1. ਸ਼ਰਬਤੀ ਰੰਗ ਖਾਣ ਨੂੰ ਮਿੱਠਾ, ਕਾਬਲ ਕੋਟਿਓਂ ਡਰ-ਡਰ ਨੱਠਾ।
2. ਚੋਰ ਦਾ ਦੁਸ਼ਮਣ, ਬੰਦੇ ਦਾ ਯਾਰ, ਪੀਵੇ ਇਹ ਦੁੱਧ, ਮਾਰੇ ਸ਼ਿਕਾਰ।
3. ਮੋਤੀ ਜਿੰਨਾ ਪਿੰਜਰਾ, ਸੂਈ ਜਿੰਨਾ ਬਾਰ, ਵਿਚ ਜੋਗੀ ਵਸ ਰਿਹਾ, ਕਰਦਾ ਮੌਜ ਬਹਾਰ।
4. ਨਿੱਕੀ ਜਿਹੀ ਕਿਆਰੀ, ਲੱਗੇ ਬਹੁਤ ਪਿਆਰੀ।
5. ਦੋ ਇੰਚ ਦੀ ਬੰਦੂਕ, ਰਹਿੰਦੀ ਵਿਚ ਸੰਦੂਕ, ਜੇ ਚਲਾਵੇ ਸਿਆਣਾ ਬੰਦਾ, ਲੱਖਾਂ ਦਾ ਸਵਾਰੇ ਧੰਦਾ, ਜੇ ਚੜ੍ਹ ਜਾਏ ਮੂਰਖ ਦੇ ਅੱਡੇ, ਵੱਸਦਾ ਘਰ ਕਦੇ ਨਾ ਛੱਡੇ।
6. ਆਪ ਘੁੰਮੇ ਤੇ ਮੈਨੂੰ ਘੁੰਮਾਏ, ਉਸ ਦਾ ਘੁੰਮਿਆ ਮੈਨੂੰ ਭਾਏ।
7. ਬੰਦ ਕਮਰਾ ਘੁੱਪ ਹਨੇਰਾ, ਵਿਚ ਦੋ-ਤਿੰਨ ਸਕੀਆਂ ਭੈਣਾਂ ਦਾ ਡੇਰਾ।
8. ਇਕ ਡੱਬੀ ਵਿਚ ਬੱਤੀ ਦਾਣੇ, ਬੁੱਝਣ ਵਾਲੇ ਬੜੇ ਸਿਆਣੇ।
9. ਵੱਟ 'ਤੇ ਬਰੂਟੀ, ਮੈਂ ਪੱਟ ਲਈ, ਤੇਰੇ ਕਿਹੜਾ ਪਿਉਂ ਦੀ ਸੀ।
10. ਬਾਤ ਪਾਵਾਂ ਬਤੋਲੀ ਪਾਵਾਂ, ਬਾਤ ਨੂੰ ਲਾਵਾਂ ਕੁੰਡੇ, ਪਰੀਤੋ ਕੁੜੀ ਨੂੰ ਵਿਆਹੁਣ ਆਏ, ਚੌਂਹ ਕੁੰਟਾਂ ਦੇ ਮੁੰਡੇ।
ਉੱਤਰ-(1) ਅੰਗੂਰ, (2) ਕੁੱਤਾ, (3) ਸੁੱਸਰੀ, (4) ਕਿਤਾਬ, (5) ਜ਼ੁਬਾਨ, (6) ਪੱਖਾ, (7) ਮੂੰਗਫਲੀ, (8) ਦੰਦ, (9) ਮੂਲੀ, (10) ਖਿੱਦੋ-ਖੂੰਡੀ।
-ਪਿੰਡ ਦੀਵਾਲਾ, ਤਹਿਸੀਲ ਸਮਰਾਲਾ, ਜ਼ਿਲ੍ਹਾ ਲੁਧਿਆਣਾ।
ਮੋਬਾਈਲ : 75279-31887