17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਬੁੱਝੋ ਬੱਚਿਓ ਇਹ ਹਨ ਕੌਣ?

Ad Position 21
No active advertisement
ਅਜੀਤ ਡੈਸਕ 18-04-2026

ਜਿਸ ਦੀ ਮਿਹਨਤ ਰੰਗ ਲਿਆਈ |
ਗਿਆਨ ਦੀ ਜਿਸ ਨੇ ਜੋਤ ਜਗਾਈ |

ਪ੍ਰੀਤ ਸਭ ਨਾਲ ਪਾ ਕੇ ਰੱਖੀ |
ਰੌਸ਼ਨੀ ਹੱਥ ਫੜਾ ਕੇ ਰੱਖੀ |
ਬੋਲਾਂ ਦੇ ਵਿਚ ਮਿਸ਼ਰੀ ਘੋਲੀ |
ਨਾਲ ਗਿਆਨ ਦੇ ਭਰ 'ਤੀ ਝੋਲੀ |
ਈਰਖਾ, ਘਿਰਣਾ ਦੂਰ ਭਜਾਈ |
ਹਰ ਬੇੜੀ ਜਿਸ ਪਾਰ ਲਗਾਈ |

ਸਭ ਦੇ ਲਈ ਸੀ ਦੀਪ ਅਨੋਖਾ |
ਹੁਣ ਵੀ ਦਿਲ 'ਚ ਆਦਰ ਚੋਖਾ |
ਕਿਉਂ ਨਾ ਉਸ ਨੂੰ ਸੀਸ ਨਿਵਾਈਏ?
ਕਿਉਂ ਨਾ ਗੁਣ ਉਸ ਦੇ ਗਾਈਏ?
ਜਿਸ ਨੇ ਜੀਵਨ-ਜਾਚ ਸਿਖਾਈ |
ਹਰ ਖੇਤਰ ਦੀ ਸੋਝੀ ਪਾਈ |

ਸਭ ਨੂੰ ਚੰਗਾ ਮਨੁੱਖ ਬਣਾਵੇ |
ਪੜ੍ਹਾਉਣ 'ਚ ਪੂਰਾ ਚਿੱਤ ਲਗਾਵੇ |
ਜਿਸ ਨੂੰ ਸਾਰਾ ਜਗਤ ਪਿਆਰਾ |
ਗੁਣਾਂ ਨਾਲ ਸੀ ਭਰਿਆ ਸਾਰਾ |
ਜਿਸ ਨੇ ਕੀਤੀ ਨੇਕ ਕਮਾਈ |
ਹਰ ਬੰਦਾ ਕਰੇ ਵਡਿਆਈ |

ਸਭ ਨੂੰ ਸਿੱਧੇ ਰਸਤੇ ਪਾਉਂਦੇ |
ਅਕਲਾਂ ਵਾਲੇ ਕੰਮ ਸਿਖਾਉਂਦੇ |
ਹਰ ਬੱਚੇ ਨੂੰ ਕਰਨ ਪਿਆਰ |
ਉੱਚੇ ਰੱਖਣ ਸਦਾ ਵਿਚਾਰ |
ਪੜ੍ਹਨਾ-ਲਿਖਣਾ ਜੋ ਸਿਖਾਉਣ |
ਬੁੱਝੋ ਬੱਚਿਓ, ਇਹ ਹਨ ਕੌਣ?
-ਉ. ਅਧਿਆਪਕ
-ਆਤਮਾ ਸਿੰਘ ਚਿੱਟੀ
ਪਿੰਡ ਤੇ ਡਾਕ: ਚਿੱਟੀ,

ਜ਼ਿਲ੍ਹਾ ਜਲੰਧਰ |
ਮੋਬਾਈਲ : 99884-69564

Ad Position 22
No active advertisement
ਪਿਛਲੀ ਖ਼ਬਰ ਸਾਂਝੇ ਦੇਸ਼ ਪੰਜਾਬ ਬਾਰੇ ਜਾਣਕਾਰੀ ਭਰਪੂਰ ਸਵਾਲ-ਜਵਾਬ ਅਗਲੀ ਖ਼ਬਰ ਏਕਤਾ ਵਿਚ ਬਲ
Ad Position 24