(ਲੜੀ ਜੋੜਨ ਲਈ ਪਿਛਲੇ ਸਨਿਚਰਵਾਰ ਦਾ ਅੰਕ ਦੇਖੋ)
ਅਨਾਇਆ ਨੇ ਆਪਣੇ ਦੋਸਤਾਂ ਨੂੰ ਕਿਹਾ, ਅਸੀਂ ਸਿਰਫ਼ ਲਾਲ ਪਾਂਡੇ ਨੂੰ ਨਹੀਂ, ਸਾਰੇ ਜਾਨਵਰਾਂ ਨੂੰ ਬਚਾਉਣਾ ਹੈ, ਪੰਛੀਆਂ ਨੂੰ , ਤਿੱਤਲੀਆਂ ਨੂੰ , ਮੱਛੀਆਂ ਨੂੰ
, ਕਿਉਂਕਿ ਇਹ ਸਭ ਧਰਤੀ ਦੇ ਰੰਗ ਹਨ |ਬੱਚਿਆਂ ਨੇ ਤਾਲੀਆਂ ਵਜਾਈਆਂ, ਸਾਰਿਆਂ ਨੇ ਇਕ-ਇਕ ਪੌਦਾ ਵੀ ਲਗਾਇਆ |
ਉਸ ਰਾਤ ਅਨਾਇਆ ਨੂੰ ਸੁਪਨਾ ਆਇਆ | ਉਸ ਨੇ ਦੇਖਿਆ, ਲਾਲ ਪਾਂਡਾ ਉਸ ਦੇ ਕੋਲ ਆਇਆ ਤੇ ਕਹਿਣ ਲੱਗਾ, 'ਪੁੱਤਰੀ, ਤੂੰ ਮੈਨੂੰ ਨਹੀਂ ਜਾਣਦੀ, ਪਰ ਮੈਂ ਤੇਰੇ ਦਿਲ ਦੀ ਆਵਾਜ਼ ਸੁਣੀ ਹੈ | ਜਦੋਂ ਵੀ ਕੋਈ ਬੱਚਾ ਪੌਦਾ ਲਗਾਉਂਦਾ ਹੈ, ਮੈਂ ਉਸ ਦੇ ਨੇੜੇ ਆ ਜਾਂਦਾ ਹਾਂ | ਮੈਂ ਪੌਦਿਆਂ ਦੀ ਮਿੱਠੀ-ਮਿੱਠੀ ਸੁਗੰਧ ਵਿਚ ਜਿਊਾਦਾ ਹਾਂ | ਜੇ ਤੁਸੀਂ ਕੁਦਰਤ ਨੂੰ ਪਿਆਰ ਦਿਓਗੇ, ਮੈਂ ਕਦੇ ਅਲੋਪ ਨਹੀਂ ਹੋਵਾਂਗਾ |
ਸਵੇਰ ਹੋ ਚੁੱਕੀ ਸੀ | ਅਨਾਇਆ ਦੀ ਅੱਖ ਖੁੱਲ੍ਹੀ, ਉਸ ਦੇ ਚਿਹਰੇ 'ਤੇ ਮੁਸਕਾਨ ਸੀ | ਉਸ ਨੇ ਬਿਸਤਰ ਤੋਂ ਉੱਠ ਕੇ ਖਿੜਕੀ ਖੋਲ੍ਹੀ, ਬਾਹਰ ਹਵਾ ਨਾਲ ਹੌਲੀ-ਹੌਲੀ ਬਾਂਸ ਦੀਆਂ ਪੱਤੀਆਂ ਹਿੱਲ ਰਹੀਆਂ ਸਨ | ਜਿਵੇਂ ਕੁਦਰਤ ਖੁਦ ਕਹਿ ਰਹੀ ਹੋਵੇਜਿੱਥੇ ਪਿਆਰ ਹੈ, ਉੱਥੇ ਜੀਵਨ ਹੈ |
ਅੱਜ ਵੀ ਪਹਾੜਾਂ ਵਿਚ ਕਿਤੇ ਨਾ ਕਿਤੇ ਲਾਲ ਪਾਂਡਾ ਆਪਣੇ ਘਰ ਦੀ ਤਲਾਸ਼ ਵਿਚ ਫਿਰਦਾ ਹੈ | ਉਹ ਹੌਲੀ-ਹੌਲੀ ਟਾਹਣੀ ਤੋਂ ਟਾਹਣੀ ਛਾਲ ਮਾਰਦਾ ਹੈ, ਜਿਵੇਂ ਬੱਚਿਆਂ ਦੀਆਂ ਉਮੀਦਾਂ ਨਾਲ ਜੁੜਿਆ ਹੋਇਆ ਹੋਵੇ |
ਲਾਲ ਪਾਂਡਾ ਸਾਨੂੰ ਇਹ ਸਿਖਾਉਂਦਾ ਹੈ, ਹਰ ਜੀਵ, ਭਾਵੇਂ ਕਿੰਨਾ ਵੀ ਛੋਟਾ ਹੋਵੇ, ਧਰਤੀ ਦੇ ਸੰਤੁਲਨ ਦਾ ਹਿੱਸਾ ਹੈ | ਉਸ ਦਾ ਖਾਤਮਾ ਸਾਡੇ ਲਈ ਬਹੁਤ ਵੱਡਾ ਨੁਕਸਾਨ ਹੈ |
ਇਸ ਲਈ, ਆਓ ਵਾਅਦਾ ਕਰੀਏ : ਅਸੀਂ ਜੰਗਲਾਂ ਨੂੰ ਨਹੀਂ ਵੱਢਾਂਗੇ, ਪਾਣੀ ਨੂੰ ਸਾਫ਼ ਰੱਖਾਂਗੇ ਤੇ ਹਰ ਜੀਵ ਨਾਲ ਪਿਆਰ ਕਰਾਂਗੇ | ਕੁਦਰਤ ਸਾਡੀ ਮਾਂ ਹੈ | ਜੇ ਅਸੀਂ ਉਸ ਦੀ ਸੰਭਾਲ ਕਰਾਂਗੇ ਤਾਂ ਉਹ ਸਾਨੂੰ ਹਮੇਸ਼ਾ ਸੁੰਦਰ ਤੇ ਸ਼ਾਂਤ ਜੀਵਨ ਦੇਵੇਗੀ | (ਸਮਾਪਤ)
-(ਬਰਨਾਲਾ)
ਮੋਬਾਈਲ : 94171-63426