13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-02-2026

ਵਿਆਹ ਮੌਕੇ ਦੁਲਹਨ ਦਾ ਮੇਕਅੱਪ

Ad Position 21
No active advertisement
ਅਜੀਤ ਡੈਸਕ 05-02-2026

ਸਰਦੀਆਂ ਦਾ ਸੀਜ਼ਨ ਚਲ ਰਿਹਾ ਹੈ। ਸਰਦੀਆਂ ਵਿਚ ਵਿਆਹ ਕਰਨ ਨਾਲ ਮਾਹੌਲ ਪਹਿਲਾਂ ਹੀ ਖ਼ੁਸ਼ਨੁਮਾ ਹੋ ਜਾਂਦਾ ਹੈ। ਇਹ ਵਾਧੂ ਚਮਕ-ਦਮਕ ਦਿਖਾਉਣ ਦਾ ਇਕ ਵਧੀਆ ਮੌਕਾ ਹੁੰਦਾ ਹੈ। ਵਿਆਹ ਦਾ ਦਿਨ ਹਰ ਲੜਕੀ ਲਈ ਬਹੁਤ ਖ਼ਾਸ ਹੁੰਦਾ ਹੈ। ਆਪਣੇ ਵਿਆਹ ਦੇ ਦਿਨ ਹਰ ਦੁਲਹਨ ਵਧੀਆ ਅਤੇ ਖ਼ੂਬਸੂਰਤ ਦਿਸਣ ਦੀ ਇੱਛਾ ਰਖਦੀ ਹੈ। ਜੇਕਰ ਤੁਸੀਂ ਵੀ ਵਿਆਹ ਕਰਨ ਜਾ ਰਹੇ ਹੋ ਤਾਂ ਆਪਣੇ ਵਿਆਹ ਵਿਚ ਭੀੜ ਤੋਂ ਵੱਖ ਦਿਖਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਇਸ ਲਈ ਪਹਿਲਾਂ ਤੋਂ ਤਿਆਰੀ ਕਰਨੀ ਹੋਵੇਗੀ।
ਪਹਿਰਾਵਾ : ਸਰਦੀਆਂ 'ਚ ਦੁਲਹਨ ਲਈ ਮਖਮਲ, ਬ੍ਰੋਕੇਡ, ਬਾਰੀ ਸਿਲਕ, ਸਾਟਨ ਅਤੇ ਕ੍ਰੇਪ ਜਿਹੇ ਗਰਮ ਤੇ ਆਲੀਸ਼ਾਨ ਫੈਬਰਿਕਸ ਬਿਹਤਰੀਨ ਹੁੰਦੇ ਹਨ, ਜੋ ਗਰਮਾਹਟ ਦੇ ਨਾਲ ਸ਼ਾਹੀ ਦਿਖ ਦਿੰਦੇ ਹਨ। ਇਸ ਦੇ ਨਾਲ ਹੀ ਸਲੀਵਲੇਸ, ਵੂਲਨ ਅਸਤਰ ਅਤੇ ਸ਼ਾਲ ਵਾਲੀ ਜੈਕੇਟ ਨਾਲ ਠੰਢ ਤੋਂ ਬਚਾਅ ਅਤੇ ਸਟਾਈਲਿਸ਼ ਦੋਵੇਂ ਮਿਲ ਜਾਂਦੇ ਹਨ, ਦੁਲਹਨ ਸਟਾਈਲਿਸ਼ ਅਤੇ ਆਰਾਮਦਾਇਕ ਰਹਿ ਸਕੇ। ਤੁਸੀਂ ਚਾਹੋ ਤਾਂ ਖੂਬਸੂਰਤ ਸਿਲਵਰ ਵਰਕ ਓਪਨ ਫ੍ਰੰਟ ਕੈਪ ਸਟਾਈਲ ਲਾਂਗ ਸ਼ਰੱਗ ਨੂੰ ਸਾੜੀ ਜਾਂ ਲਹਿੰਗੇ ਦੇ ਨਾਲ ਸ਼ਾਮਿਲ ਕਰ ਕੇ ਆਪਣੀ ਖ਼ੂਬਸੂਰਤੀ ਨੂੰ ਦੁੱਗਣਾ ਕਰ ਸਕਦੇ ਹੋ।
ਵੈਡਿੰਗ ਡਰੈਸ ਦੇ ਹੇਠਾਂ ਵਾਰਮਰ ਪਾਉਣ ਨਾਲ ਠੰਢ ਤੋਂ ਬਚਿਆ ਜਾ ਸਕਦਾ ਹੈ। ਤੁਸੀਂ ਗਰਮ ਲੇਗਿੰਗ ਜਾਂ ਸ਼ੇਪਵਿਅਰ ਦੀ ਚੋਣ ਕਰ ਸਕਦੇ ਹੋ, ਜੋ ਤੁਹਾਡੀ ਬਾਡੀ ਨੂੰ ਸ਼ੇਪ ਵਿਚ ਰੱਖਣ ਦੇ ਨਾਲ-ਨਾਲ ਠੰਢ ਤੋਂ ਬਚਾਏਗਾ।
ਸਰਦੀਆਂ ਦੇ ਵਿਆਹ ਲਈ ਲਹਿੰਗੇ ਦਾ ਸਹੀ ਫੈਬ੍ਰਿਕ ਚੁਣਨਾ ਬਹੁਤ ਜ਼ਰੂਰੀ ਹੈ। ਵੇਲਵੇਟ, ਸਿਲਕ ਜਾਂ ਹੈਵੀ ਬ੍ਰੋਕੈਡ ਵਰਗੇ ਗਰਮ ਫੈਬਰਿਕ ਠੰਢ ਤੋਂ ਬਚਾਉਣ ਵਿਚ ਮਦਦ ਕਰਦੇ ਹਨ ਅਤੇ ਅਮੀਰਾਂ ਵਾਲੀ ਦਿੱਖ ਵੀ ਦਿੰਦੇ ਹਨ।
ਚਮੜੀ : ਸਰਦੀਆਂ ਵਿਚ ਦੁਲਹਨ ਦੀ ਚਮੜੀ ਦੀ ਦੇਖਭਾਲ ਲਈ ਜ਼ਰੂਰੀ ਨਮੀ, ਹਾਇਡਰੇਸ਼ਨ ਅਤੇ ਸੁਰੱਖਿਆ ਜ਼ਰੂਰੀ ਹੈ। ਗੁਨਗੁਨੇ ਪਾਣੀ ਨਾਲ ਨਹਾਓ, ਏਲੋਵੇਰਾ ਅਤੇ ਵਿਟਾਮਿਨ-ਈ ਵਰਗੇ ਇੰਗ੍ਰੇਡਇਏਂਟਸ ਵਾਲੇ ਗਾੜੇ ਮਾਈਸਚਰਾਈਜ਼ਰ ਅਤੇ ਬਾਡੀ ਬਟਰ ਦਾ ਇਸਤੇਮਾਲ ਕਰੋ।
ਇਸ ਦੇ ਨਾਲ-ਨਾਲ ਆਪਣੀ ਚਮੜੀ 'ਤੇ ਐਲੋਵੀਰਾ, ਗੁਲਾਬ ਜਲ ਜਾਂ ਮਾਈਸਚਰਾਈਜਿੰਗ ਕ੍ਰੀਮ ਦਾ ਇਸਤੇਮਾਲ ਦਿਨ ਵਿਚ ਘੱਟ ਤੋਂ ਘੱਟ ਦੋ ਵਾਰ ਕਰੋ। ਇਸ ਨਾਲ ਤੁਹਾਡੀ ਚਮੜੀ ਹਾਈਡ੍ਰੇਟ ਰਹੇਗੀ। ਐਸ.ਪੀ.ਐਫ. 30 ਵਾਲਾ ਸਨਸਕ੍ਰੀਨ ਲਗਾਓ। ਹਲਕਾ ਸਕਰੱਬ ਕਰੋ ਅਤੇ ਸ਼ਹਿਦ-ਦਹੀ ਦੇ ਘਰੇਲੂ ਫੇਸ ਮਾਸਕ ਲਗਾਓ। ਦੁਲਹਨ ਦੀ ਚਮੜੀ ਨੂੰ ਨਿਖਾਰਨ ਵਾਲੀਆਂ ਬੁਨਿਆਦੀ ਗੱਲਾਂ 'ਤੇ ਵੀ ਧਿਆਨ ਦਿਓ। ਕਲੀਂਜਿੰਗ, ਟੋਨਿੰਗ ਅਤੇ ਮਾਈਸਚਰਾਈਜ਼ਡ ਰੂਟੀਨ ਦੀ ਪੂਰੀ ਤਰ੍ਹਾਂ ਪਾਲਣਾ ਕਰੋ। ਟੋਨਿੰਗ ਸਟੈਪ ਨੂੰ ਬਿਲਕੁਲ ਵੀ ਨਾ ਛੱਡੋ ਕਿਉਂਕਿ ਇਹ ਬਹੁਤ ਜ਼ਰੂਰੀ ਹੈ ਅਤੇ ਰੋਮਾਂ ਨੂੰ ਕੱਸਣ ਵਿਚ ਸਹਾਇਤਾ ਕਰਦਾ ਹੈ। ਬਾਹਰ ਨਿਕਲਦੇ ਸਮੇਂ ਸੂਰਜ ਦੀਆਂ ਕਿਰਨਾਂ ਨਾਲ ਚਮੜੀ ਦੀ ਸੁਰੱਖਿਆ ਲਈ ਸਨ ਸਕ੍ਰੀਨ ਲਗਾਉਣਾ ਕਦੇ ਨਾ ਭੁੱਲੋ। ਆਪਣੀ ਚਮੜੀ ਦੇ ਅਨੁਸਾਰ ਇਕ ਚੰਗੀ ਸਨਸਕ੍ਰੀਨ ਖਰੀਦੋ। ਬਾਜ਼ਾਰ ਤੋਂ ਮਿਲਣ ਵਾਲੀ ਕੈਮੀਕਲ ਮਿਲੇ ਸੁੰਦਰਤਾ ਉਤਪਾਦਾਂ ਦੀ ਬਜਾਏ ਹਰਬਲ ਉਤਪਾਦਾਂ 'ਤੇ ਭਰੋਸਾ ਕਰਨਾ ਬਿਹਤਰ ਹੋਵੇਗਾ।
ਲਿਪਸਟਿਕ : ਸਰਦੀਆਂ 'ਚ ਬੁੱਲ੍ਹ ਬਹੁਤ ਸੁੱਕ ਜਾਂਦੇ ਹਨ। ਇਸ ਲਈ ਵਿਟਾਮਿਨ-ਈ, ਬਟਰ ਯੁਕਤ ਲਿਪਸਿਟਕ ਚੁਣੋ ਜਿਸ ਵਿਚ ਮਾਈਸਚਰਾਈਜ਼ਿੰਗ ਤੱਤ ਹੋਣ। ਤੁਸੀਂ ਮੈਟ ਲਿਪਸਟਿਕ ਦੀ ਬਜਾਏ ਮਾਈਸਚਰਾਈਜਿੰਗ ਜਾਂ ਸਾਟਨ ਫਿਨਿਸ਼ ਲਿਪਸਟਿਕ ਦਾ ਇਸਤੇਮਾਲ ਕਰ ਸਕਦੀ ਹੋ। ਤੁਸੀਂ ਸ਼ਿਮਰ ਲਿੱਪ ਗਲਾਸ ਵੀ ਇਸਤੇਮਾਲ ਕਰ ਸਕਦੀ ਹੋ ਜਿਸ ਨਾਲ ਬੁੱਲ੍ਹ ਹੋਰ ਵੀ ਆਕਰਸ਼ਕ ਲੱਗਣਗੇ। ਲਿਪਸਟਿਕ ਲਗਾਉਮ ਤੋਂ ਪਹਿਲਾਂ ਲਿੱਪ ਲਾਈਨਰ ਨਾਲ ਬੁੱਲ੍ਹਾਂ ਨੂੰ ਡਿਪਾਇਨ ਕਰੋ। ਇਸ ਨਾਲ ਲਿਪਸਟਿਕ ਫੈਲਦੀ ਨਹੀਂ ਅਤੇ ਬੁੱਲ੍ਹ ਫਟੇ ਜਾਂ ਸੁੱਖੇ ਦਿਖਾਈ ਨਹੀਂ ਦਿੰਦੇ। ਆਕਸਬਲੱਡ ਵਾਈਨ, ਮੈਰੂਨ ਜਾਂ ਡੀਪ ਰੇਡ ਵਰਗੇ ਡਾਰਕ ਸ਼ੇਡਸ ਦੀ ਲਿਪਸਟਿਕ ਗਲੈਮਰਸ ਲੁਕ ਦਿੰਦੀ ਹੈ।

Ad Position 22
No active advertisement
ਪਿਛਲੀ ਖ਼ਬਰ ਬਗ਼ੀਚੀ ਵਿਚ ਰੌਸ਼ਨੀ ਦਾ ਪ੍ਰਬੰਧ ਕਿਵੇਂ ਕਰੀਏ ਅਗਲੀ ਖ਼ਬਰ ਪ੍ਰੀਖਿਆਵਾਂ ਅਤੇ ਵਿਦਿਆਰਥੀ : ਸਹਿਯੋਗ ਦੀ ਸਭ ਤੋਂ ਵੱਡੀ ਲੋੜ
Ad Position 24