11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

ਮਾਨਸਿਕ ਸਿਹਤ ਨੂੰ ਕਿਵੇਂ ਮਜ਼ਬੂਤ ਬਣਾਈਏ?

ਮਾਨਸਿਕ ਸਿਹਤ ਨੂੰ ਕਿਵੇਂ ਮਜ਼ਬੂਤ ਬਣਾਈਏ?

Ad Position 21
No active advertisement
ਅਜੀਤ ਡੈਸਕ 12-10-2026

ਹਰ ਵਿਅਕਤੀ ਦਾ ਕੁਦਰਤੀ ਸੁਭਾਅ ਦਿਆਲੂ, ਪਿਆਰ ਕਰਨ ਵਾਲਾ, ਹਮਦਰਦ ਅਤੇ ਅਨੰਦਮਈ ਹੁੰਦਾ ਹੈ | ਕੋਈ ਵੀ ਬੱਚਾ ਬਿਨਾਂ ਕਾਰਨ ਨਹੀਂ ਰੋਂਦਾ | ਉਹ ਭੁੱਖੇ, ਨੀਂਦ ਵਿਚ ਜਾਂ ਡਰੇ ਹੋਏ ਰੋਂਦੇ ਹਨ | ਇਸੇ ਤਰ੍ਹਾਂ ਜੇਕਰ ਕੋਈ ਹਿੰਸਕ ਹੈ ਤਾਂ ਇਸ ਪਿੱਛੇ ਇਕ ਕਾਰਨ ਹੈ | ਜੇਕਰ ਕਿਸੇ ਵਿਚ ਹਮਦਰਦੀ ਦੀ ਘਾਟ ਹੈ ਤਾਂ ਇਸ ਦੇ ਪਿੱਛੇ ਵੀ ਇਕ ਕਾਰਨ ਹੈ ਅਤੇ ਜੇਕਰ ਅਸੀਂ ਸੱਚਮੁੱਚ ਇਸ ਦੀ ਜੜ੍ਹ ਤੱਕ ਦੇਖਦੇ ਹਾਂ ਤਾਂ ਸਾਨੂੰ ਇਕੱਲਤਾ, ਡਰ, ਅਸਵੀਕਾਰ ਦੀ ਭਾਵਨਾ ਅਤੇ ਆਪਣੇਪਣ ਦੀ ਘਾਟ ਮਿਲੇਗੀ | ਜਦੋਂ ਕੋਈ ਸਰੀਰਕ ਤੌਰ 'ਤੇ ਬਿਮਾਰ ਹੁੰਦਾ ਹੈ ਤਾਂ ਅਸੀਂ ਉਨ੍ਹਾਂ ਨੂੰ  ਹਸਪਤਾਲ ਭੇਜਦੇ ਹਾਂ | ਜਦੋਂ ਉਨ੍ਹਾਂ ਦਾ ਵਿਵਹਾਰ ਵਿਗੜ ਜਾਂਦਾ ਹੈ ਤਾਂ ਅਸੀਂ ਉਨ੍ਹਾਂ ਨੂੰ  ਜੇਲ੍ਹ ਭੇਜਦੇ ਹਾਂ | ਪਰ ਜੇਲ੍ਹ ਵਿਚ ਹੋਣ ਤੋਂ ਬਾਅਦ ਵੀ ਅਸੀਂ ਉਨ੍ਹਾਂ ਨੂੰ  ਉਹ ਸਾਧਨ ਤੇ ਤਕਨੀਕਾਂ ਪ੍ਰਦਾਨ ਨਹੀਂ ਕਰਦੇ, ਜੋ ਉਨ੍ਹਾਂ ਨੂੰ  ਆਪਣੇ ਵਿਵਹਾਰ ਨੂੰ  ਸੁਧਾਰਨ ਤੇ ਉਨ੍ਹਾਂ ਦੀਆਂ ਭਾਵਨਾਵਾਂ ਨੂੰ  ਸਮਝਣ ਤੇ ਬਦਲਣ ਲਈ ਲੋੜੀਂਦੀਆਂ ਹਨ |

ਮਾਨਸਿਕ ਸਿਹਤ ਚੁਣੌਤੀਆਂ ਅੱਜ ਦੁਨੀਆ ਵਿਚ ਹੋ ਰਹੀ ਅੱਧੀ ਤੋਂ ਵੱਧ ਹਿੰਸਾ ਦਾ ਮੂਲ ਕਾਰਨ ਹਨ | ਮਾਨਸਿਕ ਸਿਹਤ ਅੱਜ ਦੁਨੀਆ ਦੇ ਸਾਹਮਣੇ ਸਭ ਤੋਂ ਵੱਡੀਆਂ ਚੁਣੌਤੀਆਂ 'ਚੋਂ ਇਕ ਹੈ | ਭਾਵੇਂ ਵਿਕਾਸਸ਼ੀਲ ਜਾਂ ਵਿਕਸਿਤ ਦੇਸ਼ਾਂ ਵਿਚ, ਯੁੱਧ ਪ੍ਰਭਾਵਿਤ ਖੇਤਰਾਂ ਵਿਚ ਜਾਂ ਸ਼ਾਂਤੀਪੂਰਨ ਸਮਾਜਾਂ ਵਿਚ- ਇਹ ਸਾਡੇ ਸਾਰਿਆਂ ਨੂੰ  ਪ੍ਰਭਾਵਿਤ ਕਰਦਾ ਹੈ | ਇਹ ਬਹੁਤ ਚਿੰਤਾਜਨਕ ਹੈ ਕਿ ਹਰ 42 ਸਕਿੰਟਾਂ ਵਿਚ ਕੋਈ ਨਾ ਕੋਈ ਆਪਣੀ ਜਾਨ ਲੈ ਲੈਂਦਾ ਹੈ | ਅਣਗਿਣਤ ਨੌਜਵਾਨ ਹਮਲਾਵਰ ਤੇ ਹਿੰਸਕ ਹੋ ਰਹੇ ਹਨ ਜਾਂ ਤਣਾਅ ਵਿਚ ਪੈ ਰਹੇ ਹਨ | ਭਾਰਤ ਆਪਣੀ ਅਧਿਆਤਮਕ ਪਰੰਪਰਾ ਰਾਹੀਂ, ਦੁਨੀਆ ਨੂੰ  ਇਸ ਮਾਨਸਿਕ ਸਿਹਤ ਸੰਕਟ ਨੂੰ  ਹੱਲ ਕਰਨ ਵਿਚ ਬਹੁਤ ਮਦਦ ਕਰ ਰਿਹਾ ਹੈ | ਸਾਨੂੰ ਆਮ ਤੌਰ 'ਤੇ ਘਰ ਵਿਚ ਜਾਂ ਸਕੂਲ ਵਿਚ ਆਪਣੀਆਂ ਭਾਵਨਾਵਾਂ ਨੂੰ  ਕਾਬੂ ਕਰਨਾ ਨਹੀਂ ਸਿਖਾਇਆ ਜਾਂਦਾ | ਕਈ ਵਾਰ ਇਕੱਲਾ ਮਹਿਸੂਸ ਕਰਨਾ ਸੁਭਾਵਿਕ ਹੈ, ਦੌਲਤ, ਪਰਿਵਾਰ ਤੇ ਦੋਸਤਾਂ ਨਾਲ ਵੀ ਕੋਈ ਉਦਾਸ ਜਾਂ ਅੰਦਰੋਂ ਇਕੱਲਾ ਮਹਿਸੂਸ ਕਰ ਸਕਦਾ ਹੈ | ਇਹ ਇਕੱਲਤਾ ਜੋ ਅੱਜ ਇਕ ਵੱਡੇ ਮਾਨਸਿਕ ਸਿਹਤ ਸੰਕਟ ਵਜੋਂ ਉੱਭਰ ਰਹੀ ਹੈ, ਇਸ ਲਈ ਹੈ ਕਿਉਂਕਿ ਅਸੀਂ ਆਪਣੇ ਨਾਲ ਰਹਿਣਾ ਤੇ ਆਪਣੇ ਅੰਦਰ ਸ਼ਾਂਤੀ ਲੱਭਣਾ ਨਹੀਂ ਸਿੱਖਿਆ | ਜੇਕਰ ਅਸੀਂ ਇਹ ਸਿੱਖਦੇ ਹਾਂ ਤਾਂ ਸਾਡੇ ਅੰਦਰਲੀ ਖੁਸ਼ੀ ਸਾਡੇ ਆਲੇ ਦੁਆਲੇ ਫੈਲਣੀ ਸ਼ੁਰੂ ਹੋ ਜਾਵੇਗੀ |
ਸਾਡਾ ਸਾਹ ਇਕ ਸਿਹਤਮੰਦ ਮਨ ਦੀ ਕੁੰਜੀ ਹੈ | ਇਕ ਸਿਹਤਮੰਦ ਮਨ ਦੀਆਂ ਨਿਸ਼ਾਨੀਆਂ ਕੀ ਹਨ? ਤੁਹਾਡੇ ਚਿਹਰੇ 'ਤੇ ਇਕ ਮੁਸਕਰਾਹਟ ਜੋ ਕੋਈ ਤੁਹਾਡੇ ਤੋਂ ਨਹੀਂ ਖੋਹ ਸਕਦਾ ਅਤੇ ਆਪਣੇ ਅੰਦਰ ਅਜਿਹਾ ਵਿਸ਼ਵਾਸ ਕਿ ਤੁਸੀਂ ਕਿਸੇ ਵੀ ਚੁਣੌਤੀ ਦਾ ਸਾਹਮਣਾ ਕਰ ਸਕਦੇ ਹੋ | ਇਕ ਸਿਹਤਮੰਦ ਮਨ ਉਹ ਹੁੰਦਾ ਹੈ, ਜੋ ਆਲੋਚਨਾ ਨੂੰ  ਸਵੀਕਾਰ ਕਰ ਸਕਦਾ ਹੈ ਅਤੇ ਸਿਹਤਮੰਦ ਤੇ ਰਚਨਾਤਮਕ ਆਲੋਚਨਾ ਪੇਸ਼ ਕਰਨ ਦੀ ਹਿੰਮਤ ਵੀ ਰੱਖਦਾ ਹੈ | ਇਹ ਨਿਡਰ ਤੇ ਨਿਮਰ ਹੋਣ ਦੀ ਯੋਗਤਾ ਹੈ | ਹਰ ਭਾਵਨਾ ਸਰੀਰ ਦੇ ਇਕ ਖ਼ਾਸ ਹਿੱਸੇ ਵਿਚ ਖ਼ਾਸ ਸੰਵੇਦਨਾਵਾਂ ਪੈਦਾ ਕਰਦੀ ਹੈ | ਇਹ ਸਾਡੇ ਸਾਹ ਲੈਣ ਨਾਲ ਵੀ ਸੰਬੰਧਿਤ ਹੈ | ਜਦੋਂ ਅਸੀਂ ਉਦਾਸ ਹੁੰਦੇ ਹਾਂ ਤਾਂ ਸਾਡੇ ਸਾਹ ਲੈਣ ਦਾ ਤਰੀਕਾ ਵੱਖਰਾ ਹੁੰਦਾ ਹੈ ਤੇ ਜਦੋਂ ਅਸੀਂ ਖੁਸ਼ ਹੁੰਦੇ ਹਾਂ ਤਾਂ ਇਹ ਵੱਖਰਾ ਹੁੰਦਾ ਹੈ | ਜਦੋਂ ਗੁੱਸੇ, ਨਿਰਾਸ਼ ਜਾਂ ਈਰਖਾਲੂ ਹੁੰਦੇ ਹਾਂ ਤਾਂ ਅਕਸਰ ਨਹੀਂ ਪਤਾ ਹੁੰਦਾ ਕਿ ਉਨ੍ਹਾਂ ਭਾਵਨਾਵਾਂ ਨਾਲ ਕੀ ਕਰਨਾ ਹੈ ਅਤੇ ਉਨ੍ਹਾਂ ਨੂੰ  ਕਿਵੇਂ ਅੰਦਰ ਰੱਖਣਾ ਹੈ | ਪਰ ਇਹ ਇਸ ਤਰ੍ਹਾਂ ਹੈ ਜਿਵੇਂ ਤੁਹਾਡਾ ਸਾਹ ਤੁਹਾਨੂੰ ਕਹਿ ਰਿਹਾ ਹੋਵੇ, 'ਮੈਂ ਦਿਨ ਰਾਤ ਤੁਹਾਡੇ ਅੰਦਰ ਆਉਂਦਾ ਤੇ ਜਾਂਦਾ ਹਾਂ | ਜੇ ਤੁਸੀਂ ਮੇਰੇ ਵੱਲ ਥੋੜ੍ਹਾ ਜਿਹਾ ਧਿਆਨ ਦਿਓਗੇ ਤਾਂ ਮੈਂ ਤੁਹਾਨੂੰ ਖੁਸ਼ ਰੱਖਾਂਗਾ, ਤੁਹਾਡੀ ਆਤਮਾ ਨੂੰ  ਊਰਜਾਵਾਨ ਤੇ ਖੁਸ਼ ਰੱਖਾਂਗਾ ਅਤੇ ਤੁਹਾਡੀ ਊਰਜਾ ਨੂੰ  ਜ਼ਿੰਦਾ ਰੱਖਾਂਗਾ |'
ਦੁਨੀਆ ਭਰ ਦੇ ਲੱਖਾਂ ਲੋਕਾਂ ਨੇ ਸਾਹ ਲੈਣ ਦੀਆਂ ਸਾਧਾਰਨ ਤਕਨੀਕਾਂ ਤੇ ਧਿਆਨ ਨੂੰ  ਅਪਣਾਇਆ ਹੈ ਅਤੇ ਉਨ੍ਹਾਂ ਦੇ ਜੀਵਨ ਬਦਲ ਗਏ ਹਨ | ਉਦਾਹਰਨ ਵਜੋਂ, ਸੁਦਰਸ਼ਨ ਕਿਰਿਆ ਨੇ ਬਹੁਤ ਸਾਰੇ ਲੋਕਾਂ ਨੂੰ  ਤਣਾਅ ਤੇ ਚਿੰਤਾ ਤੋਂ ਦੂਰ ਕਰਨ ਵਿਚ ਮਦਦ ਕੀਤੀ ਹੈ | ਇਹ ਤਕਨੀਕਾਂ ਸਾਨੂੰ ਆਪਣੇ ਮਨ ਦੇ ਮਾਲਕ ਬਣਨਾ ਸਿਖਾਉਂਦੀਆਂ ਹਨ, ਨਾ ਕਿ ਉਨ੍ਹਾਂ ਦੇ ਗੁਲਾਮ |

Ad Position 22
No active advertisement
ਪਿਛਲੀ ਖ਼ਬਰ ਗੁਰਮਤਿ ਪ੍ਰਚਾਰ ਨੂੰ ਸਮਰਪਿਤ ਸਿੰਘ ਸਾਹਿਬ ਗਿਆਨੀ ਅਮਰਜੀਤ ਸਿੰਘ ਅਗਲੀ ਖ਼ਬਰ ਅਨਾਜ ਮੰਡੀ Bathinda ਤੋਂ LIVE ਹੋਏ Lal Chand Kataruchak
Ad Position 24