17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਘਾਹ ਦੇ ਬੀਜ ਕਿੱਥੋਂ ਆਉਂਦੇ ਹਨ

Ad Position 21
No active advertisement
ਅਜੀਤ ਡੈਸਕ 18-04-2026

ਨੈਨਤਾਰਾ ਦੀਦੀ ਦੇ ਜਵਾਬ
ਦੀਦੀ, ਸੰਸਾਰ 'ਚ ਸਭ ਤੋਂ ਜ਼ਿਆਦਾ ਫੈਲਾਅ ਕਿਹੜੇ ਪੌਦੇ ਦੇ ਪਰਿਵਾਰ ਦਾ ਹੋਇਆ ਹੈ?
ਘਾਹ ਪਰਿਵਾਰ ਦਾ | ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਦੁਨੀਆ 'ਚ 7,000 ਤੋਂ ਜ਼ਿਆਦਾ ਕਿਸਮਾਂ ਘਾਹ ਦੀਆਂ ਹਨ |
ਅੱਛਾ!
ਇਹ ਘਾਹ ਕੁਦਰਤੀ ਮੈਦਾਨਾਂ 'ਤੇ ਕਿਤੇ ਕਿਤੇ ਹਜ਼ਾਰਾਂ ਵਰਗ ਮੀਲ ਤੱਕ ਫੈਲੀ ਹੋਈ ਹੈ, ਜਿਵੇਂ ਘਾਹ ਦਾ ਸਮੁੰਦਰ ਹੋਵੇ |
ਘਾਹ ਦੇ ਅਜਿਹੇ 'ਸਮੁੰਦਰ' ਕਿੱਥੇ ਕਿੱਥੇ ਹਨ?
ਦਰਅਸਲ ਇਨ੍ਹਾਂ ਨੂੰ 'ਪੇਅਰੀ ਪਲੇੇਨਜ਼ ਜਾਂ ਰੇਂਜਿਜ਼' ਕਹਿੰਦੇ ਹਨ | ਦੱਖਣੀ ਅਮਰੀਕਾ ਦਾ ਪੰਪਾਸ, ਰੂਸ ਦਾ ਸਟੈਪੀਜ਼ ਤੇ ਦੱਖਣੀ ਅਫਰੀਕਾ ਦੇ ਵੇਲਡ, ਇਹ ਸਭ 'ਘਾਹ ਦੇ ਸਮੁੰਦਰ' ਹਨ |
ਘਾਹ ਕਿਵੇਂ ਫੈਲਦੀ ਹੈ, ਮਤਲਬ ਇਹ ਇਕ ਜਗ੍ਹਾ ਤੋਂ ਦੂਜੀ ਜਗ੍ਹਾ ਕਿਵੇਂ ਪਹੁੰਚਦੀ ਹੈ?
ਜ਼ਿਆਦਾਤਰ ਘਾਹ ਬੀਜਾਂ ਦੇ ਮਾਧਿਅਮ ਨਾਲ ਦੂਰ-ਦੁਰਾਡੇ ਤੱਕ ਫੈਲਦੀ ਹੈ |
ਘਾਹ ਦੇ ਇਹ ਬੀਜ ਕਿਥੋਂ ਆਉਂਦੇ ਹਨ?
ਘਾਹ ਦੇ ਬੀਜ ਅਨੇਕ ਤਰ੍ਹਾਂ ਨਾਲ ਫੈਲਦੇ ਹਨ | ਇਨ੍ਹਾਂ ਘਾਹਾਂ ਦੇ ਬੀਜ ਲੰਬੇ ਬਾਲਾਂ ਨਾਲ ਢਕੇ ਹੋਏ ਹੁੰਦੇ ਹਨ, ਜਿਨ੍ਹਾਂ ਨੂੰ ਹਵਾ ਇਧਰ ਤੋਂ ਉਧਰ ਉਡਾ ਕੇ ਲੈ ਜਾਂਦੀ ਹੈ | ਕਈ ਬੀਜ ਜ਼ਮੀਨ 'ਤੇ ਡਿੱਗ ਕੇ ਹਵਾ ਦੇ ਬੁੱਲਿਆਂ ਨਾਲ ਫੈਲ ਜਾਂਦੇ ਹਨ | ਪੰਛੀ ਵੀ ਬੀਜਾਂ ਨੂੰ ਫੈਲਾਉਣ ਦਾ ਕੰਮ ਕਰਦੇ ਹਨ, ਜਦੋਂ ਉਹ ਇਨ੍ਹਾਂ ਨੂੰ ਆਪਣੀ ਚੁੰਝ 'ਚ ਭੋਜਨ ਦੇ ਨਾਲ ਇਕ ਤੋਂ ਦੂਜੀ ਜਗ੍ਹਾ ਲੈ ਜਾਂਦੇ ਹਨ ਤੇ ਕਈ ਵਾਰ ਉੱਡਦੇ ਸਮੇਂ ਕੁਝ ਘਾਹ ਦੇ ਬੀਜ ਰਸਤੇ 'ਚ ਡਿੱਗ ਜਾਂਦੇ ਹਨ |
ਹੋਰ ਵੀ ਕੋਈ ਢੰਗ ਹੈ?
ਕੁਝ ਘਾਹਾਂ ਦੇ ਬੀਜਾਂ 'ਚ ਤਿੱਖੇ ਕੰਡੇ ਹੁੰਦੇ ਹਨ | ਅਜਿਹੇ ਬੀਜਾਂ ਨੂੰ ਜਾਨਵਰ ਜਾਂ ਇਨਸਾਨ ਫੈਲਾਉਂਦੇ ਹਨ, ਜਦੋਂ ਉਹ ਇਨ੍ਹਾਂ ਪੌਦਿਆਂ ਦੇ ਕੋਲੋਂ ਲੰਘਦੇ ਹਨ ਤਾਂ ਉਨ੍ਹਾਂ ਦੀ ਚਮੜੀ ਜਾਂ ਕੱਪੜਿਆਂ ਨਾਲ ਲੱਗ ਕੇ ਇਹ ਹੋਰ ਥਾਵਾਂ 'ਤੇ ਪੁੱਜ ਜਾਂਦੇ ਹਨ |
ਪਰ ਇਹ ਕਿਵੇਂ ਹੋਇਆ ਕਿ ਘਾਹ ਦੇ ਬੀਜ ਇਕ ਮਹਾਂਦੀਪ ਤੋਂ ਦੂਜੇ ਮਹਾਂਦੀਪ ਤੱਕ ਪਹੁੰਚ ਗਏ?
ਦਰਅਸਲ ਅਨੇਕ ਤਰ੍ਹਾਂ ਦੇ ਘਾਹਵਾਂ ਦੇ ਬੀਜ ਸੰਯੋਗ ਨਾਲ ਵਪਾਰ ਮਾਰਗਾਂ ਜਰੀਏ ਸੰਸਾਰ ਦੇ ਦੂਰ ਦੁਰਾਡੇ ਦੇ ਖੇਤਰਾਂ ਤੱਕ ਪੁੱਜੇ ਹਨ | ਜਿਵੇਂ ਜਹਾਜ਼ਾਂ ਨਾਲ ਮੋਲਾਸੈਸਿਸ ਘਾਹ ਦੇ ਬੀਜ ਅਫਰੀਕਾ ਤੋਂ ਅਮਰੀਕਾ ਪੁੱਜੇ | ਇਸ ਘਾਹ ਦੀ ਵਰਤੋਂ ਗੁਲਾਮਾਂ ਦੇ ਲਈ ਬਿਸਤਰ ਦੇ ਰੂਪ 'ਚ ਕੀਤੀ ਜਾਂਦੀ ਸੀ | ਇਹ ਘਾਹ ਦੇ ਬੀਜ ਜ਼ਮੀਨ 'ਚ ਡਿੱਗ ਕੇ ਉੱਗ ਪਏ ਤੇ ਇਹ ਘਾਹ ਅਫਰੀਕਾ ਤੋਂ ਉੱਤਰੀ ਅਮਰੀਕਾ ਤੱਕ ਫੈਲ ਗਿਆ | ਪਰ ਕਈ ਘਾਹ ਅਜਿਹੇ ਹਨ, ਜੋ ਇਕ ਸੀਜ਼ਨ ਬਾਅਦ ਮਰ ਜਾਂਦੇ ਹਨ ਤੇ ਉਨ੍ਹਾਂ ਨੂੰ ਹਰ ਸਾਲ ਦੁਬਾਰਾ ਉਗਾਉਣਾ ਪੈਂਦਾ ਹੈ |
 

Ad Position 22
No active advertisement
ਪਿਛਲੀ ਖ਼ਬਰ ਮੌਕੇ ਅਨੁਸਾਰ ਸਮਝਦਾਰੀ ਨਾਲ ਅਮਲ ਕਰਨਾ ਸਭ ਤੋਂ ਉੱਚੀ ਸਿਆਣਪ ਹੈ। -ਹੋਰੇਸ ਵਾਲਪੋਲ ਅਗਲੀ ਖ਼ਬਰ ਸਰਕਾਰੀ ਸਕੂਲ ਵਿਚ ਦਾਖ਼ਲਾ
Ad Position 24