02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-07-2026

ਮਸਰ ਦੀ ਦਾਲ ਨਾਲ ਗੁਲਾਬੀ ਨਿਖਾਰ

Ad Position 21
No active advertisement
ਅਜੀਤ ਡੈਸਕ 23-07-2026

ਮਸਰਾਂ ਦੀ ਦਾਲ ਪ੍ਰੋਟੀਨ, ਵਿਟਾਮਿਨ, ਖਣਿਜ ਅਤੇ ਐਂਟੀਆਕਸੀਡੈਂਟ ਵਰਗੇ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦੀ ਹੈ, ਜੋ ਕਿ ਚਮੜੀ ਨੂੰ ਕੋਮਲ ਅਤੇ ਮੁਲਾਇਮ ਬਣਾਈ ਰੱਖਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ।
ਲਾਲ ਮਸਰਾਂ ਦੀ ਦਾਲ ਦਾ ਫੇਸ ਪੈਕ ਚਮੜੀ ਲਈ ਕਾਫ਼ੀ ਫ਼ਾਇਦੇਮੰਦ ਸਾਬਤ ਹੁੰਦਾ ਹੈ। ਸਭ ਤੋਂ ਪਹਿਲਾਂ ਇਕ ਕੌਲੀ ਦੁੱਧ ਵਿਚ 2 ਚਮਚ ਮਸਰਾਂ ਦੀ ਦਾਲ ਨੂੰ 30 ਮਿੰਟ ਤੱਕ ਭਿਉਂ ਕੇ ਰੱਖ ਲਓ। ਜਦੋਂ ਦਾਲ ਚੰਗੀ ਤਰ੍ਹਾਂ ਭਿੱਜ ਜਾਵੇ ਤਾਂ ਉਸ ਨੂੰ 1 ਕੌਲੀ ਦੁੱਧ ਨਾਲ ਮਿਕਸੀ ਵਿਚ ਪੀਹ ਕੇ ਪੇਸਟ ਤਿਆਰ ਕਰ ਲਓ। ਹੁਣ ਤੁਸੀਂ ਤਿਆਰ ਪੇਸਟ ਨੂੰ ਇਕ ਕੌਲੀ ਵਿਚ ਪਾਓ ਅਤੇ ਉਸ ਵਿਚ 1 ਵੱਡਾ ਚਮਚ ਵੇਸਣ, 1 ਚਮਚ ਰੋਜ਼ ਪਾਊਡਰ, 1 ਚਮਚ ਮੁਲਤਾਨੀ ਮਿੱਟੀ ਅਤੇ ਅੱਧਾ ਚਮਚ ਹਲਦੀ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਓ। ਹੁਣ ਇਸ ਫੇਸ ਪੈਕ ਨੂੰ ਚਿਹਰੇ 'ਤੇ ਲਗਾਓ ਅਤੇ ਕੁਦਰਤੀ ਤੌਰ 'ਤੇ ਸੁੱਕਣ ਲਈ ਛੱਡ ਦਿਓ। ਜਦੋਂ ਚਿਹਰਾ ਸੁੱਕ ਜਾਵੇ ਤਾਂ ਇਸ ਨੂੰ ਤਾਜ਼ੇ ਸਾਫ਼ ਪਾਣੀ ਨਾਲ ਧੋ ਲਓ। ਇਸ ਦੀ ਲਗਾਤਾਰ ਵਰਤੋਂ ਨਾਲ ਚਮੜੀ ਵਿਚ ਨਿਖਾਰ ਆਵੇਗਾ।
ਕੱਚ ਦੀ ਕੌਲੀ ਵਿਚ ਦੋ ਚਮਚ ਮਸਰਾਂ ਦੀ ਦਾਲ ਨੂੰ ਸਾਫ਼ ਕਰਕੇ ਮਿਕਸੀ ਵਿਚ ਬਾਰੀਕ ਪੀਹ ਲਓ। ਜੇਕਰ ਤੁਸੀਂ ਦਾਲ ਨੂੰ ਰਾਤ ਭਰ ਕੱਚੇ ਦੁੱਧ ਵਿਚ ਭਿਉਂ ਕੇ ਪੀਸੋਗੇ ਤਾਂ ਬਿਹਤਰ ਨਤੀਜੇ ਮਿਲਣਗੇ।
ਮਸਰਾਂ ਦੀ ਦਾਲ ਦੇ ਪਾਊਡਰ ਵਿਚ ਤਿੰਨ ਚਮਚ ਦੁੱਧ, ਅੱਧਾ ਚਮਚ ਸ਼ਹਿਦ ਅਤੇ ਇਕ ਚੁਟਕੀ ਕਸਤੂਰੀ ਹਲਦੀ ਮਿਲਾ ਕੇ ਪੇਸਟ ਬਣਾ ਲਓ। ਹੁਣ ਇਸ ਫੇਸ ਪੈਕ ਨੂੰ ਆਪਣੇ ਚਿਹਰੇ, ਗਰਦਨ ਅਤੇ ਖੁੱਲ੍ਹੇ ਹਿੱਸੇ 'ਤੇ ਨਰਮ-ਨਰਮ ਹੱਥਾਂ ਨਾਲ ਲਗਾਓ। ਜਦੋਂ ਇਹ ਪੈਕ 75 ਫ਼ੀਸਦੀ ਸੁੱਕ ਜਾਵੇ ਤਾਂ ਹੱਥ ਵਿਚ ਗੁਲਾਬ ਜਲ ਲਗਾ ਕੇ ਚਿਹਰੇ ਦੀ ਘੁਮਾਓਦਾਰ ਮਸਾਜ ਕਰੋ, ਜਿਸ ਨਾਲ ਚਿਹਰੇ ਵਿਚ ਖੂਨ ਸੰਚਾਰ ਬਿਹਤਰ ਹੋਵੇਗਾ। ਹੁਣ ਚਿਹਰੇ ਨੂੰ ਤਾਜ਼ੇ ਪਾਣੀ ਨਾਲ ਧੋ ਕੇ ਸੁਕਾ ਲਓ। ਇਸ ਤੋਂ ਬਾਅਦ ਚਿਹਰੇ 'ਤੇ ਮਾਈਸਚਰਾਈਜ਼ਰ ਜਾਂ ਕ੍ਰੀਮ ਲਗਾ ਲਓ। ਬਿਹਤਰ ਨਤੀਜਿਆਂ ਲਈ ਤੁਸੀਂ ਹਫ਼ਤੇ ਵਿਚ ਦੋ ਵਾਰ ਲਗਾ ਸਕਦੇ ਹੋ।
ਰੁੱਖੀ ਚਮੜੀ ਲਈ ਮਸਰਾਂ ਦੀ ਦਾਲ ਅਤੇ ਦੁੱਧ ਦਾ ਪੈਕ ਕਾਫ਼ੀ ਸਹਾਇਕ ਹੁੰਦਾ ਹੈ। ਇਕ ਚਮਚ ਮਸਰਾਂ ਦੀ ਦਾਲ ਨੂੰ ਦੋ ਚਮਚ ਦੁੱਧ ਵਿਚ ਰਾਤ ਭਰ ਭਿੱਜਣ ਦਿਓ। ਅਗਲੀ ਸਵੇਰ ਇਸ ਦਾ ਪੇਸਟ ਬਣਾ ਕੇ ਇਸ ਨੂੰ ਚਿਹਰੇ 'ਤੇ ਲਗਾਓ ਅਤੇ ਸੁੱਕਣ ਦਿਓ। ਜਦੋਂ ਇਹ ਪੂਰੀ ਤਰ੍ਹਾਂ ਸੁੱਕ ਜਾਵੇ, ਤਾਂ ਕੋਸੇ ਪਾਣੀ ਨਾਲ ਧੋ ਲਓ। ਇਹ ਪੈਕ ਤੁਹਾਡੀ ਚਮੜੀ ਨੂੰ ਮਾਈਸਚਰਾਈਜ਼ ਕਰ ਦੇਵੇਗਾ।
2 ਚਮਚ ਮਸਰਾਂ ਦੀ ਦਾਲ ਨੂੰ ਰਾਤ ਭਰ ਭਿਉਂ ਕੇ ਸਵੇਰੇ ਬਾਰੀਕ ਪੀਹ ਕੇ ਉਸ ਵਿਚ 1 ਚਮਚ ਦੁੱਧ ਅਤੇ ਕੁਝ ਬੂੰਦਾਂ ਗੁਲਾਬ ਜਲ ਦੀਆਂ ਮਿਲਾਓ। ਇਸ ਵਿਚ ਤੁਸੀਂ ਹਲਦੀ ਜਾਂ ਨਿੰਬੂ ਦਾ ਰਸ ਵੀ ਮਿਲਾ ਸਕਦੇ ਹੋ। ਇਸ ਨੂੰ ਚਿਹਰੇ ਅਤੇ ਗਰਦਨ 'ਤੇ ਲਗਾਤਾਰ 15-20 ਮਿੰਟ ਬਾਅਦ ਧੋ ਲਓ।
ਜੇਕਰ ਤੁਹਾਡੀ ਚਮੜੀ ਖ਼ੁਸ਼ਕ ਹੈ ਤਾਂ ਇਸ ਵਿਚ ਮਲਾਈ, ਦਹੀਂ ਜਾਂ ਨਾਰੀਅਲ ਤੇਲ ਮਿਲਾਉਣਾ ਚਾਹੀਦਾ ਹੈ। ਸੰਵੇਦਨਸ਼ੀਲ ਚਮੜੀ, ਵਾਲਾਂ ਨੂੰ ਪਹਿਲਾਂ ਪੈਚ ਟੈਸਟ ਦੀ ਸਲਾਹ ਦਿੱਤੀ ਜਾਂਦੀ ਹੈ। ਇਸ ਫੇਸ ਪੈਕ ਨੂੰ ਹਫ਼ਤੇ ਵਿਚ 2-3 ਵਾਰ ਤੋਂ ਜ਼ਿਆਦਾ ਵਰਤੋਂ ਨਾ ਕਰੋ, ਨਹੀਂ ਤਾਂ ਨੁਕਸਾਨ ਹੋ ਸਕਦਾ ਹੈ।
-੦-

Ad Position 22
No active advertisement
ਪਿਛਲੀ ਖ਼ਬਰ ਅਧਿਆਪਕ ਜਥੇਬੰਦੀਆਂ ਨੇ ਦਿੱਲੀ ਲਾਠੀਚਾਰਜ ਖ਼ਿਲਾਫ਼ ਕੀਤਾ ਰੋਸ ਮਾਰਚ ਅਗਲੀ ਖ਼ਬਰ ...ਤਾਂ ਜੋ ਕਿਸੇ ਰੁੱਝੇ ਵਿਅਕਤੀ ਦੀ ਨਾ ਹੋਵੇ ਇਕਾਗਰਤਾ ਭੰਗ
Ad Position 24
No active advertisement