ਸਵਾਲ : 521. 'ਰਾਜਾ ਸ਼ਾਂਤਨੂੰ' ਕੌਣ ਸੀ?
522. 'ਭੀਸ਼ਮ ਪਿਤਾਮਾ' ਮਹਾਂਭਾਰਤ ਦੇ ਯੁੱਧ ਵਿਚ ਕਿਹੜੀ ਧਿਰ ਵੱਲ ਸੀ?
523. 'ਗੁਰੂ ਦਰੋਣਾਚਾਰਿਆ' ਕੌਣ ਸੀ?
524. 'ਸਾਉਣ ਮਹੀਨਾ' ਅੰਗਰੇਜ਼ੀ ਹਿਸਾਬ ਨਾਲ ਕਦੋਂ ਹੁੰਦਾ ਹੈ?
525. 'ਨਰਾਤੇ' ਸਾਲ ਵਿਚ ਕਿੰਨੀ ਵਾਰ ਆਉਂਦੇ ਹਨ?
526. 'ਕਿਰਤ ਦਾ ਦੇਵਤਾ' ਭਾਰਤੀ ਮਿਥਿਹਾਸ ਅਨੁਸਾਰ ਕੌਣ ਹੈ?
527. 'ਮਹਾਰਾਣੀ ਜਿੰਦਾਂ' ਦਾ ਪੇਕਾ ਗੋਤ ਕਿਹੜਾ ਸੀ?
528. 'ਛੰਭ' ਕਿਹੜੀ ਥਾਂ ਨੂੰ ਕਿਹਾ ਜਾਂਦਾ ਹੈ?
529. 'ਲੁੱਡਣ' ਮਲਾਹ ਕਿਹੜੇ ਦਰਿਆ 'ਚ ਬੇੜੀ ਚਲਾਉਂਦਾ ਸੀ?
530. 'ਮਹੀਂਵਾਲ' ਦਾ ਅਸਲ ਨਾਂਅ ਕੀ ਸੀ?
ਜਵਾਬ : 521. ਕੌਰਵਾਂ ਪਾਂਡਵਾਂ ਦਾ ਪੜਦਾਦਾ।
522. ਕੌਰਵਾਂ ਵੱਲ
523. ਪਾਂਡਵਾਂ ਤੇ ਕੌਰਵਾਂ ਦਾ ਗੁਰੂ।
524. ਅੱਠ ਜੁਲਾਈ ਤੋਂ ਅੱਠ ਅਗਸਤ।
525. ਦੋ ਵਾਰ ਚੇਤ ਤੇ ਅੱਸੂ ਦੇ ਚਾਨਣੇ ਪੱਖ 'ਚ।
526. ਬਾਬਾ ਵਿਸ਼ਵਕਰਮਾ।
527. ਔਲਖ।
528. ਕਿਸੇ ਦਰਿਆ ਜਾਂ ਪਾਣੀ ਦੇ ਵੱਡੇ ਛੱਪੜ ਵਾਲੇ ਦਲਦਲੀ ਇਲਾਕੇ ਨੂੰ।
529. ਝਨਾਂ 'ਚ।
530. ਇੱਜ਼ਤ ਬੇਗ।
-ਮੋਬਾਈਲ : +1-647-403-1299