• ਪੰਜਾਬ ਰਾਜ ਵਿਚ ਹਰੀ ਕ੍ਰਾਂਤੀ ਦੇ ਜਨਮਦਾਤਾ ਡਾ.ਐਮ.ਐਸ. ਸਵਾਮੀਨਾਥਨ ਸਨ |
• ਪੰਜਾਬ ਸੰਗੀਤ ਨਾਟਕ ਕਲਾ ਅਕੈਡਮੀ ਚੰਡੀਗੜ੍ਹ ਵਿਖੇ ਹੈ |
• ਪੰਜਾਬ ਰਾਜ ਦਾ ਰਾਜ ਪਸ਼ੂ ਕਾਲਾ ਹਿਰਨ ਹੈ |
• ਪੰਜਾਬ ਵਿਚ ਪੰਜਾਬੀ ਬੋਲੀ ਦੀ ਟਕਸਾਲੀ ਭਾਸ਼ਾ ਮਾਝੀ ਹੈ |
• ਪੰਜਾਬ ਵਿਚ ਪੰਜਾਬ ਦੀ ਕੋਇਲ ਸੁਰਿੰਦਰ ਕੌਰ ਨੂੰ ਕਿਹਾ ਗਿਆ |
• ਪੰਜਾਬ ਰਾਜ ਵਿਚ ਸਭ ਤੋਂ ਵੱਧ ਵਾਰ ਮੁੱਖ ਮੰਤਰੀ ਬਣਨ ਦਾ ਮਾਣ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਹਾਸਲ ਹੋਇਆ |
• ਪੰਜਾਬ ਦੀ ਪਹਿਲੀ ਮਹਿਲਾ ਮੁੱਖ ਮੰਤਰੀ ਬਣਨ ਦਾ ਮਾਣ ਰਜਿੰਦਰ ਕੌਰ ਭੱਠਲ ਨੂੰ ਮਿਲਿਆ |
• ਪੰਜਾਬ ਰਾਜ ਵਿਚ ਸਭ ਤੋਂ ਵੱਡਾ ਮਿਲਕ ਪਲਾਂਟ ਮੋਗਾ ਵਿਚ ਹੈ |
• ਪੰਜਾਬ ਰਾਜ ਦਾ ਸ਼ਾਬਦਿਕ ਅਰਥ ਪੰਜ ਦਰਿਆਵਾਂ ਦੀ ਧਰਤੀ ਹੈ |
• ਪੰਜਾਬ ਨਾਲ ਲਗਭਗ 553 ਕਿਲੋਮੀਟਰ ਅੰਤਰਰਾਸ਼ਟਰੀ ਬਾਰਡਰ ਲੱਗਦਾ ਹੈ |
• 'ਪੰਜਾਬ' ਵਿਚ ਸਭ ਤੋਂ ਵੱਡਾ ਪੁਲਿਸ ਥਾਣਾ ਬਾਘਾ ਪੁਰਾਣਾ ਹੈ |
• ਪੰਜਾਬ ਲੋਕ ਸੇਵਾ ਕਮਿਸ਼ਨ ਦਾ ਮੁੱਖ ਦਫਤਰ ਪਟਿਆਲਾ ਜ਼ਿਲ੍ਹੇ ਵਿਚ ਹੈ |
• ਪੰਜਾਬ ਰਾਜ ਵਿਚ ਪ੍ਰਸਿੱਧ ਮਟਕਾ ਚੌਕ, ਚੰਡੀਗੜ੍ਹ ਵਿਚ ਹੈ |
• ਪੰਜਾਬ ਦੀਆਂ ਪੇਂਡੂ ਉਲੰਪਿਕ ਖੇਡਾਂ ਹਰ ਸਾਲ ਕਿਲ੍ਹਾ ਰਾਏਪੁਰ ਜ਼ਿਲ੍ਹਾ ਲੁਧਿਆਣਾ ਵਿਖੇ ਹੁੰਦੀਆਂ ਹਨ |
• ਪੰਜਾਬ ਰਾਜ ਵਿਚ ਸ਼ਹੀਦਾਂ ਦੀ ਧਰਤੀ ਜ਼ਿਲ੍ਹਾ ਫਿਰੋਜ਼ਪੁਰ ਨੂੰ ਕਿਹਾ ਜਾਂਦਾ ਹੈ |
• ਪੰਜਾਬ ਰਾਜ ਵਿਚ ਪੰਜਾਬ ਦਿਵਸ ਹਰ ਸਾਲ ਪਹਿਲੀ ਨਵੰਬਰ ਨੂੰ ਮਨਾਇਆ ਜਾਂਦਾ ਹੈ |
• ਪੰਜਾਬ ਦਾ ਪੁਲਿਸ ਹੈੱਡਕੁਆਰਟਰ ਚੰਡੀਗੜ੍ਹ ਵਿਖੇ ਸਥਿਤ ਹੈ |
• ਪੰਜਾਬ ਰਾਜ ਦੀ ਹਾਈ ਕੋਰਟ ਚੰਡੀਗੜ੍ਹ ਵਿਖੇ ਸਥਿਤ ਹੈ |
• ਪੰਜਾਬ ਰਾਜ ਵਿਚ ਨੇਤਾ ਜੀ ਸੁਭਾਸ਼ ਚੰਦਰ ਇੰਸਟੀਚਿਊਟ ਆਫ ਸਪੋਰਟਸ ਜ਼ਿਲ੍ਹਾ ਪਟਿਆਲਾ ਵਿਚ ਹੈ |
• ਪੰਜਾਬ ਰਾਜ ਵਿਚ ਸਾਇੰਸ ਸਿਟੀ ਜ਼ਿਲ੍ਹਾ ਕਪੂਰਥਲਾ ਵਿਚ ਹੈ |
• ਪੰਜਾਬ ਪੁਲਿਸ ਅਕੈਡਮੀ ਫਿਲੌਰ ਵਿਖੇ ਸਥਿਤ ਹੈ |
-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਵਡਾਲੀ ਗੁਰੂ ਅੰਮਿ੍ਤਸਰ |
ਮੋਬਾਈਲ : 96462-09088