04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-03-2026

ਟੀ-20 ਵਿਸ਼ਵ ਕੱਪ-2026 ਭਾਰਤ ਦੀ ਬਾਦਸ਼ਾਹਤ ਬਰਕਰਾਰ

Ad Position 21
No active advertisement
ਅਜੀਤ ਡੈਸਕ 10-03-2026

8 ਮਾਰਚ 2026 ਤੋਂ ਪਹਿਲਾਂ ਕਿਸੇ ਵੀ ਮੇਜ਼ਬਾਨ ਦੇਸ਼ ਨੇ ਆਈ.ਸੀ.ਸੀ. ਟੀ-20 ਵਿਸ਼ਵ ਕੱਪ (ਪੁਰਸ਼) ਨਹੀਂ ਜਿੱਤਿਆ ਸੀ, ਨਾ ਹੀ ਕਿਸੇ ਨੇ ਆਪਣੀ ਬਾਦਸ਼ਾਹਤ ਕਾਇਮ ਰੱਖਦਿਆਂ ਲਗਾਤਾਰ ਦੋ ਵਾਰ ਟਰਾਫ਼ੀ ਜਿੱਤੀ ਸੀ। ਇੰਨਾ ਹੀ ਮਹੱਤਵਪੂਰਨ ਇਹ ਵੀ ਹੈ ਕਿ ਰਿਕਾਰਡ ਤਿੰਨ ਵਾਰ ਇਸ ਨੂੰ ਕਿਸੇ ਨੇ ਨਹੀਂ ਜਿੱਤਿਆ ਸੀ। ਭਾਰਤ ਨੇ ਇਹ ਤਿੰਨੋਂ ਕਾਰਨਾਮੇ ਕਰ ਵਿਖਾਏ ਅਤੇ ਅਹਿਮਦਾਬਾਦ ਦੇ ਉਸੇ ਨਰਿੰਦਰ ਮੋਦੀ ਸਟੇਡੀਅਮ ਵਿਚ, ਜਿੱਥੇ ਨਵੰਬਰ 2023 ਦੇ ਇਕ ਦਿਨਾ ਵਿਸ਼ਵ ਕੱਪ ਦੇ ਫਾਈਨਲ 'ਚ ਆਸਟ੍ਰੇਲੀਆ ਹੱਥੋਂ ਮਿਲੀ ਹਾਰ ਤੋਂ ਬਾਅਦ ਸਭ ਭਾਰਤੀ ਖੇਡ ਪ੍ਰਸੰਸਕਾਂ ਦੇ ਦਿਲ ਟੁੱਟ ਗਏ ਸਨ। ਇਸ ਤੋਂ ਪਹਿਲਾਂ ਭਾਰਤ ਨੇ ਐਮ.ਐਸ. ਧੋਨੀ ਦੀ ਕਪਤਾਨੀ ਹੇਠ 2007, ਰੋਹਿਤ ਸ਼ਰਮਾ ਦੀ ਕਪਤਾਨੀ ਹੇਠ 2024 ਤੇ ਇਸ ਵਾਰ ਸੂਰਿਆ ਕੁਮਾਰ ਯਾਦਵ ਦੀ ਕਪਤਾਨੀ ਹੇਠ 2026 'ਚ ਵਿਸ਼ਵ ਖ਼ਿਤਾਬ ਆਪਣੇ ਨਾਂਅ ਕੀਤਾ ਹੈ। 1 ਲੱਖ 32 ਹਜ਼ਾਰ ਦੇ ਕਰੀਬ ਦੀ ਸਮਰੱੱਥਾ ਵਾਲੇ ਖਚਾਖਚ ਭਰੇ ਸਟੇਡੀਅਮ 'ਚ ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 5 ਵਿਕਟਾਂ ਗੁਆ ਕੇ 255 ਦੌੜਾਂ ਬਣਾਈਆਂ, ਜਿਸ ਵਿਚ ਸੰਜੂ ਸੈਮਸਨ ਦੀਆਂ 89 (46 ਗੇਂਦਾਂ 'ਚ), ਅਭਿਸ਼ੇਕ ਸ਼ਰਮਾ ਦੀਆਂ 52 (21 ਗੇਂਦਾਂ 'ਚ) ਤੇ ਈਸ਼ਾਨ ਕਿਸ਼ਨ ਦੀਆਂ 54 (25 ਗੇਂਦਾਂ 'ਚ) ਦੌੜਾਂ ਦਾ ਵਿਸ਼ੇਸ਼ ਯੋਗਦਾਨ ਰਿਹਾ। 256 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਮੈਦਾਨ 'ਤੇ ਉੱਤਰੀ ਨਿਊਜ਼ੀਲੈਂਡ ਟੀਮ 19 ਓਵਰਾਂ 'ਚ 159 ਦੌੜਾਂ 'ਤੇ ਢੇਰ ਹੋ ਗਈ ਤੇ ਭਾਰਤ 96 ਦੌੜਾਂ ਨਾਲ ਚੈਂਪੀਅਨ ਬਣ ਗਿਆ। ਭਾਰਤ ਵਲੋਂ ਜਸਪ੍ਰੀਤ ਬੁਮਰਾਹ ਨੇ 15 ਦੌੜਾਂ ਦੇ ਕੇ 4 ਤੇ ਅਕਸ਼ਰ ਪਟੇਲ ਨੇ 3 ਵਿਕਟਾਂ ਝਟਕਾਈਆਂ। ਭਾਰਤੀ ਸਲਾਮੀ ਜੋੜੀ ਸੰਜੂ ਸੈਮਸਨ ਤੇ ਅਭਿਸ਼ੇਕ ਸ਼ਰਮਾ ਨੇ ਟੀਮ ਨੂੰ ਸ਼ਾਨਦਾਰ ਸ਼ੁਰੂਆਤ ਦਿੱਤੀ ਤੇ ਦੋਵਾਂ ਨੇ 7.1 ਓਵਰਾਂ 'ਚ 98 ਦੌੜਾਂ ਦੀ ਸਾਂਝੇਦਾਰੀ ਕਾਇਮ ਕੀਤੀ। ਇਸ ਤੋਂ ਬਾਅਦ ਸੰਜੂ ਸੈਮਸਨ ਤੇ ਈਸ਼ਾਨ ਕਿਸ਼ਨ ਨੇ ਦੂਜੀ ਵਿਕਟ ਲਈ 48 ਗੇਂਦਾਂ 'ਚ 105 ਦੌੜਾਂ ਦੀ ਸਾਂਝਦਾਰੀ ਬਣਾ ਕੇ 200 ਦਾ ਅੰਕੜਾ ਪਾਰ ਕੀਤਾ।
ਇਸ ਤਰ੍ਹਾਂ ਭਾਰਤ ਨੇ ਉਹ ਕਰ ਵਿਖਾਇਆ ਜੋ ਦੁਨੀਆ ਦੀ ਕਿਸੇ ਵੀ ਟੀਮ ਨੇ ਅੱਜ ਤੱਕ ਨਹੀਂ ਕੀਤਾ ਤੇ ਭਾਰਤੀ ਟੀਮ ਵਿਸ਼ਵ ਦੀ ਪਹਿਲੀ ਟੀਮ ਬਣ ਗਈ ਹੈ, ਜਿਸ ਨੇ ਤੀਜੀ ਵਾਰ ਇਸ ਖ਼ਿਤਾਬ 'ਤੇ ਕਬਜ਼ਾ ਕੀਤਾ। ਹੁਣ ਸੂਰਿਆ ਕੁਮਾਰ ਯਾਦਵ ਦਾ ਨਾਂਅ ਵੀ ਐਮ.ਐਸ. ਧੋਨੀ, ਰੋਹਿਤ ਸ਼ਰਮਾ ਵਰਗੇ ਕਪਤਾਨਾਂ ਨਾਲ ਕ੍ਰਿਕਟ ਦੇ ਇਤਿਹਾਸ 'ਚ ਯਾਦ ਕੀਤਾ ਜਾਇਆ ਕਰੇਗਾ। ਇਸ ਜਿੱਤ ਨਾਲ ਭਾਰਤੀ ਕ੍ਰਿਕਟ ਟੀਮ ਨੂੰ 3 ਮਿਲੀਅਨ ਡਾਲਰ (ਕਰੀਬ ਸਾਢੇ 27 ਕਰੋੜ ਰੁਪਏ) ਇਨਾਮ 'ਚ ਮਿਲੇ। ਇਸ ਜਿੱਤ ਨਾਲ ਅਹਿਮਦਾਬਾਦ ਦਾ ਸਟੇਡੀਅਮ ਰੰਗ-ਬਿੰਰਗੀ ਰੌਸ਼ਨੀਆਂ ਤੇ ਆਤਿਸ਼ਬਾਜ਼ੀਆਂ ਨਾਲ ਰੁਸ਼ਨਾ ਉੱਠਿਆ ਸੀ।

-ਮੋਬਾਈਲ : 98729-78781

Ad Position 22
No active advertisement
ਪਿਛਲੀ ਖ਼ਬਰ ਭਾਰਤੀ ਹਾਕੀ ਦਾ ਮਾਣਮੱਤਾ ਪਲ-ਹਾਕੀ ਵਿਸ਼ਵ ਕੱਪ 1975 ਅਗਲੀ ਖ਼ਬਰ ਭਾਰਤੀ ਟੈਨਿਸ ਦੀ ਨਵੀਂ ਉਮੀਦ ਦਕਸ਼ਿਣੇਸ਼ਵਰ ਸੁਰੇਸ਼
Ad Position 24