ਸਿੱਖ ਸੰਸਥਾਵਾਂ ਦੇ ਨਿਘਾਰ ਲਈ ਮੌਜੂਦਾ ਲੀਡਰਸ਼ਿਪ ਜ਼ਿੰਮੇਵਾਰ- ਭਾਈ ਲੌਂਗੋਵਾਲ
ਲੌਂਗੋਵਾਲ, 10 ਅਕਤੂਬਰ (ਵਿਨੋਦ, ਖੰਨਾ) - ਪਿਛਲੇ ਦਿਨਾਂ ’ਚ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠਲੀਆਂ ਕੁਝ ਸਰਾਵਾਂ ਚ ਅਨੈਤਿਕ ਕਾਰਜ ਹੋਣ ਦੇ ਦੋਸ਼ ਲਾਉਂਦਿਆਂ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਵਲੋਂ ਸਿੱਖ ਸੰਸਥਾਵਾਂ ਦੇ ਆਗੂਆਂ ਨੂੰ ਸੁਮੱਤ ਬਖਸ਼ੇ ਜਾਣ ਸੰਬੰਧੀ ਗੁਰਧਾਮਾਂ ਵਿਖੇ ਅਰਦਾਸ ਕੀਤੇ ਜਾਣ ਦੀ ਆਰੰਭੀ ਲੜੀ ਤਹਿਤ ਅੱਜ ਲੌਂਗੋਵਾਲ ਤੋਂ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਅਗਵਾਈ ਹੇਠ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਅਰਦਾਸ ਬੇਨਤੀ ਲਈ ਵਰਕਰਾਂ ਦਾ ਵੱਡਾ ਜਥਾ ਰਵਾਨਾ ਹੋਇਆ। ਇਸ ਮੌਕੇ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਪਿਛਲੇ ਦਿਨੀਂ ਸ੍ਰੀ ਅਨੰਦਪੁਰ ਸਾਹਿਬ ਦੀਆਂ ਸਰਾਵਾਂ ਚ ਵਾਪਰੇ ਕਥਿਤ ਅਨੈਤਿਕ ਕਾਰਜਾਂ ਕਰਕੇ ਹਰ ਸਿੱਖ ਨੂੰ ਮਹਿਸੂਸ ਹੋ ਰਿਹੈ ਕਿ ਸਿੱਖ ਸੰਸਥਾਵਾਂ ਚ ਵੱਡਾ ਨਿਘਾਰ ਆ ਗਿਆ ਹੈ ਅਤੇ ਅਸੀਂ ਅੱਜ ਅਰਦਾਸ ਕਰਾਂਗੇ ਕਿ ਵਾਹਿਗੁਰੂ ਸੰਸਥਾਵਾਂ ਦੇ ਮੁਖੀਆਂ ਨੂੰ ਸੁਮੱਤ ਬਖਸ਼ੇ।
ਭ
ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਅਗਵਾਈ ਹੇਠ ਤਖ਼ਤ ਸ੍ਰੀ ਦਮਦਮਾ ਸਾਹਿਬ ਲਈ ਜਥਾ ਰਵਾਨਾ ਹੁੰਦਾ ਹੋਇਆ। ਤਸਵੀਰ - ਵਿਨੋਦ
11-10-2026
ਲੌਂਗੋਵਾਲ, 10 ਅਕਤੂਬਰ (ਵਿਨੋਦ, ਖੰਨਾ) - ਪਿਛਲੇ ਦਿਨਾਂ ’ਚ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠਲੀਆਂ ਕੁਝ ਸਰਾਵਾਂ ਚ ਅਨੈਤਿਕ ਕਾਰਜ ਹੋਣ ਦੇ ਦੋਸ਼ ਲਾਉਂਦਿਆਂ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਵਲੋਂ ਸਿੱਖ ਸੰਸਥਾਵਾਂ ਦੇ ਆਗੂਆਂ ਨੂੰ ਸੁਮੱਤ ਬਖਸ਼ੇ ਜਾਣ ਸੰਬੰਧੀ ਗੁਰਧਾਮਾਂ ਵਿਖੇ ਅਰਦਾਸ ਕੀਤੇ ਜਾਣ ਦੀ ਆਰੰਭੀ ਲੜੀ ਤਹਿਤ ਅੱਜ ਲੌਂਗੋਵਾਲ ਤੋਂ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਅਗਵਾਈ ਹੇਠ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਅਰਦਾਸ ਬੇਨਤੀ ਲਈ ਵਰਕਰਾਂ ਦਾ ਵੱਡਾ ਜਥਾ ਰਵਾਨਾ ਹੋਇਆ। ਇਸ ਮੌਕੇ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਪਿਛਲੇ ਦਿਨੀਂ ਸ੍ਰੀ ਅਨੰਦਪੁਰ ਸਾਹਿਬ ਦੀਆਂ ਸਰਾਵਾਂ ਚ ਵਾਪਰੇ ਕਥਿਤ ਅਨੈਤਿਕ ਕਾਰਜਾਂ ਕਰਕੇ ਹਰ ਸਿੱਖ ਨੂੰ ਮਹਿਸੂਸ ਹੋ ਰਿਹੈ ਕਿ ਸਿੱਖ ਸੰਸਥਾਵਾਂ ਚ ਵੱਡਾ ਨਿਘਾਰ ਆ ਗਿਆ ਹੈ ਅਤੇ ਅਸੀਂ ਅੱਜ ਅਰਦਾਸ ਕਰਾਂਗੇ ਕਿ ਵਾਹਿਗੁਰੂ ਸੰਸਥਾਵਾਂ ਦੇ ਮੁਖੀਆਂ ਨੂੰ ਸੁਮੱਤ ਬਖਸ਼ੇ। ਭਾਈ ਲੌਂਗੋਵਾਲ ਨੇ ਕਿਹਾ ਕਿ ਗੰਗਾਨਗਰ ਅਤੇ ਆਲਮਗੀਰ ਗੁਰਦਵਾਰਾ ਸਾਹਿਬਾਨ ‘ਤੇ ਹਮਲੇ ਗਵਾਹ ਹਨ ਕਿ ਮੌਜੂਦਾ ਸਿੱਖ ਸੰਸਥਾਵਾਂ ਦੇ ਆਗੂ ਕਮਜ਼ੋਰ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਕੇਂਦਰ ਨੂੰ ਜਲਦ ਤੋਂ ਜਲਦ ਸ਼੍ਰੋਮਣੀ ਕਮੇਟੀ ਚੋਣਾਂ ਕਰਵਾਉਣੀਆਂ ਚਾਹੀਦੀਆਂ ਹਨ । ਇਸ ਮੌਕੇ ਦਲਜੀਤ ਸਿੰਘ ਸਾਬਕਾ ਪ੍ਰਧਾਨ ਨਗਰ ਕੌਂਸਲ ਲੌਂਗੋਵਾਲ, ਗੁਰਮੀਤ ਸਿੰਘ ਸਿੱਧੂ ਸਾਬਕਾ ਇੰਸਪੈਕਟਰ, ਸਰਕਲ ਪ੍ਰਧਾਨ ਕੇਵਲ ਸਿੰਘ ਸ਼ੇਰੋਂ, ਬਲਕਾਰ ਸਿੰਘ ਸੰਗਾਲਾ, ਬਹਾਦਰ ਸਿੰਘ ਮੈਂਬਰ, ਭੋਲਾ ਸਿੰਘ ਹੀਰੋ, ਭੋਲਾ ਸਿੰਘ ਸਾ. ਸਰਪੰਚ, ਨਿਸ਼ਾਨ ਸਿੰਘ ਢਿੱਲਵਾਂ, ਬਾਬੂ ਸਿੰਘ ਭਾਈ ਕੀ ਸਮਾਧ, ਹਰਜੀਤ ਸਿੰਘ ਗਿੱਲ, ਜਗਦੇਵ ਸਿੰਘ ਜੱਗੀ, ਅਮਰਜੀਤ ਸਿੰਘ ਗਿੱਲ, ਗੁਰਜੀਤ ਸਿੰਘ ਸਿੱਧੂ, ਮੁਕੰਦ ਸਿੰਘ, ਸੁਖਦੇਵ ਸਿੰਘ, ਦਰਸ਼ਨ ਸਿੰਘ, ਭੀਮ ਸਿੰਘ ਸ਼ੇਰੋਂ, ਸਿਕੰਦਰ ਸਿੰਘ, ਸ਼ਿੰਦਰ ਸਿੰਘ, ਗਰੀਬ ਸਿੰਘ, ਬਾਬਾ ਭੋਲਾ ਸਿੰਘ ਅਤੇ ਅਮਰਜੀਤ ਸਿੰਘ ਨਿੱਜੀ ਸਕਤੱਰ ਹਾਜ਼ਰ ਸਨ।