀਆਂ ਤਕਨੀਕਾਂ, ਆਉਣ ਵਾਲੇ ਸਮੇਂ ਵਿਚ ਚੱਲਣ ਵਾਲੇ ਐਲਗੋਰਿਦਮ ਬਾਰੇ ਜਾਣਕਾਰੀ ਹਾਸਲ ਕੀਤੀ ਅਤੇ ਇੰਡਸਟਰੀ ਦਾ ਦੌਰਾ ਕਰਵਾਉਂਦੇ ਹੋਏ ਵਿਦਿਆਰਥੀਆਂ ਨੂੰ ਕੋਡਿੰਗ, ਸਾਫ਼ਟਵੇਅਰ ਡਿਜ਼ਾਈਨ, ਵੈੱਬ ਡਿਜ਼ਾਈਨ ਆਦਿ ਵਿਚ ਵਰਤੇ ਜਾ ਰਹੇ ਸਾਫ਼ਟਵੇਅਰ ਬਾਰੇ ਜਾਣਕਾਰੀ ਉੱਥੇ ਕਾਰਪੋਰੇਟ ਸੈਕਟਰ ਵਿਚ ਨੌਕਰੀ ਹਾਸਲ ਕਰਨ, ਕਿਹੜੀ ਸਕਿੱਲ ਕਾਰਪੋਰੇਟ ਸੈਕਟਰ ’ਚ ਅੱਗੇ ਵਧਣ ਵਿਚ ਮਦਦ ਕਰਦੀ ਹੈ, ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ। ਵਿਜ਼ਟ ਦੌਰਾਨ ਸੌਲੀਟੇਅਰ ਇਨਫੋਸਿਸ ਪ੍ਰਾਈਵੇਟ ਲਿਮਟਿਡ ਕੰਪਨੀ ਦੇ ਸੀਨੀ: ਮੈਨੇਜਰ ਇੰਜ. ਹਰਮਨਜੀਤ ਸਿੰਘ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਅੱਜ ਦੇ ਇਸ ਆਰਟੀਫਿਸਅਲ ਇੰਟੈਲੀਜੈਂਸ ਦੇ ਦੌਰ ਵਿਚ ਕਾਰਪੋਰੇਟ ਸੈਕਟਰ ਵਿਚ ਸਕਿਲ ਉੱਪਰ ਬਹੁਤ ਜ਼ਿਆਦਾ ਜ਼ੋਰ ਦਿੱਤਾ ਜਾ ਰਿਹਾ ਹੈ। ਇਸ ਮੌਕੇ ਪ੍ਰੋ: ਸੰਦੀਪ ਕੌਰ ਬਡਬਰ, ਪ੍ਰੋ: ਸੁਖਦੀਪ ਸਿੰਘ, ਪ੍ਰੋ: ਹਰਦੀਪ ਸਿੰਘ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਸੰਤ ਬਾਬਾ ਭਗਵਾਨ ਦਾਸ ਨੇ ਲੰਗਰ ਦੇ ਟਰੱਕਾਂ ਨੂੰ ਝੰਡੀ ਦੇ ਕੇ ਕੀਤਾ ਰਵਾਨਾ ਅਗਲੀ ਖ਼ਬਰ ਅਕਾਲੀ ਦਲ (ਬ) ਦੀ ਸਰਕਾਰ ਆਉਣ ’ਤੇ ਮੁਲਾਜ਼ਮਾਂ ਦੀਆਂ ਮੰਗਾਂ ਪਹਿਲ ਦੇ ਆਧਾਰ ’ਤੇ ਮੰਨੀਆਂ ਜਾਣਗੀਆਂ- ਰੰਧਾਵਾ ਕਾਤਰੋ
Ad Position 24