ਸਵਾਲ : 511. 'ਕੁੰਢੇ ਤੇ ਮੀਣੇ ਸਿੰਗਾਂ' ਵਿਚ ਕੀ ਫਰਕ ਹੈ?
512. 'ਖਾਨ ਖੀਵੇ ਸਿਆਲ' ਦੀ ਧੀ ਦਾ ਨਾਂਅ ਦੱਸੋ?
513. 'ਮਿਰਜ਼ੇ' ਦਾ ਪਿੰਡ ਕਿਹੜਾ ਸੀ?
514. 'ਬਾਦਸ਼ਾਹੀ ਜੋ ਅਕਬਰ ਸੰਦੀ' ਕਿਹੜੇ ਕਿੱਸਾਕਾਰ ਨੇ ਲਿਖਿਆ?
515. 'ਆਜਾਨ' ਤੋਂ ਕੀ ਭਾਵ ਹੁੰਦਾ ਹੈ?
516. 'ਬੀਬੀ ਖਦੀਜ਼ਾ' ਕੌਣ ਸੀ?
517. 'ਰਾਜਾ ਨਲ' ਪੁਸ਼ਕਰ ਨਾਲ ਕਿਹੜੀ ਖੇਡ ਵਿਚ ਰਾਣੀ ਦਮਯੰਤੀ ਨੂੰ ਦਾਅ 'ਤੇ ਲਾ ਬੈਠਾ ਸੀ?
518. 'ਉੱਠਵਾਲ, ਅਠਵਾਲ ਤੇ ਅਟਵਾਲ' ਕੀਹਦੇ ਨਾਂਅ ਨੇ?
519. 'ਕੋਰਾ' ਪੈਣਾ ਕੀ ਵਰਤਾਰਾ ਹੈ?
520. 'ਧੁੰਦ' ਕਦੋਂ ਪੈਂਦੀ ਹੈ?
ਜਵਾਬ : 511. ਕੁੰਢੇ ਉੱਪਰ ਵੱਲ ਮੁੜੇ ਹੋਏ ਤੇ ਮੀਣੇ ਹੇਠਾਂ ਨੂੰ ਮੁੜੇ ਹੁੰਦੇ ਹਨ।
512. ਸਾਹਿਬਾਂ। 513. ਦਾਨਾਬਾਦ।
514. ਦਮੋਦਰ।
515. ਮਸਜਿਦ ਦੇ ਮੀਨਾਰ 'ਚੋਂ ਉੱਚੀ ਆਵਾਜ਼ ਵਿਚ ਅਕੀਦਤ ਮੰਦਾਂ ਨੂੰ ਸੱਦਾ ਦੇਣ ਲਈ ਅੱਲ੍ਹਾ ਦਾ ਨਾਂਅ ਲੈਣਾ।
516. ਹਜ਼ਰਤ ਮੁਹੰਮਦ ਸਾਹਿਬ ਦੀ ਪਤਨੀ।
517. ਜੂਆ-ਸ਼ਤਰੰਜ।
518. ਜੱਟਾਂ ਦੇ ਇਕੋ ਗੋਤ ਦੇ।
519. ਸਿਆਲਾਂ ਦੀ ਰੁੱਤ ਵਿਚ ਸੁੱਕੀਆਂ ਪੱਤੀਆਂ, ਰੂੜੀਆਂ ਤੇ ਘਾਹ ਉਤੇ ਜੰਮੀ ਬਰੀਕ ਬਰਫ਼ੀਲੀ ਤਹਿ।
520. ਜਦੋਂ ਹਵਾ ਵਿਚ ਠੰਢ ਅਤੇ ਵਾਸ਼ਪ ਦੀ ਕਾਫੀ ਮਾਤਰਾ ਹੋਵੇ।
-ਮੋਬਾਈਲ : +1-647-403-1299