02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-07-2026

ਰਸੋਈ ਬਗ਼ੀਚੀ ਦੀ ਦੇਖਭਾਲ ਸਮੇਂ ਨਾ ਕਰੋ ਇਹ ਆਮ ਗ਼ਲਤੀਆਂ...

Ad Position 21
No active advertisement
ਅਜੀਤ ਡੈਸਕ 23-07-2026

ਬੂਟਿਆਂ ਨੂੰ ਰੋਜ਼ ਪਾਣੀ ਦੇਣਾ : ਕੁਝ ਲੋਕ ਬਰਸਾਤ ਦੇ ਮੌਸਮ ਵਿਚ ਵੀ ਹਰ ਦਿਨ ਲਗਾਤਾਰ ਆਪਣੇ ਬੂਟਿਆਂ ਨੂੰ ਪਾਣੀ ਦਿੰਦੇ ਹਨ। ਇਹ ਇਕ ਵੱਡੀ ਅਤੇ ਆਮ ਗ਼ਲਤੀ ਹੈ, ਕਿਉਂਕਿ ਇਨ੍ਹੀਂ ਦਿਨੀਂ ਮਿੱਟੀ ਲਗਾਤਾਰ ਗਿੱਲੀ ਰਹਿੰਦੀ ਹੈ, ਜਿਸ ਕਾਰਨ ਉਸ ਵਿਚ ਪਹਿਲਾਂ ਤੋਂ ਹੀ ਆਕਸੀਜਨ ਦੀ ਕਮੀ ਹੁੰਦੀ ਹੈ। ਅਜਿਹੇ 'ਚ ਜੇਕਰ ਤੁਸੀਂ ਬਿਨਾਂ ਕੁਝ ਸੋਚੇ ਸਮਝੇ ਇਸ ਮੌਸਮ ਵਿਚ ਵੀ ਬੂਟਿਆਂ ਨੂੰ ਪਾਣੀ ਨਾਲ ਭਰਦੇ ਰਹੋਗੇ ਤਾਂ ਉਨ੍ਹਾਂ ਦੀਆਂ ਜੜ੍ਹਾਂ ਸੜ ਜਾਣਗੀਆਂ ਅਤੇ ਬੂਟਿਆਂ ਦੀਆਂ ਪੱਤੀਆਂ ਪੀਲੀਆਂ ਪੈ ਜਾਣਗੀਆਂ ਅਤੇ ਅਖ਼ੀਰ ਉਹ ਮਰ ਜਾਣਗੀਆਂ। ਇਸ ਲਈ ਜੁਲਾਈ ਦੇ ਮਹੀਨੇ ਵਿਚ ਬੂਟਿਆਂ ਨੂੰ ਪਾਣੀ ਉਦੋਂ ਦਿਓ ਜਦੋਂ ਉਸ ਬੂਟੇ ਦੀ ਸਤ੍ਹਾ 'ਤੇ ਆਪਣੀ ਉਂਗਲੀ ਖੋਭ ਕੇ ਦੇਖੋ, ਜੇਕਰ ਸਤ੍ਹਾ ਸਖ਼ਤ ਹੋਵੇ, ਉਸ ਵਿਚ ਨਮੀ ਨਾ ਹੋਵੇ, ਉਦੋਂ ਪਾਣੀ ਦਿਓ, ਨਹੀਂ ਤਾਂ ਪਾਣੀ ਦੀ ਜ਼ਰੂਰਤ ਨਹੀਂ ਹੁੰਦੀ।
ਗਮਲੇ ਵਿਚ ਰੱਖੋ ਪਾਣੀ ਨਿਕਾਸੀ ਦਾ ਧਿਆਨ : ਚੰਗਾ ਬੂਟਾ ਸਿਰਫ਼ ਚੰਗੀ ਮਿੱਟੀ ਨਾਲ ਹੀ ਨਹੀਂ ਵਧਦਾ, ਉਦੋਂ ਉਹ ਸਹੀ ਢੰਗ ਨਾਲ ਵਿਕਾਸ ਕਰਦਾ ਹੈ, ਜਦੋਂ ਉਸ ਨੂੰ ਸਹੀ ਢੰਗ ਨਾਲ ਡ੍ਰੇਨੇਜ ਵਿਵਸਥਾ ਵੀ ਮਿਲਦੀ ਹੈ। ਭਾਵ ਇਹ ਕਿ ਗਮਲੇ ਦੇ ਹੇਠਾਂ ਪਾਣੀ ਨਿਕਲਣ ਦਾ ਰਸਤਾ ਕਦੀ ਬੰਦ ਨਹੀਂ ਕਰਨਾ ਚਾਹੀਦਾ ਨਹੀਂ, ਤਾਂ ਬਰਸਾਤ ਦੇ ਮਹੀਨਿਆਂ ਵਿਚ ਗਮਲਿਆਂ ਵਿਚ ਪਾਣੀ ਜਮ੍ਹਾਂ ਹੋ ਜਾਵੇਗਾ ਅਤੇ ਇਹ ਜਮ੍ਹਾਂ ਪਾਣੀ ਬੂਟਿਆਂ ਦੀਆਂ ਜੜ੍ਹਾਂ ਨੂੰ ਸਾੜ ਦਿੰਦਾ ਹੈ। ਇਸ ਲਈ ਗਮਲੇ ਦੇ ਹੇਠਾਂ ਸੁਰਾਖ ਕਰਕੇ ਰੱਖੋ। ਇਸ ਲਈ ਉਸ ਦੀ ਸਭ ਤੋਂ ਹੇਠਲੀ ਤਲੇ 'ਤੇ ਇੱਟ-ਪੱਥਰ ਦੇ ਟੁਕੜੇ ਜਾਂ ਛੋਟੇ ਕੰਕਰੀਟ ਪਾ ਦਿਓ, ਜਿਸ ਨਾਲ ਲਗਾਤਾਰ ਪਾਣੀ ਦਾ ਨਿਕਾਸ ਬਣਿਆ ਰਹੇ।
ਖਾਦ ਦੇਣ ਵਿਚ ਜਲਦੀ ਨਾ ਕਰੋ : ਕਈ ਲੋਕਾਂ ਨੂੰ ਲਗਦਾ ਹੈ ਕਿ ਜ਼ਿਆਦਾ ਖਾਦ ਦਾ ਮਤਲਬ ਬੂਟਿਆਂ ਦਾ ਜ਼ਿਆਦਾ ਵਿਕਾਸ, ਜ਼ਿਆਦਾ ਉਤਪਾਦਨ, ਜਦ ਕਿ ਇਹ ਸਹੀ ਨਹੀਂ ਹੈ। ਹਕੀਕਤ ਤਾਂ ਇਹ ਹੈ ਕਿ ਮੌਨਸੂਨ ਵਿਚ ਜੈਵਿਕ ਖਾਦ ਹੌਲੀ-ਹੌਲੀ ਘੁਲਦੀ ਰਹਿੰਦੀ ਹੈ। ਜ਼ਿਆਦਾ ਮਾਤਰਾ ਵਿਚ ਖਾਦ ਪਾਉਣ ਨਾਲ ਵੀ ਬੂਟਿਆਂ ਦੀਆਂ ਜੜ੍ਹਾਂ ਮੁਰਝਾ ਜਾਂਦੀਆਂ ਹਨ ਅਤੇ ਉਨ੍ਹਾਂ ਵਿਚ ਉੱਲੀ ਵੀ ਤੇਜ਼ੀ ਨਾਲ ਫੈਲਦੀ ਹੈ। ਇਸ ਲਈ ਹਰ 20-25 ਦਿਨਾਂ ਬਾਅਦ ਹੀ ਸੀਮਤ ਮਾਤਰਾ ਵਿਚ ਆਪਣੇ ਬੂਟੇ ਨੂੰ ਕੰਪੋਸਟ ਦੀ ਖਾਦ ਪਾਓ। ਧਿਆਨ ਰੱਖੋ ਜੁਲਾਈ ਦੇ ਮਹੀਨੇ ਵਿਚ ਬੂਟਿਆਂ ਲਈ ਧੁੱਪ ਵੀ ਬਹੁਤ ਜ਼ਰੂਰੀ ਹੁੰਦੀ ਹੈ ਅਤੇ ਇਹ ਬੂਟੇ ਦੀ ਵੱਖ-ਵੱਖ ਮਾਤਰਾ ਵਿਚ ਜ਼ਰੂਰਤ ਹੁੰਦੀ ਹੈ। ਜਿਵੇਂ ਟਮਾਟਰ, ਭਿੰਡੀ, ਮਿਰਚ ਆਦਿ ਨੂੰ ਜ਼ਿਆਦਾ ਧੁੱਪ ਚਾਹੀਦੀ, ਜਦਕਿ ਧਨੀਆ, ਪਾਲਕ ਅਤੇ ਪੁਦੀਨੇ ਵਰਗੇ ਨੂੰ ਘੱਟ ਧੁੱਪ ਦੀ ਜ਼ਰੂਰਤ ਹੁੰਦੀ ਹੈ। ਇਸ ਲਈ ਜੇਕਰ ਸਭ ਬੂਟਿਆਂ ਨੂੰ ਇਕੋ ਹੀ ਥਾਂ ਰੱਖ ਦਿੱਤਾ ਜਾਵੇ, ਤਾਂ ਕੁਝ ਬੂਟੇ ਝੁਲਸ ਸਕਦੇ ਹਨ ਅਤੇ ਕੁਝ ਹੀ ਬਿਹਤਰ ਵਿਕਾਸ ਕਰਨਗੇ।
ਬੀਜ ਬਹੁਤ ਡੂੰਘੇ ਨਾ ਬੀਜੋ : ਕੁਝ ਲੋਕ ਬੀਜਾਂ ਨੂੰ ਸੁਰੱਖਿਅਤ ਰੱਖਣ ਲਈ ਉਨ੍ਹਾਂ ਨੂੰ ਕਾਫ਼ੀ ਡੂੰਘਾ ਬੀਜ ਦਿੰਦੇ ਹਨ। ਇਸ ਤਰ੍ਹਾਂ ਵਿਚ ਕਈ ਵਾਰ ਬੀਜ ਨੂੰ ਜ਼ਮੀਨ ਵਿਚੋਂ ਬਾਹਰ ਨਿਕਲਣ ਵਿਚ ਮੁਸ਼ਕਿਲ ਹੁੰਦੀ ਹੈ ਅਤੇ ਉਸ ਦਾ ਸਹਿਜ ਵਿਕਾਸ ਨਹੀਂ ਹੋ ਪਾਉਂਦਾ। ਇਸ ਲਈ ਜਦੋਂ ਵੀ ਕੋਈ ਬੂਟਾ ਉਗਾਉਣਾ ਚਾਹੋ ਤਾਂ ਬੀਜ ਮਿੱਟੀ ਵਿਚ ਬਹੁਤ ਹੇਠਾਂ ਨਾ ਦਬਾਓ। ਧਨੀਆ, ਮੇਥੀ, ਪਾਲਕ ਅਤੇ ਸਲਾਦ ਵਰਗੀਆਂ ਫ਼ਸਲਾਂ ਦੇ ਬੀਜ ਨੂੰ ਤਾਂ ਇਕ ਤਰ੍ਹਾਂ ਨਾਲ ਜ਼ਮੀਨ ਦੇ ਉੱਪਰ ਹੀ ਪਾ ਕੇ ਰੱਖਣਾ ਚਾਹੀਦਾ, ਬਸ ਉੱਪਰ ਤੋਂ ਇਨ੍ਹਾਂ ਬੀਜਾਂ ਨੂੰ ਹਲਕੇ ਮਿੱਟੀ ਨਾਲ ਢਕ ਦੇਣਾ ਚਾਹੀਦਾ ਅਤੇ ਹਾਂ, ਇਹ ਗ਼ਲਤੀ ਵੀ ਨਾ ਕਰੋ ਕਿ ਆਪਣੇ ਗਲੇ ਜਾਂ ਜ਼ਮੀਨ ਵਿਚ ਬਣਾਈ ਗਈ ਰਸੋਈ ਬਗ਼ੀਚੀ ਵਿਚ ਵਾਰ-ਵਾਰ ਇਕ ਹੀ ਚੀਜ਼ ਬੀਜੋ। ਇਸ ਨਾਲ ਨਾ ਸਿਰਫ਼ ਮਿੱਟੀ ਦਾ ਉਪਜਾਊਪਣ ਘੱਟ ਜਾਂਦਾ ਹੈ, ਸਗੋਂ ਰੋਗਾਂ ਦਾ ਖ਼ਤਰਾ ਵਧ ਜਾਂਦਾ ਹੈ। ਇਸ ਲਈ ਜੁਲਾਈ ਦੇ ਮਹੀਨੇ ਵਿਚ ਅਕਸਰ ਹੋ ਜਾਣ ਵਾਲੀਆਂ ਇਨ੍ਹਾਂ ਗ਼ਲਤੀਆਂ ਤੋਂ ਬਚੋ।
-੦-

Ad Position 22
No active advertisement
ਪਿਛਲੀ ਖ਼ਬਰ ...ਤਾਂ ਜੋ ਕਿਸੇ ਰੁੱਝੇ ਵਿਅਕਤੀ ਦੀ ਨਾ ਹੋਵੇ ਇਕਾਗਰਤਾ ਭੰਗ ਅਗਲੀ ਖ਼ਬਰ ਜਲੰਧਰ ਧਰਨੇ ਦੀ ਤਿਆਰੀ ਲਈ ਖੇਤ ਮਜ਼ਦੂਰਾਂ ਵਲੋਂ ਪਿੰਡ-ਪਿੰਡ ਮੁਹਿੰਮ ਚਲਾਉਣ ਦਾ ਐਲਾਨ
Ad Position 24
No active advertisement