• ਪੰਜਾਬ ਦਾ ਆਕਾਰ ਤਿਕੋਣਾ ਹੈ |
• ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਹੈ |
• ਪੰਜਾਬ ਦਾ ਕੁੱਲ ਖੇਤਰਫਲ 50,362 ਵਰਗ ਕਿਲੋਮੀਟਰ ਹੈ |
• ਪੰਜਾਬ ਵਿਚ ਕੁੱਲ ਜ਼ਿਲ੍ਹੇ 23 ਹਨ |
• ਪੰਜਾਬ ਦਾ ਰਾਜ ਰੁੱਖ ਟਾਹਲੀ ਹੈ |
• ਪੰਜਾਬ ਦਾ ਰਾਜ ਪੰਛੀ ਬਾਜ ਹੈ |
• ਪੰਜਾਬ ਦੀ ਮਾਂ-ਖੇਡ ਕਬੱਡੀ ਹੈ |
• ਪੰਜਾਬ ਦੀ ਰਾਜ ਭਾਸ਼ਾ ਪੰਜਾਬੀ ਹੈ |
• ਪੰਜਾਬ ਰਾਜ ਦੀਆਂ ਲੋਕ ਸਭਾ ਸੀਟਾਂ 13 ਹਨ |
• ਪੰਜਾਬ ਰਾਜ ਵਿਚ ਰਾਜ ਸਭਾ ਸੀਟਾਂ 7 ਹਨ |
• ਪੰਜਾਬ ਰਾਜ ਵਿਚ 23ਵਾਂ ਜ਼ਿਲ੍ਹਾ ਮਲੇਰਕੋਟਲਾ ਬਣਿਆ |
• ਪੰਜਾਬ ਰਾਜ ਵਿਚ ਸਭ ਤੋਂ ਸਾਖ਼ਰਤਾ ਵਾਲਾ ਜ਼ਿਲ੍ਹਾ ਹੁਸ਼ਿਆਰੁਪਰ ਹੈ |
• ਪੰਜਾਬ ਰਾਜ ਵਿਚ ਸਭ ਤੋ ਘੱਟ ਸਾਖਰਤਾ ਵਾਲਾ ਜ਼ਿਲ੍ਹਾ ਮਾਨਸਾ ਹੈ |
• ਪੰਜਾਬ ਰਾਜ ਦੇ ਪਹਿਲੇ ਮੁੱਖ ਮੰਤਰੀ ਡਾ. ਗੋਪੀ ਚੰਦ ਭਾਰਗਵ ਸਨ |
• ਪੰਜਾਬ ਰਾਜ ਵਿਚ ਮੌਜੂਦਾ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਹਨ |
• ਪੰਜਾਬ ਰਾਜ 1 ਨਵੰਬਰ 1966 ਈ: ਨੂੰ ਹੋਂਦ ਵਿਚ ਆਇਆ |
• ਪੰਜਾਬ ਰਾਜ ਦਾ ਲੋਕ ਨਾਚ ਗਿੱਧਾ ਤੇ ਭੰਗੜਾ ਹੈ |
• ਪੰਜਾਬ ਰਾਜ ਕਿਸਾਨ ਮੇਲਾ ਜ਼ਿਲ੍ਹਾ ਲੁਧਿਆਣਾ ਵਿਚ ਲੱਗਦਾ ਹੈ |
• ਪੰਜਾਬ ਰਾਜ ਵਿਚ 4 ਜ਼ਿਲ੍ਹੇ ਮਾਝਾ ਖੇਤਰ ਵਿਚ ਹਨ |
• ਪੰਜਾਬ ਰਾਜ ਵਿਚ 4 ਜ਼ਿਲ੍ਹੇ ਦੁਆਬਾ ਖੇਤਰ ਵਿਚ ਹਨ |
• ਪੰਜਾਬ ਰਾਜ ਵਿਚ 15 ਜ਼ਿਲ੍ਹੇ ਮਾਲਵਾ ਖੇਤਰ ਵਿਚ ਹਨ |
• ਪੰਜਾਬ ਰਾਜ ਵਿਚ ਸਭ ਤੋਂ ਲੰਬੀ ਨਹਿਰ ਸਰਹੰਦ ਨਹਿਰ ਹੈ |
• ਪੰਜਾਬ ਸ਼ਬਦ ਫਾਰਸੀ ਭਾਸ਼ਾ ਤੋਂ ਲਿਆ ਗਿਆ ਹੈ |
• ਪੰਜਾਬ ਰਾਜ ਨੂੰ 'ਭਾਰਤ ਦੀ ਖੜਗ ਭੁਜਾ' ਵੀ ਕਿਹਾ ਜਾਂਦਾ ਹੈ |
• ਪੰਜਾਬ ਰਾਜ ਵਿਚ ਸਿੰਚਾਈ ਦਾ ਮੁੱਖ ਸਾਧਨ ਟਿਊਬਵੈੱਲ ਹਨ |
• ਪੰਜਾਬ ਦੇ ਲੋਕਾਂ ਦਾ ਮੁੱਖ ਕਿੱਤਾ ਖੇਤੀਬਾੜੀ ਹੈ |
-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਵਡਾਲੀ ਗੁਰੂ ਅੰਮਿ੍ਤਸਰ |
ਮੋਬਾਈਲ : 96462-09088