ਸਵਾਲ : 531. 'ਜੀਵਤ ਪਿਤਰ ਨਾ ਪੂਜੇ ਕੋਈ...' ਦੇ ਵਾਕ ਦਾ ਭਾਵ ਅਰਥ ਕੀ ਹੈ?
532. 'ਸ਼ਾਮ ਚੁਰਾਸੀ ਸੰਗੀਤ ਘਰਾਣੇ' ਦੇ ਪ੍ਰਮੁੱਖ ਗਾਇਕ ਕੌਣ ਸਨ?
533. 'ਮੁਗਲਪੁਰਾ ਰੇਲਵੇ ਸਟੇਸ਼ਨ' ਕਿੱਥੇ ਹੈ?
534. 'ਨਾਲੀ' ਕਿਹੜੇ ਦਰਿਆ ਦਾ ਹਿੱਸਾ ਹੈ?
535. 'ਡੇਰਾ ਸੱਚਾ ਸੌਦਾ' ਕਿੱਥੇ ਹੈ?
536. 'ਟਾਕਰੀ, ਬ੍ਰਹਮੀ ਤੇ ਨਾਗਰੀ' ਲਿਪੀਆਂ ਕਿਹੜੇ ਲੋਕ ਵਰਤਦੇ ਸਨ?
537. 'ਨਿੱਜਵਾਦ' ਤੋਂ ਕੀ ਭਾਵ ਹੁੰਦਾ ਹੈ?
538. 'ਸਾਂਗਲਾ ਪਹਾੜੀ' ਨਾਲ ਕਿਹੜੀ ਮਿੱਥ ਜੁੜੀ ਹੋਈ ਹੈ?
539. 'ਹਿੱਕ, ਡੂ ਤ੍ਰੈ' ਕਿਹੜੇ ਲਹਿਜ਼ੇ ਵਿਚ ਕਹਿੰਦੇ ਨੇ?
540. 'ਸਰਬੱਤ ਸਿ੍ਸ਼ਟੀ' ਤੋਂ ਕੀ ਸਮਝਦੇ ਹੋ?
ਜਵਾਬ : 531. ਜਿਊਾਦੇ ਬਜ਼ੁਰਗ ਦੀ ਸੇਵਾ ਨਾ ਕਰਨੀ |
532. ਸਲਾਮਤ ਅਲੀ ਕਰਾਮਤ ਅਲੀ |
533. ਲਾਹੌਰ ਤੋਂ ਅੰਮਿ੍ਤਸਰ ਵੱਲ |
534. ਘੱਗਰ ਦਰਿਆ ਦਾ ਰਾਜਸਥਾਨ ਵਿਚਲਾ ਹਿੱਸਾ |
535. ਸਿਰਸਾ, ਹਰਿਆਣਾ |
536. ਕਸ਼ਮੀਰ, ਕੁਰੂਕਸ਼ੇਤਰ ਅਤੇ ਗੰਗ ਜਮਨੀ ਖੇਤਰ |
537. ਸਿਰਫ਼ ਆਪਣੇ-ਆਪ ਬਾਰੇ ਸੋਚਣਾ ਤੇ ਲੋਚਣਾ |
538. ਸੰਗਲਾਦੀਪ ਦੀ ਮਿੱਥ |
539. ਲਹਿੰਦੀ |
540. ਮਨੁੱਖਾਂ, ਜੀਵ-ਜੰਤੂਆਂ, ਰੁੱਖਾਂ, ਜੰਗਲਾਂ ਤੇ ਸਮੁੱਚੀ ਜੀਵ ਤੇ ਨਿਰਜੀਵ ਕੁਦਰਤ ਤੋਂ |
-ਮੋਬਾਈਲ : +1-647-403-1299