ਸਵਾਲ : 541. 'ਜੋ ਸੁੱਖ ਛੱਜੂ ਦੇ ਚੁਬਾਰੇ, ਉਹ ਬਲਖ ਨਾ ਬੁਖਾਰੇ', ਛੱਜੂ ਭਗਤ ਨੇ ਕਿਹੜੇ ਸ਼ਹਿਰ ਬਾਬਤ ਕਿਹਾ ਸੀ?
542. 'ਰਾਧਾ ਸੁਆਮੀ' ਮਤ ਦਾ ਬਜ਼ੁਰਗ ਮੋਢੀ ਕੌਣ ਤੇ ਕਿੱਥੋਂ ਦਾ ਸੀ?
543. 'ਗੁਰਦੁਆਰਾ ਕੰਧ ਸਾਹਿਬ' ਕਿੱਥੇ ਹੈ?
544. 'ਜੰਗ ਹਿੰਦ ਪੰਜਾਬ ਦਾ ਹੋਣ ਲੱਗਾ, ਦੋਵੇਂ ਪਾਤਸ਼ਾਹੀ ਫ਼ੌਜਾਂ ਭਾਰੀਆਂ ਨੇ' ਕਿਸ ਦੀ ਰਚਨਾ ਹੈ?
545. 'ਬਲਵੰਤ ਗਾਰਗੀ' ਦੀ ਪ੍ਰਸਿੱਧੀ ਕਿਸ ਸਾਹਿਤ ਰੂਪ ਕਾਰਨ ਹੋਈ?
546. 'ਪਿੰ੍ਰ. ਸੰਤ ਸਿੰਘ ਸੇਖੋਂ' ਦਾ ਜੱਦੀ ਪਿੰਡ ਕਿਹੜਾ ਸੀ?
547. 'ਮੈਂ ਚਾਕੇ ਨਾਲ ਚਾਕੇਟੀ' ਵਾਕ ਵਿਚ ਚਾਕ ਤੇ ਚਾਕੇਟੀ ਸ਼ਬਦਾਂ ਦੇ ਅਰਥ ਦੱਸੋ?
548. 'ਮੈਂ ਵੀ ਝੋਕ ਰਾਂਝਣ ਦੀ ਜਾਣਾ' ਵਿਚ ਝੋਕ ਦੇ ਕੀ ਮਾਅਨੇ ਹਨ?
549. 'ਯੂਸਫ ਜੁਲੈਖਾਂ' ਦੀ ਪ੍ਰੀਤ ਕਹਾਣੀ ਕਿਹੜੇ ਧਰਮ ਗ੍ਰੰਥ ਵਿਚ ਦਰਜ ਹੈ?
550. ਕੀ 'ਹਜ਼ਰਤ ਈਸਾ' ਵਿਆਹੇ ਹੋਏ ਸਨ?
ਜਵਾਬ : 541. ਆਪਣੇ ਘਰ ਲਾਹੌਰ ਸੰਬੰਧੀ |
542. ਸ੍ਰੀ ਸ਼ਿਵ ਦਿਆਲ ਜੀ ਪੁਸ਼ਤੈਨੀ ਤੌਰ 'ਤੇ ਲਾਹੌਰ ਤੋਂ, ਪੱਕੀ ਰਿਹਾਇਸ਼ ਆਗਰੇ ਉੱਤਰ ਪ੍ਰਦੇਸ਼ ਵਿਚ ਸੀ |
543. ਬਟਾਲਾ, ਜ਼ਿਲ੍ਹਾ ਗੁਰਦਾਸਪੁਰ |
544. ਸ਼ਾਹ ਮੁਹੰਮਦ ਦੀ-ਜੰਗਨਾਮਾ ਸਿੰਘਾਂ ਤੇ ਫਿਰੰਗੀਆਂ |
545. ਨਾਟਕਾਂ ਕਾਰਨ |
546. ਦਾਖਾ, ਜ਼ਿਲ੍ਹਾ ਲੁਧਿਆਣਾ |
547. ਚਾਕ-ਮੱਝੀਆਂ ਦਾ ਛੇੜੂ, ਵਾਗੀ, ਚਾਕਰ ਜਾਂ ਨੌਕਰ | ਚਾਕ ਦੀ ਪ੍ਰੇਮਿਕਾ ਚਾਕੇਟੀ |
548. ਟਿਕਾਣਾ, ਥਾਂ ਜਿਥੇ ਰਾਂਝਾ ਰਾਤ ਗੁਜ਼ਾਰਦਾ ਸੀ |
549. ਪਾਕ ਕੁਰਾਨ ਮਜੀਦ ਵਿਚ |
550. ਨਹੀਂ |
-ਮੋਬਾਈਲ : +1-647-403-1299