14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਸਕਾਊਟਸ ਦਿਵਸ

Ad Position 21
repet_subhas-goyals [Copy P29]
ਅਜੀਤ ਡੈਸਕ 04-04-2026

1. ਸਕਾਊਟਸ ਐਂਡ ਗਾਈਡਸ ਦੇ ਮੋਢੀ ਅੰਗਰੇਜ ਫੌਜ ਅਧਿਕਾਰੀ ਰੋਬਰਟ ਬੈਡਨ ਪਾਵੇਲ ਦੇ ਜਨਮ ਦਿਵਸ ਨੂੰ ਸਮਰਪਿਤ ਹਰੇਕ ਵਰ੍ਹੇ ਸੰਸਾਰ ਪੱਧਰ ਤੇ 22 ਫਰਵਰੀ ਨੂੰ ਮਨਾਇਆ ਜਾਂਦਾ ਹੈ।
2. ਇਸ ਦਿਨ ਨੂੰ ਨਿਰਮਾਤਾ ਦਾ ਦਿਨ ਜਾਂ ਸੰਸਾਰ ਸੂਝ ਬੂਝ ਦਿਵਸ ਵੀ ਕਿਹਾ ਜਾਂਦਾ ਹੈ।
3. ਰੋਬਰਟ ਬੈਡਨ ਪਵੇਲ ਨੇ ਸਕਾਊਟਸ ਲਹਿਰ ਦਾ ਪਹਿਲਾ ਅਭਿਆਸ ਕੈਂਪ 20 ਲੜਕਿਆਂ ਨਾਲ 1907 ਵਿਚ ਲਗਾਇਆ ਸੀ ।
4. ਉਸ ਨੇ 1908 ਵਿਚ ਲੜਕਿਆਂ ਵਾਸਤੇ ਸਕਾਊਟਸ ਨਾਮ ਦੀ ਕਿਤਾਬ ਵੀ ਪਬਲਿਸ਼ ਕਰਵਾਈ ।
5. ਸਕਾਊਟਸ ਦਾ ਮੁੱਖ ਮੋਟੋ 'ਤਿਆਰ ਰਹੋ' ਹੈ ।
6. ਸਕਾਊਟਸ ਐਂਡ ਗਾਈਡਸ ਦਾ ਮੁੱਖ ਉਦੇਸ਼ ਸੰਸਾਰ ਪੱਧਰ 'ਤੇ ਸਕਾਊਟਸ ਮਿੱਤਰਤਾ ਵਧਾਉਣਾ ਨੌਜਵਾਨ ਲੜਕੇ ਲੜਕੀਆਂ ਵਿਚ ਸੇਵਾ ਭਾਵ ਅਨੁਸ਼ਾਸਨ ਤੇ ਲੀਡਰਸ਼ਿਪ ਦੀਆਂ ਭਾਵਨਾਵਾਂ ਨੂੰ ਉਤਸ਼ਾਹਿਤ ਕਰਨਾ ਹੈ।
7. ਸਾਡੇ ਦੇਸ਼ ਭਾਰਤ ਵਿਚ ਭਾਰਤ ਸਕਾਊਟਸ ਤੇ ਗਾਈਡਸ ਦੀ ਸ਼ੁਰੂਆਤ ਅੰਗਰੇਜ਼ੀ ਸ਼ਾਸਨ ਦੌਰਾਨ 1909 ਵਿਚ ਕੀਤੀ ਗਈ ।
8. ਭਾਰਤ ਸਕਾਊਟਸ ਤੇ ਗਾਈਡਸ ਤਹਿਤ ਸਕਾਊਟਸ (ਲੜਕੇ) ਗਾਈਡਸ (ਲੜਕੀਆਂ) ਦੇ ਚਰਿੱਤਰ ਨਿਰਮਾਣ, ਅਗਵਾਈ, ਸਮਾਜ ਸੇਵਾ ਤੇ ਰਾਸ਼ਟਰ ਨਿਰਮਾਣ ਤਹਿਤ ਆਫਤ ਪ੍ਰਬੰਧਨ ਸਵਛਤਾ ਲਹਿਰ, ਖੂਨ ਦਾਨ ਕੈਂਪਾਂ, ਵਾਤਾਵਰਨ ਬਚਾਓ ਪ੍ਰੋਗਰਾਮਾਂ, ਰਾਸ਼ਟਰੀ ਏਕਤਾ ਤੇ ਭਰਾਤਰੀ ਭਾਵਨਾਵਾਂ, ਰੰਗ, ਲਿੰਗ, ਜਾਤ- ਪਾਤ, ਨਸਲ ਤੇ ਧਰਮ ਦੇ ਭੇਦਭਾਵਾਂ ਤੋਂ ਉੱਪਰ ਉੱਠ ਕੇ ਸਮਾਨਤਾ ਕਾਇਮ ਕਰਨ, ਆਪਸੀ ਸਹਿਯੋਗ ਤੇ ਟੀਮ ਵਰਕ ਭਾਵਨਾ ਵਿਕਸਿਤ ਕਰਨ ਤੋਂ ਇਲਾਵਾ ਸੰਸਾਰ ਪੱਧਰ ਤੇ ਸ਼ਾਂਤੀ ਤੇ ਮਿੱਤਰਤਾ ਕਾਇਮ ਕਰਨ ਵਿਚ ਯੋਗਦਾਨ ਪਾ ਰਿਹਾ ਹੈ ।
9. ਭਾਰਤ ਸਕਾਊਟਸ ਤੇ ਗਾਈਡਸ ਦਾ ਰਾਸ਼ਟਰੀ ਪੱਧਰ ਤੇ ਹੈਡ ਕੁਆਰਟਰ ਨਵੀਂ ਦਿੱਲੀ ਵਿਚ ਸਥਿਤ ਹੈ ।
10. ਚੰਡੀਗੜ੍ਹ ਵਿਚ ਸਥਿਤ ਉੱਤਰੀ ਭਾਰਤ ਦਾ ਰੀਜਨਲ ਦਫਤਰ ਛੇ ਰਾਜਾਂ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਚੰਡੀਗੜ੍ਹ, ਜੰਮੂ ਤੇ ਕਸ਼ਮੀਰ ਅਤੇ ਲਦਾਖ ਦੇ ਸਕਾਊਟਸ ਤੇ ਗਾਈਡਸ ਦੀਆਂ ਗਤੀਵਿਧੀਆਂ ਨੂੰ ਸੰਚਾਲਿਤ ਕਰਦਾ ਹੈ ।

-ਸੰਪਰਕ : 94646-01001

Ad Position 22
No active advertisement
ਪਿਛਲੀ ਖ਼ਬਰ ਬੁਝਾਰਤਾਂ ਅਗਲੀ ਖ਼ਬਰ ਭੂੰਡੀ ਭੂੰਡੀ ਫੇਲ੍ਹ੍ਹ ਕਿ ਪਾਸ
Ad Position 24