28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-02-2026

ਨਾਇਨਤਾਰਾ ਦੀਦੀ ਦੇ ਜਵਾਬ-ਅਸੀਂ ਹੋਲੀ ਦਾ ਤਿਉਹਾਰ ਕਿਉਂ ਮਨਾਉਂਦੇ ਹਾਂ?'ਦੀਦੀ, ਅਸੀਂ ਰੰਗਾਂ ਦਾ ਤਿਉਹਾਰ ਹੋਲੀ ਕਿਉਂ ਮਨਾਉਂਦੇ ਹਾਂ?'

Ad Position 21
No active advertisement
ਅਜੀਤ ਡੈਸਕ 28-02-2026

'ਇਸ ਦੇ ਕਈ ਕਾਰਨ ਹਨ | ਇਕ ਕਥਾ ਅਨੁਸਾਰ ਰਾਜਾ ਹਰਨਾਕਸ਼ ਦੇ ਭਰਾ ਨੂੰ ਭਗਵਾਨ ਵਿਸ਼ਨੂੰ ਨੇ ਮਾਰ ਦਿੱਤਾ ਸੀ, ਜਿਸ ਦਾ ਬਦਲਾ ਲੈਣ ਲਈ ਉਸ ਨੇ ਲੰਬੀ ਤਪੱਸਿਆ ਕੀਤੀ | ਨਤੀਜੇ ਵਜੋਂ ਉਸ ਨੂੰ ਅਨੇਕਾਂ ਸ਼ਕਤੀਆਂ ਪ੍ਰਾਪਤ ਹੋ ਗਈਆਂ ਅਤੇ ਉਹ ਆਪਣੇ-ਆਪ ਨੂੰ ਹੀ ਭਗਵਾਨ ਸਮਝ ਕੇ ਆਪਣੀ ਪਰਜਾ 'ਤੇ ਦਬਾਅ ਪਾਉਣ ਲੱਗਾ ਕਿ ਉਹ ਈਸ਼ਵਰ ਦੀ ਜਗ੍ਹਾ ਉਸ ਦੀ ਪੂਜਾ ਕਰਨ | ਬਹੁਤ ਸਾਰੇ ਲੋਕ ਡਰ ਕੇ ਉਸ ਦੀ ਪੂਜਾ ਵੀ ਕਰਨ ਲੱਗੇ, ਪਰ ਉਸ ਦਾ ਹੀ ਪੁੱਤਰ ਪ੍ਰਹਿਲਾਦ ਜੋ ਬਹੁਤ ਨੇਕ ਅਤੇ ਚੰਗਾ ਬਾਲਕ ਸੀ, ਇਸ ਗੱਲ ਨੂੰ ਗ਼ਲਤ ਸਮਝਦਾ ਸੀ | ਉਹ ਨਾ ਸਿਰਫ਼ ਆਪਣੇ ਪਿਤਾ ਦੀਆਂ ਇਨ੍ਹਾਂ ਕਾਰਵਾਈਆਂ ਦਾ ਵਿਰੋਧ ਕਰਦਾ ਸੀ, ਬਲਕਿ ਭਗਵਾਨ ਵਿਸ਼ਨੂੰ ਦੀ ਪੂਜਾ ਅਤੇ ਭਗਤੀ ਵੀ ਕਰਦਾ ਸੀ | ਹਰਨਾਕਸ਼ ਨੇ ਆਪਣੇ ਪੁੱਤਰ ਨੂੰ ਮਾਰਨ ਦਾ ਫੈਸਲਾ ਲੈ ਲਿਆ | ਉਸ ਦੀ ਭੈਣ ਹੋਲਿਕਾ ਨੂੰ ਵਰ ਪ੍ਰਾਪਤ ਸੀ ਕਿ ਅੱਗ ਉਸ ਨੂੰ ਸਾੜ ਨਹੀਂ ਸਕੇਗੀ | ਇਸ ਲਈ ਯੋਜਨਾ ਇਹ ਬਣਾਈ ਗਈ ਕਿ ਹੋਲਿਕਾ ਆਪਣੀ ਗੋਦ ਵਿਚ ਲੈ ਕੇ ਪ੍ਰਹਲਾਦ ਨੂੰ ਚਿਣੀ ਹੋਈ ਚਿਖਾ 'ਤੇ ਬੈਠ ਜਾਵੇਗੀ ਤੇ ਉਸ ਨੂੰ ਅੱਗ ਲਗਾ ਦਿੱਤੀ ਜਾਵੇਗੀ ਜਿਸ ਨਾਲ ਪ੍ਰਹਲਾਦ ਸੜ ਕੇ ਰਾਖ਼ ਹੋ ਜਾਵੇਗਾ | ਪਰ ਇਹ ਸਾਜ਼ਿਸ਼ ਨਾਕਾਮ ਹੋ ਗਈ | ਹੋਲਿਕਾ ਸੜ ਗਈ ਅਤੇ ਪ੍ਰਲਿਹਾਦ ਬਚ ਗਿਆ |
'ਇਹ ਤਾਂ ਬੁਰਾਈ ਅਤੇ ਅਛਾਈ ਦੀ ਜਿੱਤ ਹੋਈ | ਇਸ ਲਈ ਬਹੁਤੇ ਲੋਕ ਹੋਲੀ 'ਤੇ ਹੋਲਿਕਾ ਦਹਿਨ ਕਰਦੇ ਹਨ |'
'ਹਾਂ, ਫਿਰ ਸੰਸਾਰ ਦੇ ਬਹੁਤੇ ਤਿਉਹਾਰਾਂ ਦਾ ਸੰਬੰਧ ਮੌਸਮ ਦੇ ਬਦਲਣ ਅਤੇ ਖੇਤੀਬਾੜੀ ਨਾਲ ਵੀ ਹੈ ਅਤੇ ਹੋਲੀ ਵੀ ਇਸ ਦਾ ਅਪਵਾਦ ਨਹੀਂ ਹੈ | ਇਹ ਠੰਢ ਦੀ ਸਮਾਪਤੀ ਦਾ ਸੰਕੇਤ ਅਤੇ ਫ਼ਸਲ ਦੀ ਵਾਢੀ ਦੀ ਸ਼ੁਰੂਆਤ ਕਰਨ ਦਾ ਮੌਕਾ ਹੈ ਜੋ ਫੱਗਣ ਦੀ ਪੂਰਨਮਾਸ਼ੀ (ਫਰਵਰੀ-ਮਾਰਚ) 'ਤੇ ਬਸੰਤ 'ਚ ਮਨਾਈ ਜਾਂਦੀ ਹੈ |'
'ਤਾਂ ਬਸੰਤ ਦੇ ਆਗਮਨ ਦੇ ਰੂਪ ਵਿਚ ਵੀ ਹੋਲੀ ਨੂੰ ਮਨਾਇਆ ਜਾਂਦਾ ਹੈ?'
'ਹਾਂ, ਨਾਲ ਹੀ ਇਹ ਸੱਭਿਆਚਾਰ ਅਤੇ ਸਮਾਜਿਕ ਸਦਭਾਵਨਾ ਦਾ ਵੀ ਉਤਸਵ ਹੈ | ਇਸ ਮੌਕੇ ਟੁੱਟੇ ਰਿਸ਼ਤਿਆਂ ਨੂੰ ਜੋੜ ਕੇ ਇਕਜੁਟਤਾ ਬਣਾਈ ਜਾਂਦੀ ਹੈ |'
'ਪਰ ਫਿਰ ਅਸੀਂ ਹੋਲੀ 'ਤੇ ਰੰਗਾਂ ਨਾਲ ਕਿਉਂ ਖੇਡਦੇ ਹਾਂ?'
'ਪੁਰਾਤਨ ਭਾਰਤ 'ਚ ਬਸੰਤ ਦੇ ਤਿਉਹਾਰ ਨੂੰ ਰੰਗਾਂ ਨਾਲ ਖੇਡ ਕੇ ਮਨਾਇਆ ਜਾਂਦਾ ਸੀ, ਫਿਰ ਬਸੰਤ ਉਤਸਵ ਕ੍ਰਿਸ਼ਨ ਨਾਲ ਜੁੜ ਗਿਆ ਜੋ ਮûਰਾ ਵਰਿੰਦਾਵਨ 'ਚ ਗੋਪੀਆਂ ਦੇ ਨਾਲ ਰੰਗ ਨਾਲ ਖੇਡਦੇ ਸਨ ਪਰ ਹੁਣ ਹੋਲੀ 'ਤੇ ਕ੍ਰਿਸ਼ਨ-ਰਾਧਾ ਦੀ ਪੂਜਾ ਹੁੰਦੀ ਹੈ |
 

Ad Position 22
No active advertisement
ਪਿਛਲੀ ਖ਼ਬਰ ਹੋਲੀ 'ਤੇ ਵਿਸ਼ੇਸ਼ ਬਾਲ ਕਹਾਣੀ-ਗ਼ਲਤੀ ਦਾ ਅਹਿਸਾਸ ਅਗਲੀ ਖ਼ਬਰ ਗੀਤ-ਹੋਲੀ ਆਈ
Ad Position 24