17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਏਕਤਾ ਵਿਚ ਬਲ

Ad Position 21
No active advertisement
ਅਜੀਤ ਡੈਸਕ 18-04-2026


ਪਿਆਰੇ ਬੱਚਿਓ, ਇਕ ਵਾਰ ਆਦਮੀ ਸੁੰਨਸਾਨ ਰਸਤੇ ਵਿਚੋਂ ਗੁਜ਼ਰ ਰਿਹਾ ਸੀ | ਅੱਗੇ ਉਸ ਦੇ ਰਸਤੇ ਵਿਚ ਇਕ ਕੁੱਤਾ ਆ ਗਿਆ | ਉਸ ਨੇ ਇਕ ਪੱਥਰ ਚੁੱਕ ਕੇ ਕੁੱਤੇ ਵੱਲ ਵਗਾਹ ਕੇ ਮਾਰਿਆ | ਕੁੱਤਾ ਡਰ ਕੇ ਭੱਜ ਗਿਆ | ਆਦਮੀ ਥੋੜ੍ਹਾ ਅੱਗੇ ਗਿਆ ਤਾਂ ਝਾੜੀਆਂ ਵਿਚ ਮਧੂਮੱਖੀਆਂ ਦਾ ਛੱਤਾ ਲੱਗ ਹੋਇਆ ਸੀ | ਉਸ ਨੇ ਫਿਰ ਪੱਥਰ ਚੁੱਕ ਕੇ ਮਧੂ ਮੱਖੀਆਂ ਦੇ ਛੱਤੇ 'ਤੇ ਮਾਰਿਆ | ਜਿਉਂ ਹੀ ਪੱਥਰ ਮਧੂ ਮੱਖੀਆਂ 'ਤੇ ਵੱਜਿਆ, ਮੱਖੀਆਂ ਉੱਡ ਕੇ ਆਦਮੀ ਦੇ ਮਗਰ ਪੈ ਗਈਆਂ | ਮੱਖੀਆਂ ਨੇ ਆਦਮੀ ਦੇ ਚਿਹਰੇ 'ਤੇ ਡੰਗ ਮਾਰ-ਮਾਰ ਕੇ ਉਸ ਨੂੰ ਬੇਹੋਸ਼ ਕਰ ਦਿੱਤਾ |
ਪਿਆਰੇ ਬੱਚਿਓ, ਕੁੱਤਾ ਇਕੱਲਾ ਸੀ, ਉਹ ਆਦਮੀ ਤੋਂ ਡਰ ਕੇ ਭੱਜ ਗਿਆ | ਮਧੂ ਮੱਖੀਆਂ ਦਾ ਇਕ ਝੁੰਡ ਸੀ, ਜੋ ਏਕਾ ਕਰਕੇ ਆਦਮੀ ਦੇ ਮਗਰ ਪੈ ਗਿਆ ਤੇ ਆਪਣੇ 'ਤੇ ਹੋਏ ਹਮਲੇ ਦਾ ਆਦਮੀ ਤੋਂ ਬਦਲਾ ਲੈ ਲਿਆ | ਤਾਂ ਹੀ ਕਿਹਾ ਜਾਂਦਾ ਹੈ ਕਿ ਏਕਤਾ ਵਿਚ ਬਲ ਹੁੰਦਾ ਹੈ |

-ਪਿੰਡ ਤੇ ਡਾਕ: ਟੱਲੇਵਾਲ (ਰੰਧਾਵਾ ਪੱਤੀ), ਤਹਿਸੀਲ ਤਪਾ, ਜ਼ਿਲ੍ਹਾ ਬਰਨਾਲਾ |

Ad Position 22
No active advertisement
ਪਿਛਲੀ ਖ਼ਬਰ ਬੁੱਝੋ ਬੱਚਿਓ ਇਹ ਹਨ ਕੌਣ? ਅਗਲੀ ਖ਼ਬਰ ਲੜੀਵਾਰ ਬਾਲ ਨਾਵਲ-15- ਪਾਣੀ-ਪਿਤਾ
Ad Position 24