16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-04-2026

ਕੀ ਚੁੰਬਕ ਸਿਰਫ਼ ਲੋਹੇ ਨੂੰ ਹੀ ਆਕਰਸ਼ਿਤ ਕਰਦਾ ਹੈ?

Ad Position 21
repet_subhas-goyals [Copy P29]
ਅਜੀਤ ਡੈਸਕ 25-04-2026

ਚੀਨੀਆਂ ਨੇ ਕੁਦਰਤੀ ਚੁੰਬਕ ਨੂੰ ਬੜਾ ਸ਼ਾਇਰਾਨਾ ਨਾਂਅ ਦਿੱਤਾ ਹੈ- 'ਚੂ ਸ਼ੀ' ਜਿਸ ਦਾ ਮਤਲਬ ਹੈ 'ਪਿਆਰ ਕਰਨ ਵਾਲਾ ਪੱਥਰ' | ਉਨ੍ਹਾਂ ਦਾ ਕਹਿਣਾ ਹੈ ਕਿ ਚੁੰਬਕ ਲੋਹੇ ਨੂੰ ਆਪਣੇ ਵੱਲ ਇਸ ਤਰ੍ਹਾਂ ਖਿੱਚਦਾ ਕਰਦਾ ਹੈ, ਜਿਵੇਂ ਮਾਂ ਦੁੱਧ ਪਿਲਾਉਣ ਲਈ ਬੱਚੇ ਨੂੰ ਆਪਣੇ ਵੱਲ ਖਿੱਚਦੀ ਹੈ | ਅਜੀਬ ਗੱਲ ਇਹ ਹੈ ਕਿ ਫਰਾਂਸੀਸੀ, ਜੋ ਪੁਰਾਣੇ ਸੰਸਾਰ ਦੇ ਦੂਸਰੇ ਸਿਰੇ 'ਤੇ ਰਹਿੰਦੇ ਹਨ, ਉਨ੍ਹਾਂ ਵੀ ਚੁੰਬਕ ਨੂੰ ਲਗਭਗ ਅਜਿਹਾ ਹੀ ਨਾਂਅ ਦਿੱਤਾ ਹੋਇਆ ਹੈ | ਉਹ ਇਸ ਨੂੰ 'ਏਮੰਤ' ਕਹਿੰਦੇ ਹਨ, ਜਿਸ ਦਾ ਮਤਲਬ ਹੈ 'ਪਿਆਰ ਕਰਨ ਵਾਲਾ' |
ਹਾਲਾਂਕਿ ਚੁੰਬਕ ਲਈ ਯੂਨਾਨੀ ਨਾਂਅ 'ਹਰਕੁਲਸ ਸਟੋਨ' ਥੋੜ੍ਹਾ ਅਜੀਬ ਹੈ | ਜ਼ਿਕਰਯੋਗ ਹੈ ਕਿ ਕੁਦਰਤੀ ਚੁੰਬਕਾਂ ਦੀ 'ਪਿਆਰ' ਕਰਨ ਦੀ ਸ਼ਕਤੀ ਘੱਟ ਹੁੰਦੀ ਹੈ ਤਾਂ ਅਜਿਹੇ ਵਿਚ ਮੈਂ ਸੋਚਦਾ ਹਾਂ ਕਿ ਜੇਕਰ ਯੂਨਾਨੀ ਕੁਦਰਤੀ ਚੁੰਬਕ ਦੀ ਮਾਮੂਲੀ ਖਿੱਚ ਸ਼ਕਤੀ ਤੋਂ ਇੰਨੇ ਖੁਸ਼ ਹੋ ਗਏ ਸੀ ਤਾਂ ਆਧੁਨਿਕ ਚੁੰਬਕਾਂ ਨੂੰ ਵੇਖਣ ਬਾਅਦ ਉਨ੍ਹਾਂ ਦਾ ਕੀ ਹਾਲ ਹੁੰਦਾ ਜੋ ਚੁੰਬਕ ਲੋਹੇ ਜਾਂ ਸਟੀਲ ਪਲਾਂਟਾਂ 'ਚ ਇਸਤੇਮਾਲ ਕੀਤੇ ਜਾਂਦੇ ਹਨ | ਆਧੁਨਿਕ ਚੁੰਬਕ ਕਈ ਟਨ ਭਾਰ ਚੁੱਕਣ ਦੀ ਸਮਰੱਥਾ ਰੱਖਦੇ ਹਨ | ਯਾਦ ਰੱਖਣਯੋਗ ਹੈ ਕਿ ਆਧੁਨਿਕ ਚੁੰਬਕ ਕੁਦਰਤੀ ਚੁੰਬਕ ਨਹੀਂ, ਸਗੋਂ ਇਲੈਕਟਰਾਨਿਕ ਚੁੰਬਕ ਹੁੰਦੇ ਹਨ ਜਾਂ ਦੂਜੇ ਸ਼ਬਦਾਂ 'ਚ ਲੋਹੇ ਦਾ ਅਜਿਹਾ ਟੁਕੜਾ, ਜਿਸ 'ਤੇ ਤਾਰ (ਕੋਇਲ) ਨੂੰ ਲਪੇਟ ਦਿੱਤਾ ਜਾਂਦਾ ਹੈ | ਫਿਰ ਇਸ 'ਚੋਂ ਇਲੈਕਟਿ੍ਕ ਕਰੰਟ ਲੰਘਾ ਕੇ ਇਸ ਲੋਹੇ ਨੂੰ ਚੁੰਬਕ ਬਣਾ ਦਿੱਤਾ ਜਾਂਦਾ ਹੈ | ਫਿਲਹਾਲ ਦੋਵੇਂ ਤਰ੍ਹਾਂ ਦੇ ਚੁੰਬਕ ਇਕ ਹੀ ਤਰ੍ਹਾਂ ਦਾ ਗੁਣ ਪ੍ਰਦਰਸ਼ਿਤ ਕਰਦੇ ਹਨ, ਇਸ ਨੂੰ 'ਮੈਗਨੈਟਿਜ਼ਮ' ਕਹਿੰਦੇ ਹਨ ਮਤਲਬ ਚੀਜ਼ਾਂ ਨੂੰ ਆਪਣੇ ਵੱਲ ਆਕਰਸ਼ਿਤ ਕਰਨ (ਖਿੱਚਣ) ਦੀ ਸਮਰੱਥਾ |
ਹੁਣ ਅਸੀਂ ਆਪਣੇ ਮੂਲ ਪ੍ਰਸ਼ਨ 'ਤੇ ਆਉਂਦੇ ਹਾਂ, ਕਿ ਕੀ ਚੁੰਬਕ ਸਿਰਫ਼ ਲੋਹੇ ਦੀ ਧਾਤੂ ਨੂੰ ਹੀ ਆਕਰਸ਼ਿਤ ਕਰਦੇ ਹਨ? ਜੇਕਰ ਤੁਸੀਂ ਅਜਿਹਾ ਸੋਚਦੇ ਹੋ ਤਾਂ ਤੁਸੀਂ ਗ਼ਲਤ ਸੋਚਦੇ ਹੋ, ਕਿਉਂਕਿ ਕੁਝ ਹੋਰ ਧਾਤਾਂ ਵੀ ਹਨ, ਜਿਨ੍ਹਾਂ ਨੂੰ ਇਕ ਸ਼ਕਤੀਸ਼ਾਲੀ ਚੁੰਬਕ ਆਪਣੇ ਵੱਲ ਖਿੱਚ ਲੈਂਦਾ ਹੈ | ਇਹ ਧਾਤੂਆਂ- ਨਿਕਲ, ਕੋਬਾਲਟ, ਮੈਂਗਨੀਜ, ਐਲੂਮੀਨੀਅਮ, ਸੋਨਾ, ਚਾਂਦੀ ਤੇ ਪਲੈਟੀਨਮ ਹਨ |

(ਬਾਕੀ ਅਗਲੇ ਸਨਿਚਰਵਾਰ ਦੇ ਅੰਕ 'ਚ)

Ad Position 22
No active advertisement
ਪਿਛਲੀ ਖ਼ਬਰ ਬਾਲ ਕਥਾ: ਰਾਤ ਦਿਨ ਅਗਲੀ ਖ਼ਬਰ ਤਿੰਨ ਅੱਖਰਾਂ ਦਾ ਮੇਰਾ ਨਾਮ ਸੱਜਾ-ਖੱਬਾ ਇਕ ਸਮਾਨ, ਦੱਸੋ ਕੀ ?
Ad Position 24