ਹੋਲੀ ਆਈ-ਹੋਲੀ ਆਈ |
ਰੰਗਾਂ ਦਾ ਤਿਉਹਾਰ ਹੈ ਭਾਈ |
ਰੰਗ-ਬਰੰਗੇ ਚਿਹਰੇ ਸਭਦੇ,
ਇਕ ਦੂਜੇ ਨੂੰ ਫਿਰਦੇ ਲੱਭਦੇ,
ਖੁਸ਼ੀ ਲਿਆਈ-ਹੋਲੀ ਆਈ,
ਰੰਗਾਂ ਦਾ ਤਿਉਹਾਰ ਹੈ ਭਾਈ |
ਖਾਂਦੇ ਫਿਰਨ ਮਿਠਾਈਆਂ ਸਾਰੇ,
ਭੰਗਾਂ ਪੀ ਕੇ ਲੈਣ ਹੁਲਾਰੇ,
ਮਸਤੀ ਛਾਈ-ਹੋਲੀ ਆਈ,
ਰੰਗਾਂ ਦਾ ਤਿਉਹਾਰ ਹੈ ਭਾਈ |
ਬੱਚੇ ਚੁੱਕ ਪਿਚਕਾਰੀ ਫਿਰਦੇ,
ਸੁਹਣੇ ਲੱਗਣ ਹੱਸਦੇ ਖਿੜਦੇ,
ਛੱਡ ਪੜ੍ਹਾਈ-ਹੋਲੀ ਆਈ,
ਰੰਗਾਂ ਦਾ ਤਿਉਹਾਰ ਹੈ ਭਾਈ |
ਸੁਹਣੇ-ਸੁਹਣੇ ਰੰਗ ਉਡਾਉਂਦੇ,
ਰਲਕੇ ਸਭ ਤਿਉਹਾਰ ਮਨਾਉਂਦੇ,
ਭਾਬੀ ਭਾਈ-ਹੋਲੀ ਆਈ,
ਰੰਗਾਂ ਦਾ ਤਿਉਹਾਰ ਹੈ ਭਾਈ |
ਜਾਣੂ ਇਕ ਦੂਜੇ ਦੇ ਆਉਣ,
ਇਕ-ਦੂਜੇ ਨੂੰ ਗਲੇ ਲਗਾਉਣ,
ਛੱਡ ਲੜਾਈ-ਹੋਲੀ ਆਈ,
ਰੰਗਾਂ ਦਾ ਤਿਉਹਾਰ ਹੈ ਭਾਈ |
ਊਚ ਨੀਚ ਦਾ ਭੇਦ ਮਿਟਾ ਕੇ,
ਫਿਰਦੇ ਰੰਗਲੇ ਕੱਪੜੇ ਪਾ ਕੇ,
ਜਾਂਦੇ ਗਾਈ-ਹੋਲੀ ਆਈ,
ਰੰਗਾਂ ਦਾ ਤਿਉਹਾਰ ਹੈ ਭਾਈ |
ਸਭ ਨੂੰ ਚੰਗਾ ਲੱਗੇ ਤਿਉਹਾਰ,
ਖੇਲਣ ਸਾਰੇ ਨਾਲ ਪਿਆਰ,
ਚਾਚੀ ਤਾਈ-ਹੋਲੀ ਆਈ,
ਰੰਗਾਂ ਦਾ ਤਿਉਹਾਰ ਹੈ ਭਾਈ |
ਇਕ ਸਾਲ ਹੈ ਪਿੱਛੋਂ ਆਇਆ,
ਸਭਨਾਂ ਦੇ ਇਹ ਮਨ ਨੂੰ ਭਾਇਆ,
ਛੱਡ ਰੁਸਵਾਈ-ਹੋਲੀ ਆਈ,
ਰੰਗਾਂ ਦਾ ਤਿਉਹਾਰ ਹੈ ਭਾਈ |
ਫਿਰੇ ਬਹੋਨਾ ਰੰਗ ਉਡਾਉਂਦਾ,
ਆਪਣੇ ਮਿੱਤਰਾਂ ਦੇ ਸੰਗ ਭਾਉਂਦਾ,
ਟੌਹਰ ਬਣਾਈ-ਹੋਲੀ ਆਈ,
ਰੰਗਾਂ ਦਾ ਤਿਉਹਾਰ ਹੈ ਭਾਈ |
• ਓਮਕਾਰ ਸੂਦ ਬਹੋਨਾ •
-ਮੋਬਾਈਲ : 096540-36080