ਆਓ ਚਲੋ ਸਕੂਲੇ ਜਾਈਏ
ਪੜ੍ਹ, ਲਿਖ਼ ਚੰਗਾ ਜੀਵਨ ਪਾਈਏ |
ਦੱੁਖ, ਗ਼ਰੀਬੀ, ਫ਼ਿਕਰ ਤੇ ਚਿੰਤਾ
ਵਿੱਦਿਆ ਦੇ ਸੰਗ ਦੂਰ ਭਜਾਈਏ |
ਮੁਫ਼ਤ ਵਰਦੀਆਂ, ਮੁਫ਼ਤ ਕਿਤਾਬਾਂ
ਪੋਸ਼ਣ ਭਰਿਆ ਭੋਜਨ ਖਾਈਏ |
ਅੱਠਵੀਂ ਤੱਕ ਹੈ ਮੁਫ਼ਤ ਪੜ੍ਹਾਈ
ਫਿਰ ਕਿਉਂ ਮੌਕਾ ਯਾਰ ਗੁਆਈਏ?
ਖੇਡਾਂ ਲਈ ਮੈਦਾਨ ਵੀ ਹੈ ਨੇ
ਪਾਠਕ੍ਰਮ ਆਸਾਨ ਵੀ ਹੈ ਨੇ |
ਪੜ੍ਹੇ-ਲਿਖ਼ੇ ਅਧਿਆਪਕ ਸਾਰੇ
ਦਾਤ ਗਿਆਨ ਦੀ ਝੋਲੀ ਪਾਈਏ |
ਕੰਪਿਊਟਰ, ਪ੍ਰੋਜੈਕਟਰ ਪਿਆਰੇ
ਆਓ ਚਲਾਈਏ ਆਪਾਂ ਸਾਰੇ |
ਨਕਲਾਂ ਰਹਿਤ ਪ੍ਰੀਖਿਆ ਦੇ ਕੇ
ਬਣੀਏ ਜਗ ਦੀ ਅੱਖ ਦੇ ਤਾਰੇ |
'ਸਮਰੱਥ ਮਿਸ਼ਨ' ਹੈ ਬੜਾ ਨਿਆਰਾ
ਘਾਟ ਨੂੰ ਪੂਰੀ ਕਰ ਦੇਊ ਸਾਰਾ |
ਗਣਿਤ, ਪੰਜਾਬੀ ਤੇ ਅੰਗਰੇਜ਼ੀ
ਆਓ ਕਮੀਆਂ ਦੂਰ ਭਜਾਈਏ |
ਆ ਜਾਓ ਹੁਣ ਨਾ ਦੇਰ ਲਗਾਈਏ
ਸਮਾਂ ਕੀਮਤੀ ਨਾ ਖੁੰਝਾਈਏ |
ਦਾਖ਼ਲ ਹੋ ਸਰਕਾਰੀ ਸਕੂਲੇ
ਮਾਪਿਆਂ ਦਾ ਹੈ ਨਾਂਅ ਰੁਸ਼ਨਾਈਏ |
-ਪ੍ਰੋ. ਪਰਮਜੀਤ ਸਿੰਘ ਨਿੱਕੇ ਘੁੰਮਣ,
410, ਚੰਦਰ ਨਗਰ, ਬਟਾਲਾ |
ਮੋਬਾਈਲ : 97816-46008