28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-02-2026

ਅੱਜ ਰਾਸ਼ਟਰੀ ਵਿਗਿਆਨ ਦਿਵਸ 'ਤੇ ਵਿਸ਼ੇਸ਼-ਵਿਗਿਆਨ: ਉਤਸੁਕਤਾ ਤੋਂ ਕਾਢ ਅਤੇ ਰਾਸ਼ਟਰ-ਨਿਰਮਾਣ ਤੱਕ

Ad Position 21
No active advertisement
ਅਜੀਤ ਡੈਸਕ 28-02-2026

ਜਿਗਿਆਸਾ ਨੇ ਮਨੁੱਖ ਨੂੰ ਗੁਫ਼ਾਵਾਂ ਤੋਂ ਪ੍ਰਯੋਗਸ਼ਾਲਾਵਾਂ ਤੱਕ ਅਤੇ ਬੈਲਗੱਡੀ ਤੋਂ ਪੁਲਾੜ ਯਾਨ ਤੱਕ ਪਹੁੰਚਾਇਆ ਹੈ | ਇਹੀ ਜਿਗਿਆਸਾ, ਖੋਜ ਅਤੇ ਨਵੀਆਂ ਖੋਜਾਂ ਦੀ ਭਾਵਨਾ ਨੂੰ ਸਨਮਾਨ ਦੇਣ ਲਈ ਹਰ ਸਾਲ 28 ਫ਼ਰਵਰੀ ਨੂੰ ਰਾਸ਼ਟਰੀ ਵਿਗਿਆਨ ਦਿਵਸ ਮਨਾਇਆ ਜਾਂਦਾ ਹੈ | ਇਹ ਉਹ ਇਤਿਹਾਸਕ ਦਿਨ ਹੈ, ਜਦੋਂ 1928 ਵਿਚ ਮਹਾਨ ਭਾਰਤੀ ਵਿਗਿਆਨੀ ਸੀ.ਵੀ.ਰਮਨ ਨੇ 'ਰਮਨ ਪ੍ਰਭਾਵ' ਦੀ ਖੋਜ ਕੀਤੀ ਸੀ |
ਡਾ. ਰਮਨ ਨੇ ਸਾਬਤ ਕੀਤਾ ਕਿ ਜਦੋਂ ਰੌਸ਼ਨੀ ਕਿਸੇ ਪਾਰਦਰਸ਼ੀ ਪਦਾਰਥ ਵਿਚੋਂ ਲੰਘਦੀ ਹੈ ਤਾਂ ਉਸ ਦੀ ਤਰੰਗ-ਲੰਬਾਈ ਵਿਚ ਸੂਖਮ ਬਦਲਾਅ ਆ ਜਾਂਦਾ ਹੈ | ਇਹ ਬਦਲਾਅ ਉਸ ਪਦਾਰਥ ਦੀ ਅੰਦਰੂਨੀ ਬਣਤਰ ਬਾਰੇ ਮਹੱਤਵਪੂਰਨ ਜਾਣਕਾਰੀ ਦਿੰਦਾ ਹੈ | ਇਸ ਖੋਜ ਨੇ ਭੌਤਿਕ ਵਿਗਿਆਨ ਦੇ ਖੇਤਰ ਵਿਚ ਨਵੀਆਂ ਸੰਭਾਵਨਾਵਾਂ ਦੇ ਦਰਵਾਜ਼ੇ ਖੋਲ੍ਹੇ ਅਤੇ 1930 ਵਿਚ ਉਨ੍ਹਾਂ ਨੂੰ ਨੋਬਲ ਇਨਾਮ ਨਾਲ ਸਨਮਾਨਿਤ ਕੀਤਾ ਗਿਆ | ਰਮਨ ਪ੍ਰਭਾਵ ਨੇ ਭਾਰਤ ਨੂੰ ਇਹ ਵਿਸ਼ਵਾਸ ਦਿਵਾਇਆ ਕਿ ਸਾਧਨਾਂ ਦੀ ਘਾਟ ਪ੍ਰਤਿਭਾ ਨੂੰ ਰੋਕ ਨਹੀਂ ਸਕਦੀ | ਸਧਾਰਨ ਉਪਕਰਣਾਂ ਅਤੇ ਅਡਿੱਗ ਉਤਸੁਕਤਾ ਦੇ ਬਲ 'ਤੇ ਕੀਤੀ ਗਈ ਇਹ ਖੋਜ ਅੱਜ ਵੀ ਵਿਗਿਆਨਕ ਖੋਜ ਦਾ ਆਧਾਰ ਹੈ | ਮੋਬਾਈਲ ਫੋਨ 'ਤੇ ਸੁਨੇਹਾ ਭੇਜਣ ਤੋਂ ਲੈ ਕੇ ਅੰਤਰਿਕਸ਼ ਵਿਚ ਉਪਗ੍ਰਹਿ ਸਥਾਪਿਤ ਕਰਨ ਤੱਕ ਹਰ ਕਦਮ 'ਤੇ ਵਿਗਿਆਨ ਸਾਡੇ ਨਾਲ ਹੈ | ਮੈਡੀਕਲ ਖੇਤਰ ਵਿਚ ਨਵੀਆਂ ਤਕਨੀਕਾਂ ਨੇ ਬੇਇਲਾਜ ਸਮਝੇ ਜਾਂਦੇ ਰੋਗਾਂ ਦਾ ਇਲਾਜ ਵੀ ਸੰਭਵ ਬਣਾਇਆ ਹੈ | ਖੇਤੀ ਵਿਗਿਆਨ ਨੇ ਉਤਪਾਦਨ ਵਧਾ ਕੇ ਖਾਦ ਸੁਰੱਖਿਆ ਯਕੀਨੀ ਬਣਾਈ ਹੈ | ਡਿਜੀਟਲ ਕ੍ਰਾਂਤੀ ਨੇ ਗਿਆਨ ਅਤੇ ਜਾਣਕਾਰੀ ਨੂੰ ਹਰ ਹੱਥ ਤੱਕ ਪਹੁੰਚਾਇਆ ਹੈ |
ਚੰਦਰਯਾਨ ਅਤੇ ਮੰਗਲਯਾਨ ਵਰਗੀਆਂ ਪੁਲਾੜ ਪ੍ਰਾਪਤੀਆਂ ਭਾਰਤ ਦੀ ਵਿਗਿਆਨਕ ਪ੍ਰਗਤੀ ਦੇ ਚਮਕਦੇ ਉਦਾਹਰਨ ਹਨ |
ਇਹ ਵਿਗਿਆਨਕ ਸੋਚ ਨੂੰ ਜੀਵਨ ਦਾ ਹਿੱਸਾ ਬਣਾਉਣ ਦਾ ਸੰਦੇਸ਼ ਦਿੰਦਾ ਹੈ | ਵਿਗਿਆਨਕ ਦਿ੍ਸ਼ਟੀਕੋਣ ਦਾ ਅਰਥ ਹੈ ਹਰ ਗੱਲ ਨੂੰ ਤਰਕ, ਸਬੂਤ ਅਤੇ ਪਰਖ ਦੀ ਕਸੌਟੀ 'ਤੇ ਪਰਖਣਾ | ਜਦੋਂ ਸਮਾਜ ਅੰਧਵਿਸ਼ਵਾਸ ਤੋਂ ਉੱਪਰ ਉੱਠ ਕੇ ਵਿਵੇਕ ਨੂੰ ਅਪਣਾਉਂਦਾ ਹੈ, ਤਾਂ ਹੀ ਉਹ ਮਜ਼ਬੂਤ ਬਣਦਾ ਹੈ |
ਭਾਰਤ ਅੱਜ ਵਿਸ਼ਵ ਦਾ ਸਭ ਤੋਂ ਨੌਜਵਾਨ ਦੇਸ਼ ਹੈ | ਜੇ ਨੌਜਵਾਨਾਂ ਦੀ ਸਿੱਖਣ ਦੀ ਉਤਸੁਕਤਾ ਨੂੰ ਸਹੀ ਦਿਸ਼ਾ ਮਿਲੇ ਤਾਂ ਉਹ ਨਵੀਆਂ ਖੋਜਾਂ ਅਤੇ ਸਟਾਰਟ-ਅੱਪਸ ਰਾਹੀਂ ਦੇਸ਼ ਨੂੰ ਨਵੀਆਂ ਉੱਚਾਈਆਂ ਤੱਕ ਲੈ ਜਾ ਸਕਦੇ ਹਨ | ਸਕੂਲਾਂ ਅਤੇ ਕਾਲਜਾਂ ਵਿਚ ਪ੍ਰਯੋਗੀ ਸਿੱਖਿਆ ਅਤੇ ਖੋਜ ਨੂੰ ਪ੍ਰੋਤਸਾਹਨ ਅਤੇ ਨਵੀਨਤਾ ਨੂੰ ਸਨਮਾਨ ਇਹ ਸਭ ਕਦਮ ਵਿਗਿਆਨਕ ਭਾਰਤ ਦੀ ਨੀਂਹ ਨੂੰ ਮਜ਼ਬੂਤ ਕਰਨਗੇ | ਰਾਸ਼ਟਰੀ ਵਿਗਿਆਨ ਦਿਵਸ ਸਾਨੂੰ ਇਹ ਯਾਦ ਦਿਵਾਉਂਦਾ ਹੈ ਕਿ ਸਵਾਲ ਪੁੱਛਣਾ ਕਮਜ਼ੋਰੀ ਨਹੀਂ, ਸਗੋਂ ਤਰੱਕੀ ਦਾ ਪਹਿਲਾ ਕਦਮ ਹੈ | ਜਦੋਂ ਮਨ ਵਿਚ ਖਿੱਚ ਅਤੇ ਵਿਚਾਰ ਵਿਚ ਤਰਕ ਹੋਵੇਗਾ ਤਾਂ ਹੀ ਸਮਾਜ ਵਿਚ ਨਵਾਂਪਣ ਅਤੇ ਵਿਕਾਸ ਸੰਭਵ ਹੋਵੇਗਾ |

-ਮੋਬਾਈਲ : 90412-95900

Ad Position 22
No active advertisement
ਪਿਛਲੀ ਖ਼ਬਰ ਗੀਤ-ਹੋਲੀ ਆਈ ਅਗਲੀ ਖ਼ਬਰ ਲਾਇਬਰੇਰੀ ਬੱਚਿਆਂ ਲਈ ਗਿਆਨ ਦਾ ਖਜ਼ਾਨਾ
Ad Position 24