* ਆਪਣੇ ਗਾਰਡਨ 'ਚ ਰੌਸ਼ਨੀ ਦੇ ਪ੍ਰਬੰਧ ਲਈ ਜ਼ਰੂਰੀ ਨਹੀਂ ਕਿ ਤੁਸੀਂ ਵੱਡਾ ਬਜਟ ਬਣਾਓ। ਛੋਟੇ ਮਿੱਟੀ ਦੇ ਗਮਲਿਆਂ ਨੂੰ ਵੱਡੀਆਂ ਮੋਮਬੱਤੀਆਂ ਨਾਲ ਸਜਾਇਆ ਜਾ ਸਕਦਾ ਹੈ, ਜਿਸ ਕਰਕੇ ਖਰਚ ਘੱਟ ਆਉਂਦਾ ਹੈ ਅਤੇ ਇਹ ਦਿਸਣ 'ਚ ਸਟਾਈਲਿਸ਼ ਹੁੰਦੀਆਂ ਹਨ।
* ਮਿੱਟੀ ਦੇ ਗਮਲਿਆਂ 'ਚ ਲਾਈਟ ਲਗਾ ਕੇ ਉਨ੍ਹਾਂ ਨੂੰ ਅੱਧਾ ਜ਼ਮੀਨ ਵਿਚ ਗੱਡ ਦਿਓ ਬਾਰਬੀਕਿਊ ਖੇਤਰ ਦੇ ਨੇੜੇ-ਤੇੜੇ ਰੱਖਿਆ ਜਾ ਸਕਦਾ ਹੈ, ਜਿਸ ਦੀ ਜਦੋਂ ਜ਼ਰੂਰਤ ਹੋਵੇ, ਉਦੋਂ ਉਸ ਵਿਚ ਮੋਮਬੱਤੀ ਜਗਾਈ ਜਾ ਸਕਦੀ ਹੈ।
* ਤੁਸੀਂ ਡੀ.ਆਈ.ਵਾਈ. ਦੇ ਜ਼ਰੀਏ ਵੀ ਆਪਣੀਆਂ ਖੁਦ ਦੀਆਂ ਲਾਈਟਾਂ ਤਿਆਰ ਸਕਦੇ ਹੋ।
* ਸੁਗੰਧਿਤ ਅਤੇ ਇੰਸੈਕਟਰਸ ਨੂੰ ਦੂਰ ਭਜਾਉਣ ਵਾਲੀਆਂ ਮੋਮਬੱਤੀਆਂ ਦਿਖਾਈ ਦੇਣ ਵਿਚ ਆਕਰਸ਼ਿਤ ਹੁੰਦੀਆਂ ਹਨ ਅਤੇ ਰਾਤ ਦੇ ਸਮੇਂ ਇਨ੍ਹਾਂ ਦੇ ਆਲੇ-ਦੁਆਲੇ ਘੁੰਮਣ ਵਾਲੇ ਕੀੜੇ-ਮਕੌੜੇ ਵੀ ਨੇੜੇ ਨਹੀਂ ਆਉਂਦੇ।
* ਬਾਜ਼ਾਰ 'ਚ ਕਈ ਅਜਿਹੀਆਂ ਅਗਰਬੱਤੀਆਂ ਵੀ ਮਿਲਦੀਆਂ ਹਨ, ਜਿਨ੍ਹਾਂ ਨੂੰ ਰਾਤ ਦੇ ਸਮੇਂ ਵਰਤੋਂ 'ਚ ਲਿਆਇਆ ਜਾ ਸਕਦਾ ਹੈ।
* ਜੇਕਰ ਤੁਸੀਂ ਗਾਰਡਨ 'ਚ ਪਾਰਟੀ ਕਰ ਰਹੇ ਹੋ ਤਾਂ ਫਲੋਟਿੰਗ ਕੈਂਡਲਸ ਜਾਂ ਬਾਊਲਸ 'ਚ ਲੱਗਣ ਵਾਲੀ ਮੋਮਬੱਤੀ ਨੂੰ ਵੀ ਵਰਤ ਸਕਦੇ ਹੋ।
-ਅਨੂ. ਆਰ.