18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਆਓ ਬੱਚਿਓ ਰੁੱਤ ਦਾਖ਼ਲੇ ਦੀ ਆਈ

Ad Position 21
No active advertisement
ਅਜੀਤ ਡੈਸਕ 11-04-2026

ਆਓ ਬੱਚਿਓ ਰੁੱਤ ਦਾਖ਼ਲੇ ਦੀ ਆਈ।
ਮਨ ਲਾ ਕੇ ਕਰੀਏ ਪੜ੍ਹਾਈ।

ਅਧਿਆਪਕਾਂ ਨੇ ਸੱਚ ਗੱਲਾਂ ਆਖੀਆਂ।
ਮਿਲਦੀਆਂ ਮੁਫਤ ਕਿਤਾਬਾਂ ਕਾਪੀਆਂ
ਮਿਲਦੀ ਏ ਵਰਦੀ ਵੀ ਸਿਉਂਤੀ ਸਵਾਈ।
ਆਓ ਬੱਚਿਓ ਰੁੱਤ ਦਾਖ਼ਲੇ ਦੀ ਆਈ...।

ਮਿਡ ਡੇਅ ਪੌਸ਼ਟਿਕ ਖਾਣਾ ਖਾਈਏ ਸਾਰੇ ਰਲ,
ਚਾਵਲ, ਰਾਜਮਾਹ, ਛੋਲੇ, ਪੂਰੀ, ਸਬਜ਼ੀ ਤੇ ਤਾਜੇ ਫਲ,
ਸੋਮ ਬੁੱਧ ਸੁੱਕਰਵਾਰ ਮਿਲੇ ਰੋਟੀ ਪੱਕੀ ਪਕਾਈ।
ਆਓ ਬੱਚਿਓ ਰੁੱਤ ਦਾਖ਼ਲੇ ਦੀ ਆਈ...।

ਵਿੱਦਿਆ ਦਾ ਦਾਨ ਹੁੰਦਾ ਵਰਦਾਨ।
ਆਮ ਬੱਚਾ ਪੜ੍ਹ-ਲਿਖ ਬਣਦਾ ਮਹਾਨ।
ਚਹੁੰ ਪਾਸੇ ਹੁੰਦੀ ਵਿੱਦਿਆ ਦੀ ਵਡਿਆਈ
ਆਓ ਬੱਚਿਓ ਰੁੱਤ ਦਾਖ਼ਲੇ ਦੀ ਆਈ...।

ਅਧਿਆਪਕ ਕਰੇ ਬੱਚਿਆਂ ਨੂੰ ਪਿਆਰ
ਨਿਆਣੇ ਹੁੰਦੇ ਭਵਿੱਖ ਦਾ ਸੰਸਾਰ।
ਇਕ ਇਕ ਮੋਤੀ ਨਾਲ ਮਾਲਾ ਜੋ ਬਣਾਈ
ਆਓ ਬੱਚਿਓ, ਰੁੱਤ ਦਾਖ਼ਲੇ ਦੀ ਆਈ...।

ਵਿਦਿਆ ਗਹਿਣਾ ਚੋਰੀ ਵੀ ਨੀ ਹੋਣਾ,
ਲੰਘ ਗਿਆ ਜੇ ਸਮਾਂ ਫੇਰ ਪਛਤਾਉਣਾ,
ਬੀਤੀ ਘੜੀ ਕਦੇ ਮੁੜਕੇ ਨੀ ਆਈ।
ਆਓ ਬੱਚਿਓ ਰੁੱਤ ਦਾਖ਼ਲੇ ਦੀ ਆਈ,
ਮਨ ਲਾ ਕੇ ਕਰੀਏ ਪੜ੍ਹਾਈ।

-ਸਰਕਾਰੀ ਐਲੀਮੈਂਟਰੀ ਸਕੂਲ ਨੰਦਪੁਰ (ਤਰਨਤਾਰਨ)
ਸੰਪਰਕ : 81465-53256

Ad Position 22
No active advertisement
ਪਿਛਲੀ ਖ਼ਬਰ ਆਓ ਜਾਣੀਏ ਅਗਲੀ ਖ਼ਬਰ ਸਾਂਝੇ ਦੇਸ਼ ਪੰਜਾਬ ਬਾਰੇ ਜਾਣਕਾਰੀ ਭਰਪੂਰ ਸਵਾਲ-ਜਵਾਬ
Ad Position 24