ਕਿਸੇ ਪਿੰਡ 'ਚ ਇਕ ਪੰਡਿਤ ਜੀ ਰਹਿੰਦੇ ਸਨ | ਜੋਤਿਸ਼ ਦਾ ਕੰਮ ਕਰਕੇ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰਦੇ ਸਨ | ਪੰਡਿਤ ਜੀ ਹਰ ਦਿਨ ਆਪਣੀ ਜਜਮਾਨੀ ਕਾਰਨ ਬਾਹਰ ਜਾਂਦੇ ਸਨ | ਜੋ ਕੁਝ ਦਾਨ-ਦੱਕਸ਼ਣਾ ਮਿਲਦੀ, ਲੈ ਕੇ ਆਪਣੀ ਪਤਨੀ ਨੂੰ ਦੇ ਦਿੰਦੇ | ਪੈਸੇ ਦੇਣ ਲੱਗੇ ਦੋ ਭਾਗ ਕਰਕੇ ਕਹਿੰਦੇ ਇਕ ਭਾਗ ਖਰਚ ਲਈ ਇਕ ਭਾਗ ਦਿਨ-ਰਾਤ ਦੇ ਲਈ ਹੈ |
ਇਕ ਰਾਤ ਪੰਡਿਤ ਜੀ ਜਦੋਂ ਪਤਨੀ ਨਾਲ ਇਹੀ ਗੱਲ ਕਰ ਰਹੇ ਸਨ ਤਾਂ ਗੁਆਂਢੀਆਂ ਦੇ ਇਕ ਜੀਅ ਨੇ ਸੁਣ ਲਿਆ |
ਇਕ ਵਾਰ ਪੰਡਿਤ ਜੀ ਦੀ ਘਰਵਾਲੀ ਦਾ ਭਰਾ ਬਿਮਾਰ ਪੈ ਗਿਆ | ਪੰਡਿਤ ਜੀ ਨੂੰ ਪਤਾ ਲੱਗਿਆ ਤਾਂ ਉਹ ਸਹੁਰਿਆਂ ਘਰ ਜਾਣ ਲਈ ਚਲ ਪਏ | ਗੁਆਂਢੀ ਖੁਸ਼ ਹੋ ਗਿਆ | ਰਾਤ ਨੂੰ ਉਸ ਨੇ ਆਪਣੇ ਅੱਧੇ ਸਰੀਰ 'ਤੇ ਕਾਲਖ ਮਲ ਲਈ | ਅੱਧੇ ਸਰੀਰ 'ਤੇ ਚੂਨਾ ਲਗਾ ਲਿਆ | ਫਿਰ ਪੰਡਿਤ ਦੇ ਘਰ 'ਚ ਦਾਖ਼ਲ ਹੋ ਗਿਆ | ਕੁੰਡਾ ਖੜਕਾਇਆ | ਪੰਡਿਤ ਦੀ ਘਰਵਾਲੀ ਨੇ ਦਰਵਾਜ਼ਾ ਖੋਲਿ੍ਹਆ ਤਾਂ ਉਸ ਦਾ ਇਹੋ ਜਿਹਾ ਵਿਚਿਤਰ ਰੂਪ ਦੇਖ ਕੇ ਹੈਰਾਨ ਹੋ ਗਈ |
ਤਦ ਨੌਜਵਾਨ ਨੇ ਕਿਹਾ, 'ਪੰਡਤਾਇਨ ਸੀ, ਮੈਂ ਦਿਨ-ਰਾਤ ਹਾਂ, ਪੰਡਿਤ ਜੀ ਨੇ ਮੇਰੇ ਲਈ ਤੇਰੇ ਕੋਲੋਂ ਪੈਸਾ ਰਖਵਾਇਆ ਹੈ, ਉਹੀ ਲੈਣ ਆਇਆ ਹਾਂ |'
ਪੰਡਤਾਇਨ ਸੋਚਾਂ ਵਿਚ ਡੁੱਬ ਗਈ | ਤਦ ਚਲਾਕ ਨੌਜਵਾਨ ਨੇ ਕਿਹਾ, 'ਪੰਡਿਤ ਜੀ ਮੈਨੂੰ ਪਿੰਡ ਤੋਂ ਬਾਹਰ ਮਿਲੇ ਸੀ, ਤੁਹਾਡੇ ਬਿਮਾਰ ਭਾਈ ਨੂੰ ਦੇਖਣ ਗਏ ਹਨ, ਉਨ੍ਹਾਂ ਨੇ ਹੀ ਭੇਜਿਆ ਹੈ |'
ਨੌਜਵਾਨ ਦੀਆਂ ਇਨ੍ਹਾਂ ਗੱਲਾਂ 'ਚ ਭੋਲੀ-ਭਾਲੀ ਪੰਡਤਾਇਣ ਫਸ ਗਈ | ਤੁਰੰਤ ਇਕ ਪੋਟਲੀ ਲਿਆ ਕੇ ਉਸ ਨੂੰ ਦੇ ਦਿੱਤੀ | ਉਸ ਵਿਚ ਕਾਫੀ ਰਕਮ ਸੀ | ਦੋ ਦਿਨ ਬਾਅਦ ਪੰਡਿਤ ਜੀ ਵਾਪਸ ਗਏ | ਹਾਲਚਾਲ ਦੱਸਿਆ | ਫਿਰ ਪੁੱਛਿਆ, 'ਕੋਈ ਆਇਆ ਤਾਂ ਨਹੀਂ ਸੀ |'
ਪੰਡਤਾਇਣ ਨੇ 'ਰਾਤ-ਦਿਨ' ਦੇ ਆਉਣ ਵਾਲੀ ਘਟਨਾ ਦੱਸੀ | ਸੁਣਦਿਆਂ ਹੀ ਉਨ੍ਹਾਂ ਨੇ ਸਿਰ ਫੜ ਲਿਆ | ਕਹਿਣ ਲੱਗੇ, 'ਵਾਹ ਭਗਵਾਨੇ, ਦਿਨ-ਰਾਤ ਤੋਂ ਮੇਰਾ ਮਤਲਬ ਦੁਰਦਿਨ ਭਾਵ ਮਾੜੇ ਦਿਨਾਂ ਤੋਂ ਸੀ |'
ਪਤਨੀ ਰੋ ਪਈ | ਮੁਆਫ਼ੀ ਮੰਗਣ ਲੱਗੀ | ਪੰਡਿਤ ਜੀ ਬੋਲੇ, 'ਗ਼ਲਤੀ ਮੇਰੀ ਵੀ ਹੈ, ਮੈਨੂੰ ਸਿੱਧੀ ਤਰ੍ਹਾਂ ਕਹਿਣਾ ਚਾਹੀਦਾ ਸੀ, ਕੁਝ ਦੋਸ਼ ਮੇਰਾ, ਕੁਝ ਤੇਰਾ ਚਲੋ, ਦੋਵੇਂ ਬਰਾਬਰ ਹੋ ਗਏ |'
ਇਹ ਸੁਣ ਕੇ ਪਤਨੀ ਮੁਸਕਰਾ ਪਈ |
ਬਾਲ ਕਥਾ: ਰਾਤ ਦਿਨ
ਅਜੀਤ ਡੈਸਕ
25-04-2026