18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਆਓ ਜਾਣੀਏ

Ad Position 21
No active advertisement
ਅਜੀਤ ਡੈਸਕ 11-04-2026

1. ਪਿਛਲੇ ਸਮੇਂ ਦੌਰਾਨ ਭਾਰਤ ਅਤੇ ਈਰਾਨ ਵਿਚਕਾਰ ਕਿਸ ਬੰਦਰਗਾਹ ਬਾਰੇ ਸਮਝੌਤਾ ਹੋਇਆ ਸੀ?
2. ਪੂਰਬ ਉੱਤਰ ਫਰਾਂਸ ਦੇ ਵਿਚ ਜੀਵਾਸ਼ਮ ਈਂਧਨ ਦੀ ਖੋਜ ਕਰ ਰਹੇ ਵਿਗਿਆਨੀਆਂ ਨੂੰ ਕਿਸ ਦਾ ਵੱਡਾ ਭੰਡਾਰ ਮਿਲਿਆ?
3. ਰਾਸ਼ਟਰੀ ਸਮੁੰਦਰ ਵਿਗਿਆਨ ਸੰਸਥਾਨ ਕਿੱਥੇ ਹੈ?
4. ਭਾਰਤ ਦਾ ਪੁਰਾਣਾ ਸੰਸਦ ਭਵਨ ਕਦੋਂ ਬਣਿਆ ਸੀ?
5. ਸਾਡੇ ਦੇਸ਼ ਨੂੰ ਨਵਾਂ ਸੰਸਦ ਭਵਨ ਕਦੋਂ ਮਿਲ਼ਿਆ?
6. ਸ਼ਹੀਦ ਭਗਤ ਸਿੰਘ , ਰਾਜਗੁਰੂ ਤੇ ਸੁਖਦੇਵ ਜੀ ਨੂੰ ਫਾਂਸੀ ਕਦੋਂ ਦਿੱਤੀ ਗਈ?
7. ਮਾਲਦੀਵ ਵਿਚ ਕੁੱਲ ਕਿੰਨੇ ਟਾਪੂ ਹਨ?
8. ਧਮਾਲ ਲੋਕ ਨਾਚ ਕਿਸ ਰਾਜ ਨਾਲ਼ ਸੰਬੰਧ ਰੱਖਦਾ ਹੈ?
9. ਭਾਰਤ ਦੇ ਆਜ਼ਾਦ ਹੋਣ ਤੋਂ ਬਾਅਦ ਪਾਕਿਸਤਾਨੀ ਸੈਨਾ ਦੇ ਹਮਲੇ ਸਮੇਂ ਕਸ਼ਮੀਰ ਦੇ ਮਹਾਰਾਜ ਹਰੀ ਸਿੰਘ ਨੇ ਭਾਰਤ ਵਿਚ ਵਿਲਯ ਹੋਣ ਲਈ ਕਦੋਂ ਹਸਤਾਖਰ ਕੀਤੇ?
10. ਸੌਰ ਊਰਜਾ ਉਤਪਾਦਨ ਵਿਚ ਭਾਰਤ ਦੁਨੀਆ ਵਿਚ ਕਿੰਨਵੇਂ ਸਥਾਨ 'ਤੇ ਪਹੁੰਚ ਗਿਆ ਹੈ?
11. ਭਾਰਤ ਦੇ ਸਭ ਤੋਂ ਲੰਬੇ ਸਮੁੰਦਰੀ ਪੁਲ ਦਾ ਕੀ ਨਾਂਅ ਹੈ ਤੇ ਇਹ ਕਿੱਥੇ ਹੈ?
12. ਕਾਨਹਾ ਰਾਸ਼ਟਰੀ ਪਾਰਕ ਕਿਸ ਰਾਜ ਵਿਚ ਹੈ?
13. ਆਖਰੀ ਵਾਰ ਜਨਗਣਨਾ ਕਦੋਂ ਕਰਵਾਈ ਗਈ ਸੀ?
14. ਪੁਸਤਕ'ਮਾਈ ਫ੍ਰੈਂਡਜ਼' ਦਾ ਲੇਖਕ ਕੌਣ ਹੈ?
15. ਵਿਸ਼ਵ ਧਰਤੀ ਦਿਵਸ ਕਦੋਂ ਮਨਾਇਆ ਜਾਂਦਾ ਹੈ?
ਉੱਤਰ : 1. ਚਾਰਬਾਹ ਬੰਦਰਗਾਹ, 2. ਸਫੈਦ ਹਾਈਡਰੋਜਨ, 3. ਗੋਆ ਵਿਚ, 4. 1927 ਵਿਚ 5. 28 ਮਈ 2023 ਨੂੰ, 6. 23 ਮਾਰਚ 1931 ਨੂੰ, 7. 1192 ਟਾਪੂ, 8. ਹਰਿਆਣਾ ਨਾਲ, 9. 26 ਅਕਤੂਬਰ 1947 ਨੂੰ, 10. ਤੀਸਰੇ ਸਥਾਨ 'ਤੇ, 11. ਅਟਲ ਸੇਤੂ (ਮੁੰਬਈ ਵਿਚ), 12. ਮੱਧ - ਪ੍ਰਦੇਸ਼ ਵਿਚ, 13. 2011 ਵਿਚ, 14. ਹਿਸ਼ਾਮ ਮਾਤਰ, 15. 22 ਅਪ੍ਰੈਲ ਨੂੰ।

-ਸਟੇਟ ਐਵਾਰਡੀ
ਮੋਬਾਈਲ : 9478561356

Ad Position 22
No active advertisement
ਪਿਛਲੀ ਖ਼ਬਰ ਬਾਲ ਗੀਤ ਬੈਗ 'ਚ ਕਿਤਾਬਾਂ ਪਾ ਕੇ ਅਗਲੀ ਖ਼ਬਰ ਆਓ ਬੱਚਿਓ ਰੁੱਤ ਦਾਖ਼ਲੇ ਦੀ ਆਈ
Ad Position 24