15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-05-2026

ਗਰਮੀਆਂ ਵਿਚ ਰਹੋ ਕੂਲ ਕੂਲ

Ad Position 21
No active advertisement
ਅਜੀਤ ਡੈਸਕ 07-05-2026

ਗਰਮੀਆਂ ਆਉਂਦੇ ਹੀ ਚਮੜੀ ਨਾਲ ਸੰਬੰਧਿਤ ਕਈ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ। ਗਰਮ ਹਵਾਵਾਂ, ਧੂੜ-ਮਿੱਟੀ, ਪਸੀਨੇ ਤੋਂ ਅਸੀਂ ਪ੍ਰੇਸ਼ਾਨ ਹੋ ਜਾਂਦੇ ਹਾਂ। ਇਨ੍ਹਾਂ ਸਭ ਦਾ ਸਾਡੀ ਸਿਹਤ 'ਤੇ ਬਹੁਤ ਅਸਰ ਪੈਂਦਾ ਹੈ, ਪਰ ਇਨ੍ਹਾਂ ਦਾ ਸਭ ਤੋਂ ਜ਼ਿਆਦਾ ਅਸਰ ਸਾਡੇ ਚਿਹਰੇ ਦੀ ਚਮੜੀ 'ਤੇ ਪੈਂਦਾ ਹੈ। ਜ਼ਿਆਦਾ ਗਰਮੀ ਕਾਰਨ ਸਾਡੀ ਚਮੜੀ ਕਾਲੀ, ਕਾਂਤੀਹੀਨ ਤੇ ਬੇਜਾਨ ਜਿਹੀ ਹੋ ਜਾਂਦੀ ਹੈ। ਜੇਕਰ ਅਸੀਂ ਆਪਣੀ ਚਮੜੀ ਨੂੰ ਗਰਮੀਆਂ ਵਿਚ ਚਮਕਦਾਰ ਬਣਾਉਣਾ ਚਾਹੁੰਦੇ ਹਾਂ ਤਾਂ ਉਸ ਲਈ ਕੁਝ ਗੱਲਾਂ 'ਤੇ ਧਿਆਨ ਦਿਓ।
ਜੇਕਰ ਤੁਹਾਡੀ ਚਮੜੀ ਖ਼ੁਸ਼ਕ ਹੈ ਤਾਂ ਗਰਮੀਆਂ ਵਿਚ ਮਾਇਸਚਰਾਈਜ਼ਰ ਜ਼ਰੂਰ ਲਗਾਓ ਕਿਉਂਕਿ ਇਹ ਚਮੜੀ ਨੂੰ ਕਵਚ ਦੇ ਰੂਪ ਵਿਚ ਸੁਰੱਖਿਆ ਦਿੰਦਾ ਹੈ। ਚਿਹਰੇ ਦੀ ਨਮੀ ਬਣਾਈ ਰੱਖਣ ਲਈ ਸ਼ਹਿਦ ਤੇ ਗਲੈਸਰੀਨ ਦੀ ਵਰਤੋਂ ਵੀ ਕਰੋ।
ਹਰ ਰੋਜ਼ ਘੱਟ ਤੋਂ ਘੱਟ ਦੋ ਵਾਰ ਕਲੀਜ਼ਿੰਗ ਮਿਲਕ ਨਾਲ ਚਿਹਰੇ ਦੀ ਸਫ਼ਾਈ ਜ਼ਰੂਰ ਕਰੋ। ਗਰਮੀਆਂ ਦੇ ਮੌਸਮ ਵਿਚ ਫਾਊਂਡੇਸ਼ਨ ਦੀ ਵਰਤੋਂ ਜ਼ਰੂਰ ਕਰੋ ਕਿਉਂਕਿ ਇਸ ਨਾਲ ਚਿਹਰੇ 'ਤੇ ਨਿਖਾਰ ਆਉਂਦਾ ਹੈ ਅਤੇ ਚਿਹਰੇ ਦੇ ਦਾਗ਼-ਧੱਬੇ ਦੂਰ ਹੋ ਕੇ ਇਕਰੂਪਤਾ ਆ ਜਾਂਦੀ ਹੈ।
ਤੇਲ ਵਾਲੀ ਚਮੜੀ ਨੂੰ ਦਿਨ ਵਿਚ ਘੱਟ ਤੋਂ ਘੱਟ ਦੋ ਵਾਰ ਐਂਟੀਸੈਪਟਿਕ ਲੋਸ਼ਨ ਨਾਲ ਸਾਫ਼ ਕਰਨਾ ਚਾਹੀਦਾ ਹੈ। ਚਿਹਰੇ 'ਤੇ ਚਿਕਨਾਈ ਰਹਿਤ ਮਾਇਸਚਰਾਈਜ਼ਰ ਵੀ ਲਗਾਉਣਾ ਚਾਹੀਦਾ। ਦਿਨ ਵਿਚ ਦੋ ਵਾਰ ਇਸ਼ਨਾਨ ਕਰਨਾ ਜ਼ਰੂਰੀ ਹੈ। ਇਸ ਨਾਲ ਤੁਸੀਂ ਤਰੋਤਾਜ਼ਾ ਵੀ ਮਹਿਸੂਸ ਕਰੋਗੇ ਅਤੇ ਸਰੀਰ ਦੀ ਗੰਦਗੀ ਵੀ ਦੂਰ ਹੋਵੇਗੀ ਅਤੇ ਚਿਹਰੇ 'ਤੇ ਤਾਜ਼ਗੀ ਝਲਕੇਗੀ।
ਚਿਹਰੇ ਦੇ ਇਲਾਵਾ ਸਰੀਰ ਦੇ ਦੂਜੇ ਅੰਗ ਜਿਵੇਂ ਹੱਥ, ਪੈਰ ਪਿੱਠ ਆਦਿ ਦੀ ਵੀ ਵਿਸ਼ੇਸ਼ ਦੇਖਭਾਲ ਕਰਨੀ ਚਾਹੀਦੀ ਹੈ। ਹੱਥਾਂ ਤੇ ਪੈਰਾਂ ਦੀ ਵੈਕਸਿੰਗ ਕਰੋ। ਸਮੇਂ-ਸਮੇਂ 'ਤੇ ਮੈਨੀਕਿਓਰ ਤੇ ਪੈਡੀਕਿਓਰ ਕਰਦੇ ਰਹੋ। ਦਿਨ ਵਿਚ 10-12 ਗਿਲਾਸ ਪਾਣੀ ਜ਼ਰੂਰ ਪੀਓ। ਧੁੱਪ ਵਿਚ ਜਦੋਂ ਵੀ ਜਾਓ, ਸਨਸਕ੍ਰੀਨ ਲੋਸ਼ਨ ਦੀ ਵਰਤੋਂ ਕਰੋ, ਵਿਸ਼ੇਸ਼ ਕਰਕੇ ਖੁੱਲ੍ਹੇ ਹਿੱਸਿਆਂ 'ਤੇ। ਇਸ ਨਾਲ ਛਾਈਆਂ ਨਹੀਂ ਪੈਣਗੀਆਂ। ਹਮੇਸ਼ਾ ਟਿਸ਼ੂ ਪੇਪਰ ਤੇ ਸੂਤੀ ਰੁਮਾਲ ਵਰਤੋਂ ਵਿਚ ਲਿਆਓ। ਇਸ਼ਨਾਨ ਦੇ ਪਾਣੀ ਵਿਚ ਨਿੰਬੂ ਦਾ ਰਸ ਜਾਂ ਗੁਲਾਬ ਦੀਆਂ ਪੱਤੀਆਂ ਮਿਲਾ ਕੇ ਨਹਾਉਣ ਨਾਲ ਦਿਨ ਭਰ ਤਾਜ਼ਗੀ ਦਾ ਅਹਿਸਾਸ ਰਹਿੰਦਾ ਹੈ।
ਵਾਲਾਂ ਨੂੰ ਹਮੇਸ਼ਾ ਬੰਨ੍ਹ ਕੇ ਰੱਖੋ। 15-20 ਦਿਨਾਂ ਬਾਅਦ ਫੇਸ਼ੀਅਲ ਜ਼ਰੂਰ ਕਰਾਓ। ਇਸ ਨਾਲ ਚਮੜੀ ਵਿਚ ਕਸਾਅ ਰਹਿੰਦਾ ਹੈ। ਧੁੱਪ ਵਿਚ ਨਿਕਲਦੇ ਸਮੇਂ ਛਤਰੀ ਲੈ ਜਾਓ ਤੇ ਧੁੱਪ ਦੀ ਐਨਕ ਜ਼ਰੂਰ ਲਗਾਓ। ਸਿਰ 'ਤੇ ਦੁਪੱਟਾ ਜਾਂ ਟੋਪੀ ਜ਼ਰੂਰ ਪਾਓ। ਦਿਨ ਵਿਚ ਬੁੱਲ੍ਹਾਂ 'ਤੇ ਹਲਕੇ ਰੰਗ ਦੀ ਲਿਪਸਟਿਕ ਹੀ ਲਗਾਓ।
ਲਿਪਸਟਿਕ ਨੂੰ ਬੁੱਲ੍ਹਾਂ 'ਤੇ ਦੇਰ ਤੱਕ ਟਿਕੇ ਰਹਿਣ ਲਈ ਲਿਪਸਟਿਕ ਲਗਾਉਣ ਤੋਂ ਪਹਿਲਾਂ ਬੁੱਲ੍ਹਾਂ 'ਤੇ ਪਾਊਡਰ ਲਗਾਓ। ਗਰਮੀਆਂ ਵਿਚ ਹਮੇਸ਼ਾ ਹਲਕੇ ਰੰਗ ਜਿਵੇਂ ਗੁਲਾਬੀ, ਨੀਲਾ, ਸਫ਼ੇਦ ਕੱਪੜੇ ਪਾਓ ਤੇ ਸੂਤੀ ਕੱਪੜਿਆਂ ਦੀ ਚੋਣ ਕਰਨੀ ਚਾਹੀਦੀ। ਸੂਤੀ ਕੱਪੜੇ ਪਸੀਨੇ ਨੂੰ ਸੋਕਦੇ ਹਨ, ਜਿਸ ਕਾਰਨ ਸਰੀਰ ਤੋਂ ਦੁਰਗੰਧ ਨਹੀਂ ਆਉਂਦੀ।
ਗਰਮੀਆਂ ਵਿਚ ਤਲੇ ਹੋਏ ਪਦਾਰਥਾਂ ਦੀ ਵਰਤੋਂ ਨਾ ਕਰੋ। ਠੰਢੇ ਤੇ ਤਰਲ ਪਦਾਰਥਾਂ ਦੀ ਵਰਤੋਂ ਹੀ ਕਰੋ।
ਮੁਲਤਾਨੀ ਮਿੱਟੀ ਦਾ ਫੈਸ ਪੈਕ ਸਾਡੀ ਚਮੜੀ ਨੂੰ ਗਰਮੀ ਤੋਂ ਰਾਹਤ ਦਿਵਾਉਂਦਾ ਹੈ। ਮੁਲਤਾਨੀ ਮਿੱਟੀ ਦੇ ਇਲਾਵਾ ਗਰਮੀ ਤੋਂ ਰਾਹਤ ਲਈ ਤੁਸੀਂ ਖੀਰੇ ਦਾ ਰਸ ਤੇ ਦਹੀਂ ਆਦਿ ਵੀ ਵਰਤੋਂ ਕਰ ਸਕਦੇ ਹੋ।
ਘਰ ਤੋਂ ਬਾਹਰ ਨਿਕਲਦੇ ਸਮੇਂ ਨਿੰਬੂ ਪਾਣੀ ਜਾਂ ਸਾਦਾ ਪਾਣੀ ਪੀ ਹੀ ਜਾਓ।

Ad Position 22
No active advertisement
ਪਿਛਲੀ ਖ਼ਬਰ ਮੇਰੀ ਆਵਾਜ਼ ਹੀ ਮੇਰੀ ਪਹਿਚਾਣ ਹੈ : ਪੂਜਾ ਸੰਧੂ ਅਗਲੀ ਖ਼ਬਰ ਅੰਦਰੂਨੀ ਗੁਣਾਂ ਭਰੀ ਖ਼ੂਬਸੂਰਤੀ ਹੈ ਜ਼ਰੂਰੀ
Ad Position 24