29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-01-2026

ਸਾਂਝੇ ਦੇਸ਼ ਪੰਜਾਬ ਬਾਰੇ ਜਾਣਕਾਰੀ ਭਰਪੂਰ ਸਵਾਲ-ਜਵਾਬ

Ad Position 21
No active advertisement
ਅਜੀਤ ਡੈਸਕ 03-01-2026

ਸਵਾਲ : 391. 'ਓਟਾ, ਹਾਰਾ, ਭੜੋਲੀ, ਘੜਵੰਜੀ' ਸ਼ਬਦ ਘਰ ਦੇ ਕਿਸ ਹਿੱਸੇ ਵਿਚ ਵਰਤੇ ਜਾਂਦੇ ਨੇ?
392. 'ਵੱਡੀ ਲਾਮ' ਕਿਸ ਜੰਗ ਨੂੰ ਕਹਿੰਦੇ ਨੇ?
393. 'ਕਾਹਨੂੰਵਾਨ ਦਾ ਘੱਲੂਘਾਰਾ' ਕਿਹੜਾ ਸੀ?
394. 'ਭਾਈ ਮਹਾਰਾਜ ਸਿੰਘ ਰੱਬੋਂ ਕੌਣ ਸੀ?
395. 'ਸੋਹਨ ਲਾਲ ਪਾਠਕ' ਕਿੱਥੋਂ ਦਾ ਰਹਿਣ ਵਾਲਾ ਸੀ?
396. 'ਅਹਿਮਦ ਖਰਲ' ਕੌਣ ਸੀ?
397. 'ਪਰਜਾ ਮੰਡਲ' ਦੀ ਲਹਿਰ ਕਿਹੜੀ ਸੀ?
398. 'ਖੱਦਰਪੋਸ਼ ਲਹਿਰ' ਦਾ ਬਾਨੀ ਕੌਣ ਸੀ?
399. 'ਰਾਜਾ ਗੁਲਾਬ ਸਿੰਘ' ਕਿਥੋਂ ਦਾ ਰਾਜਾ ਸੀ?
400. 'ਪ੍ਰਸਾਦੀ ਹਾਥੀ' ਕੀਹਦੇ ਕੋਲ ਸੀ?
ਉੱਤਰ : 391. ਚੁੱਲ੍ਹੇ ਚੌਂਕੇ 'ਚ |
392. 1914 ਤੋਂ ਲੈ ਕੇ 1918 ਈ. ਵਾਲੇ ਪਹਿਲੇ ਸੰਸਾਰ ਯੁੱਧ ਨੂੰ |
393. ਛੋਟਾ ਘੱਲੂਘਾਰਾ ਜਿਸ ਵਿਚ 10,000 ਸਿੰਘ ਸ਼ਹੀਦ ਹੋਏ ਸੀ |
394. ਪਿੰਡ ਰੱਬੋਂ ਜ਼ਿਲ੍ਹਾ ਲੁਧਿਆਣਾ ਵਿਚ ਜਨਮਿਆ ਡੇਰਾ ਨੌਰੰਗਾਬਾਦ, ਜ਼ਿਲ੍ਹਾ ਤਰਨ ਤਾਰਨ ਦਾ ਬਾਬਾ ਵੀਰ ਸਿੰਘ ਤੋਂ ਬਾਅਦ ਦਾ ਮੁਖੀ ਜੀਹਨੇ ਮਹਾਰਾਜਾ ਰਣਜੀਤ ਸਿੰਘ ਤੋਂ ਪਿਛੋਂ ਅੰਗਰੇਜ਼ਾਂ ਖਿਲਾਫ਼ ਮਨੁੱਖ ਦੀ ਆਵਾਜ਼ ਦਾ ਝੰਡਾ ਬੁਲੰਦ ਰੱਖਿਆ | ਆਖਰਕਾਰ ਇਨ੍ਹਾਂ ਨੂੰ ਜਲਾਵਤਨ ਕਰਕੇ ਸਿੰਗਾਪੁਰ ਦੀ ਜੇਲ੍ਹ ਵਿਚ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ |
395. ਪੱਟੀ ਜ਼ਿਲ੍ਹਾ ਤਰਨ ਤਾਰਨ |
396. ਗੰਜੀ ਬਾਰ ਦਾ ਅੰਗਰੇਜ਼ਾਂ ਦੇ ਖਿਲਾਫ਼ ਲੜਨ ਵਾਲਾ ਕਿਸਾਨ ਯੋਧਾ |
397. ਰਿਆਸਤੀ ਇਲਾਕਿਆਂ ਵਿਚ ਰਾਜਾਸ਼ਾਹੀ ਵਿਰੁੱਧ ਲੜਨ ਵਾਲੀ ਲਹਿਰ |

398. ਖਾਨ-ਅਬਦੁਲ-ਗੁਫਾਰਖਾਨ (ਸਰਹੱਦੀ ਗਾਂਧੀ) |
399. ਜੰਮੂ ਦਾ |
400. ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕੋਲ |
-ਮੋਬਾਈਲ : +1-647-403-1299

Ad Position 22
No active advertisement
ਪਿਛਲੀ ਖ਼ਬਰ ਲੜੀਵਾਰ ਬਾਲ ਨਾਵਲ-53-ਅੱਧੀ ਛੁੱਟੀ ਸਾਰੀ ਅਗਲੀ ਖ਼ਬਰ ਕੈਨੇਡਾ ਲਈ ਚੁਣੌਤੀਪੂਰਨ ਰਵੇਗਾ 2026 ਵਿਦੇਸ਼ੀਆਂ ਨੂੰ ਕੱਢੇ ਜਾਣ ਦੀ ਤੇਜ਼ੀ ਜਾਰੀ
Ad Position 24