15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-05-2026

ਗਰਮੀਆਂ ਦੇ ਮੌਸਮ ਵਿਚ ਬੂਟਿਆਂ ਨੂੰ ਕਿਸ ਤਰ੍ਹਾਂ ਬਚਾਈਏ?

Ad Position 21
No active advertisement
ਅਜੀਤ ਡੈਸਕ 07-05-2026

ਬੂਟਿਆਂ ਦੀ ਚੋਣ : ਇਸ ਤਰ੍ਹਾਂ ਦੇ ਬੂਟਿਆਂ ਦੀ ਚੋਣ ਕਰੋ ਜੋ ਗਰਮੀ ਦੀ ਗਰਮ ਅਤੇ ਨਮੀ ਵਾਲੀ ਸਥਿਤੀ ਦੇ ਬਾਵਜੂਦ ਸਿਹਤਮੰਦ ਰਹਿਣ। ਗਰਮੀ ਦੇ ਅਨੁਕੂਲ ਇਸ ਤਰ੍ਹਾਂ ਦੇ ਬੂਟਿਆਂ ਦੀ ਜਾਤੀਆਂ ਦੀ ਭਾਲ ਕਰੋ, ਜਿਨ੍ਹਾਂ ਵਿਚ ਧੁੱਪ ਅਤੇ ਸੋਕੇ ਨੂੰ ਸਹਿਣ ਕਰਨ ਦੀ ਤਾਕਤ ਹੋਵੇ। ਬੋਗਨਵੀਲੀਆ, ਹਿਬੀਸਕਸ, ਪੋਰਟੂਲਾਕਾ ਇਸ ਇਸ ਤਰ੍ਹਾਂ ਦੇ ਬੂਟੇ ਹਨ ਜੋ ਬੇਹੱਦ ਗਰਮੀ ਵਿਚ ਵੀ ਫੁੱਲਾਂ ਨਾਲ ਲੱਦੇ ਰਹਿੰਦੇ ਹਨ। ਬੋਗਨਵੀਲੀਆ ਤਾਂ ਏਨੇ ਜ਼ਿਆਦਾ ਰੰਗਾਂ ਵਿਚ ਮੌਜੂਦ ਹੈ, ਜਿਸ ਦਾ ਹਰ ਰੰਗ ਆਪਣੇ-ਆਪ ਵਿਚ ਖ਼ੂਬਸੂਰਤ ਹੈ। ਵੱਡੇ ਬੋਗਨਵੀਲੀਆ ਦੇ ਬੂਟੇ ਪੂਰੀ ਗਰਮੀ ਵਿਚ ਫੁੱਲਾਂ ਨਾਲ ਲੱਦੇ ਰਹਿੰਦੇ ਹਨ ਅਤੇ ਇਹ ਆਪਣੇ ਆਲੇ-ਦੁਆਲੇ ਦੇ ਵਾਤਾਵਰਨ ਦੀ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਤਿਆਰ ਰਹਿੰਦੇ ਹਨ।
ਮਿੱਟੀ ਵਿਚ ਬਣੀ ਰਹੇ ਨਮੀ : ਤੇਜ਼ ਧੁੱਪ ਅਤੇ ਗਰਮੀ ਕਾਰਨ ਮਿੱਟੀ ਵਿਚ ਲੱਗੇ ਜਾਂ ਗਮਲਿਆਂ ਦੇ ਬੂਟੇ ਸੁੱਕ ਜਾਂਦੇ ਹਨ। ਮਿੱਟੀ ਵਿਚ ਸੋਕੇ ਦੀ ਵਜ੍ਹਾ ਨਾਲ ਦਰਾਰਾਂ ਪੈ ਜਾਂਦੀਆਂ ਹਨ, ਇਨ੍ਹਾਂ ਤੋਂ ਬਚਾਅ ਲਈ ਆਪਣੇ ਬਗ਼ੀਚੇ ਵਿਚ ਪੱਤੀਆਂ ਨੂੰ ਇਕੱਠਾ ਕਰਕੇ ਪੁਆਲ ਜਾਂ ਨਾਰੀਅਲ ਦੇ ਛਲਿਕਆਂ ਦੀਆਂ ਮਲਚਿੰਗ ਤਿਆਰ ਕਰ ਸਕਦੇ ਹੋ। ਇਸ ਨਾਲ ਮਿੱਟੀ ਦਾ ਤਾਪਮਾਨ ਕੰਟਰੋਲ ਵਿਚ ਰਹਿੰਦਾ ਹੈ। ਬੂਟਿਆਂ ਦੀਆਂ ਜੜ੍ਹਾਂ ਵਿਚ ਠੰਢਕ ਬਣੀ ਰਹਿੰਦੀ ਹੈ। ਜੜ੍ਹਾਂ ਨੂੰ ਸਿੱਧੇ ਸੂਰਜ ਦੀ ਧੁੱਪ ਨਹੀਂ ਲੱਗਦੀ। ਮਲਚਿੰਗ ਬੂਟਿਆਂ ਨੂੰ ਹੀ ਗਰਮੀ ਤੋਂ ਨਹੀਂ ਬਚਾਉਂਦੀ, ਇਸ ਨਾਲ ਘਾਹ ਤੋਂ ਵੀ ਬਚਾਅ ਹੁੰਦਾ ਹੈ।
ਮਿੱਟੀ ਦੀ ਗੁਣਵੱਤਾ ਸੁਧਾਰੋ : ਗਰਮੀ ਦੇ ਮੌਸਮ ਵਿਚ ਬੂਟਿਆਂ ਨੂੰ ਮਿੱਟੀ ਜ਼ਰੀਏ ਜ਼ਰੂਰੀ ਪੋਸ਼ਕ ਤੱਤ ਮਿਲੇ, ਪਾਣੀ ਜ਼ਰੀਏ ਉਸ ਵਿਚ ਨਮੀ ਬਰਕਰਾਰ ਰਹੇ, ਇਸ ਲਈ ਮਿੱਟੀ ਵਿਚ ਖਾਦ, ਸਮੇਂ-ਸਮੇਂ 'ਤੇ ਪਾਉਂਦੇ ਰਹਿਣਾ ਚਾਹੀਦਾ ਤਾਂ ਕਿ ਬੂਟੇ ਦੀ ਉਮਰ ਸੰਚਾਰ ਤਾਕਤ ਅਤੇ ਪਾਣੀ ਗ੍ਰਹਿਣ ਦੀ ਤਾਕਤ ਵਿਚ ਸੁਧਾਰ ਹੋਵੇ। ਇਸ ਲਈ ਜੈਵਿਕ ਜਾਂ ਕੰਪੋਸਟ ਖਾਦ ਦਾ ਵਰਤੋਂ ਕਰੋ।
ਪਾਣੀ ਦੀ ਕਮੀ ਨਾ ਹੋਣ ਦਿਓ : ਬੂਟਿਆਂ ਦੀਆਂ ਜੜ੍ਹਾਂ ਨੂੰ ਵਿਕਾਸ ਕਰਨ ਲਈ ਗਰਮੀ ਦੇ ਦਿਨਾਂ ਵਿਚ ਦਿਨ ਵਿਚ ਦੋ ਵਾਰ ਭਾਵ ਸਵੇਰੇ-ਸ਼ਾਮ ਪਾਣੀ ਦਿਓ। ਪਾਣੀ ਦੇ ਵਾਸ਼ਪੀਕਰਨ ਤੋਂ ਬਚਣ ਲਈ ਜਾਂ ਤਾਂ ਬਹੁਤ ਸਵੇਰੇ ਜਾਂ ਫਿਰ ਸੂਰਜ ਛੁਪਣ ਤੋਂ ਬਾਅਦ ਬੂਟਿਆਂ ਨੂੰ ਪਾਣੀ ਦਿਉ। ਬੂਟਿਆਂ ਦੀ ਨਮੀ ਦੇ ਆਧਾਰ 'ਤੇ ਹੀ ਪਾਣੀ ਦਿਓ। ਕਿਉਂਕਿ ਜ਼ਿਆਦਾ ਪਾਣੀ ਨਾਲ ਵੀ ਬੂਟੇ ਖਰਾਬ ਹੋ ਜਾਂਦੇ ਹਨ। ਤੇਜ਼ ਧੁੱਪ ਵਿਚ ਬੂਟਿਆਂ ਨੂੰ ਪਾਣੀ ਕਦੀ ਨਾ ਦਿਓ, ਕਿਉਂਕਿ ਇਸ ਨਾ ਬੂਟੇ ਮਰ ਜਾਂਦੇ ਹਨ।
ਕੀੜਿਆਂ ਤੋਂ ਰੱਖੋ ਸੁਰੱਖਿਅਤ : ਗਰਮੀ ਦੇ ਦਿਨਾਂ ਵਿਚ ਬੂਟਿਆਂ 'ਤੇ ਕੀਟ-ਪਤੰਗਿਆਂ ਅਤੇ ਕੀੜਿਆਂ ਦਾ ਹਮਲਾ ਵੀ ਜ਼ਿਆਦਾ ਹੁੰਦਾ ਹੈ। ਇਨ੍ਹਾਂ ਵਿਚ ਜੈਵਿਕ ਕੀਟ ਕੰਟਰੋਲ ਵਿਧੀਆਂ ਦੀ ਵਰਤੋਂ ਕਰੋ। ਲਸਣ ਦੀਆਂ ਕਲੀਆਂ ਨੂੰ ਬਰੀਕ ਕੱਟ ਕੇ ਰਾਤ ਭਰ ਪਾਣੀ ਵਿਚ ਭਿਉਂਣ ਤੋਂ ਬਾਅਦ ਇਸ ਨੂੰ ਬੂਟਿਆਂ 'ਤੇ ਸਪ੍ਰੇਅ ਕਰੋ, ਇਹ ਕੀਟਾਂ ਨਾਲ ਲੜਨ ਵਿਚ ਸਹਾਇਕ ਹੁੰਦਾ ਹੈ।
ਬਗੀਚੇ ਨੂੰ ਬਣਾਓ ਹਰਾ-ਭਰਾ : ਗਰਮੀ ਦੀ ਤੇਜ਼ ਧੁੱਪ ਅਤੇ ਲੂ ਤੋਂ ਬੂਟਿਆਂ ਨੂੰ ਬਚਾਉਣ ਲਈ ਜਿਥੋਂ ਤੱਕ ਸੰਭਵ ਹੋਵੇ ਬਾਅਦ ਜੇਕਰ ਤੁਹਾਡੇ ਕੋਲ ਵੱਡਾ ਬਗ਼ੀਚਾ ਹੋਵੇ ਤਾਂ ਪਰਿੰਦਿਆਂ, ਗਿਲਹਿਰੀਆਂ ਅਤੇ ਤਿਤਲੀਆਂ ਦਾ ਇਨ੍ਹਾਂ ਆਲੇ-ਦੁਆਲੇ ਹੋਣਾ ਵੀ ਜ਼ਰੂਰੀ ਹੈ। ਪੰਛੀਆਂ ਦੇ ਨਹਾਉਣ ਲਈ ਅਤੇ ਪੀਣ ਲਈ ਪਾਣੀ ਦਾ ਭਾਂਡਾ ਰੱਖੋ।

Ad Position 22
No active advertisement
ਪਿਛਲੀ ਖ਼ਬਰ ਸਕੂਲ ਜਾਂਦੇ ਬੱਚਿਆਂ ਪ੍ਰਤੀ ਮਾਪਿਆਂ ਦੇ ਫ਼ਰਜ਼ ਅਗਲੀ ਖ਼ਬਰ ਮੇਰੀ ਆਵਾਜ਼ ਹੀ ਮੇਰੀ ਪਹਿਚਾਣ ਹੈ : ਪੂਜਾ ਸੰਧੂ
Ad Position 24