18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਬਾਲ ਗੀਤ ਬੈਗ 'ਚ ਕਿਤਾਬਾਂ ਪਾ ਕੇ

Ad Position 21
No active advertisement
ਅਜੀਤ ਡੈਸਕ 11-04-2026

ਬੈਗ਼ 'ਚ ਕਿਤਾਬਾਂ ਪਾ ਕੇ ਜਾਂਦੇ ਹਾਂ ਸਕੂਲ ਅਸੀਂ
ਸਿੱਖਦੇ ਹਾਂ ਜ਼ਿੰਦਗੀ ਦੇ ਸੋਹਣੇ ਜਿਹੇ ਅਸੂਲ ਅਸੀਂ।

ਟੀਚਰ ਸਿਖਾਉਂਦੇ ਸਾਨੂੰ ਗੱਲਾਂ ਬਹੁਤ ਚੰਗੀਆਂ,
ਉਨ੍ਹਾਂ ਕੋਲੋਂ ਦੂਰ ਰਹੀਏ ਗੱਲਾਂ ਜੋ ਨੇ ਮੰਦੀਆਂ।
ਗੱਲਬਾਤ ਕਰੀਏ ਨਾ ਕਦੇ ਵੀ ਫਜ਼ੂਲ ਅਸੀਂ,
ਬੈਗ਼ 'ਚ ਕਿਤਾਬਾਂ ਪਾ ਕੇ...।

ਪੜ੍ਹਾਈ ਵਿਚ ਰੱਖਦੇ ਹਾਂ ਸਦਾ ਅਸੀਂ ਧਿਆਨ ਨੂੰ,
ਦਿਮਾਗ 'ਚ ਬਿਠਾਉਂਦੇ ਹਾਂ ਕਿਤਾਬਾਂ ਦੇ ਗਿਆਨ ਨੂੰ,
ਕੰਮ ਆਉਣ ਵਾਲੇ ਸਦਾ ਸਿੱਖਦੇ ਹਾਂ ਰੂਲ ਅਸੀਂ,
ਬੈਗ 'ਚ ਕਿਤਾਬਾਂ ਪਾ ਕੇ...।

ਵੱਡਿਆਂ ਦਾ ਅਸੀਂ ਸਤਿਕਾਰ ਬਹੁਤ ਕਰਦੇ ਹਾਂ,
ਛੋਟਿਆਂ ਦੇ ਨਾਲ ਵੀ ਪਿਆਰ ਅਸੀਂ ਕਰਦੇ ਹਾਂ,
ਵੈਰ ਤੇ ਵਿਰੋਧ ਕੋਲੇ ਜਾਈਏ ਨਾ ਮੂਲ ਅਸੀਂ,
ਬੈਗ 'ਚ ਕਿਤਾਬਾਂ ਪਾ ਕੇ...।

ਅਮਰਜੀਤ ਅੰਕਲ ਸਾਨੂੰ ਬਹੁਤ ਸਮਝਾਉਂਦੇ ਨੇ,
ਹਰ ਵੇਲੇ ਗੱਲਾਂ ਸਾਨੂੰ ਚੰਗੀਆਂ ਸਿਖਾਉਂਦੇ ਨੇ,
ਤਾਹੀਉਂ ਕੰਮ ਕਰੀਏ ਨਾ ਊਲ ਤੇ ਜਲੂਲ ਅਸੀਂ,
ਬੈਗ 'ਚ ਕਿਤਾਬਾਂ ਪਾ ਕੇ...।

-ਅਮਰਜੀਤ ਸਨ੍ਹੇਰਵੀ
ਮਖੂ ਰੋਡ, ਜ਼ੀਰਾ। ਮੋਬਾਈਲ : 99142-16191

Ad Position 22
No active advertisement
ਪਿਛਲੀ ਖ਼ਬਰ ਸ਼ਾਂਤੀ ਮਨੁੱਖ ਦੀ ਸੁੱਖਦਾਈ ਤੇ ਸੁਭਾਵਿਕ ਸਥਿਤੀ ਹੈ, ਯੁੱਧ ਉਸ ਦਾ ਪਤਨ ਹੈ ਅਤੇ ਉਸ ਦਾ ਕਲੰਕ ਵੀ ਹੈ। -ਮਾਰਟਿਨ ਲੂਥਰ ਅਗਲੀ ਖ਼ਬਰ ਆਓ ਜਾਣੀਏ
Ad Position 24