17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਮਾਂ-ਖੇਡ ਕਬੱਡੀ

Ad Position 21
No active advertisement
ਅਜੀਤ ਡੈਸਕ 18-04-2026

ਦੂਰ-ਦੂਰ ਤੱਕ ਧਾਕ ਜਮਾਈ 
ਵਿਚ ਮੈਦਾਨਾਂ ਖੂਬ ਹੈ ਛਾਈ
ਰਚੀ ਹਰ ਪੰਜਾਬੀ ਹੱਡੀਂ 
ਸਭ ਤੋਂ ਪਿਆਰੀ ਮਾਂ-ਖੇਡ ਕਬੱਡੀ |

ਕੁੱਲ ਜਹਾਨ ਪਛਾਣ ਬਣਾਈ 
ਗੁੰਦਵੇਂ ਜੁੱਸਿਆਂ ਵਿਚ ਸਮਾਈ |
ਸਭ ਖੇਡਾਂ ਤੋਂ ਖੇਡ ਇਹੋ ਵੱਡੀ
ਸਭ ਤੋਂ ਪਿਆਰੀ ਮਾਂ-ਖੇਡ ਕਬੱਡੀ |
 
ਕੱਖੋਂ ਹੋਈ ਖੇਡ ਹੈ, ਲੱਖਾਂ ਕਰੋੜਾਂ ਦੀ
ਗਿਣਤੀ ਕੌਣ ਕਰੇ, ਘਟਾਉ-ਜੋੜਾਂ ਦੀ |
ਹਰ ਦਿਲ ਉੱਤੇ ਗੂੜ੍ਹੀ ਛਾਪ ਛੱਡੀ 
ਸਭ ਤੋਂ ਪਿਆਰੀ ਮਾਂ-ਖੇਡ ਕਬੱਡੀ |

ਵੱਡੇ -ਵੱਡੇ ਕੱਪ ਤੇ ਬੜੇ ਇਨਾਮ ਵੀ ਨੇ
ਨਸ਼ੇ ਤਿਆਗਣ ਵਾਲੇ ਦੇਣੇ ਪੈਗ਼ਾਮ ਵੀ ਨੇ |
ਰੇਡਰ ਪਾਉਂਦੈ ਰੇਡ, ਮਾਰ ਕੇ ਅੱਡੀ
ਸਭ ਤੋਂ ਪਿਆਰੀ ਮਾਂ-ਖੇਡ ਕਬੱਡੀ |
 
ਉੱਠੋ ਯਾਰੋ! ਖੇਡ ਕਬੱਡੀ ਵਾਲਾ ਮਾਣ ਵਧਾਈਏ 
ਘਰ-ਘਰ ਅੰਦਰ ਇਸ ਦਾ ਬੂਟਾ ਜੜ੍ਹ ਤੋਂ ਲਾਈਏ |
ਜਸਕਰਨ ਨੇ ਵਿਚ ਮੈਦਾਨ ਝੰਡੀ ਗੱਡੀ
ਸਭ ਤੋਂ ਪਿਆਰੀ ਮਾਂ-ਖੇਡ ਕਬੱਡੀ 

-ਕਮਲ ਕਾਲੋਨੀ ਸਮਰਾਲਾ ਜ਼ਿਲ੍ਹਾ ਲੁਧਿਆਣਾ-141114.
ਮੋਬਾਈਲ : 99159-00955
jaswinjaskarankaler@gmail.com

Ad Position 22
No active advertisement
ਪਿਛਲੀ ਖ਼ਬਰ ਆਓ, ਜਾਣੀਏ ਕੁਝ ਬੱਚਿਓ ! ਅਗਲੀ ਖ਼ਬਰ ਸਾਂਝੇ ਦੇਸ਼ ਪੰਜਾਬ ਬਾਰੇ ਜਾਣਕਾਰੀ ਭਰਪੂਰ ਸਵਾਲ-ਜਵਾਬ
Ad Position 24