16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-04-2026

ਬਿੱਲੀ, ਚੂਹੇ ਤੇ ਟੱਲੀ

Ad Position 21
repet_subhas-goyals [Copy P29]
ਅਜੀਤ ਡੈਸਕ 25-04-2026

• ਹਰਪ੍ਰੀਤ ਪੱਤੋ •
ਬੜੇ ਤੰਗ ਹੋ ਬਿੱਲੀ ਤੋਂ ਸੀ,
ਚੂਹੇ ਕੱਠੇ ਹੋਏ |
ਲੱਗੇ ਕਰਨ ਸਲਾਹਾਂ ਸਾਰੇ,
ਦੁੱਖੜੇ ਸਭ ਨੇ ਰੋਏ |

ਬਿੱਲੀ ਮਾਸੀ ਸਾਡੀ ਵੈਰਨ,
ਪ੍ਰੇਸ਼ਾਨ ਹੈ ਕਰਦੀ |
ਨਾਲ ਮਰਜ਼ੀ ਰਹਿ ਨ੍ਹੀਂ ਸਕਦੇ,
ਨਾ ਹੀ ਸਾਥੋਂ ਡਰਦੀ |

ਕੋਈ ਸਕੀਮ ਬਣਾਈਏ ਆਪਾਂ,
ਕਿਵੇਂ ਖਹਿੜਾ ਛੜਾਈਏ |
ਆਓ ਆਪਾਂ ਰਲ ਮਿਲ ਸਾਰੇ,
ਨਵੀਂ ਵਿਊਾਤ ਬਣਾਈਏ |

ਜਦ ਵੀ ਬਿੱਲੀ ਆਵੇ ਕਿੱਧਰੋਂ,
ਪਤਾ ਸਾਨੂੰ ਲੱਗ ਜਾਵੇ |
ਭੱਜ ਕੇ ਫਿਰ ਲੁਕ ਜਾਈਏ ਆਪਾਂ,
ਜਦ ਇਧਰ ਨੂੰ ਆਵੇ |

ਇਕ ਬੋਲਿਆ ਗੱਲ ਹੈ ਸੁੱਝੀ,
ਟੱਲੀ ਇਕ ਲਿਆਓ |
ਆਪਣੇ ਵਿਚੋਂ ਫਿਰ ਇਕ ਜਣਾ,
ਉਸ ਦੇ ਵਿਚ ਗਲ ਪਾਓ |

ਜਦ ਉਹ ਆਊ ਟੱਲੀ ਖੜਕੂ,
ਆਪਾਂ ਨੇ ਭੱਜ ਜਾਣਾ |
ਆਪੇ ਫਿਰ ਉਹ ਭੁੱਖੀ ਮਰ ਜਾਊ |
ਜਦ ਨਾ ਮਿਲਿਆ ਖਾਣਾ |

ਕੌਣ ਮੌਤ ਨੂੰ ਮਾਸੀ ਆਖੇ,
ਕਿਹੜਾ ਬੰਨ੍ਹਣ ਜਾਵੇ |
ਬਹਿਗੇ ਸਾਰੇ ਨੀਵੀਆਂ ਪਾ ਕੇ,
ਭੁੱਲ ਗਏ ਮਤਾ ਪਕਾ ਕੇ |

ਏਨੇ ਚਿਰ ਨੂੰ ਮਾਊਾ-ਮਾਊਾ ਕਰਦੀ,
ਬਿੱਲੀ ਕਿਧਰੋਂ ਆਈ |
'ਪੱਤੋ' ਭੱਜਦਿਆਂ ਰਾਹ ਨਾ ਲੱਭੇ,
ਕਈਆਂ ਖੁੱਡ ਮਸਾਂ ਥਿਆਈ |

-ਪਿੰਡ ਪੱਤੋ ਹੀਰਾ ਸਿੰਘ, ਮੋਗਾ |
ਮੋਬਾਈਲ : 94658-21417

Ad Position 22
No active advertisement
ਪਿਛਲੀ ਖ਼ਬਰ ਲੜੀਵਾਰ ਬਾਲ ਨਾਵਲ-16 ਪਾਣੀ-ਪਿਤਾ ਅਗਲੀ ਖ਼ਬਰ ਸਾਂਝੇ ਦੇਸ਼ ਪੰਜਾਬ ਬਾਰੇ ਜਾਣਕਾਰੀ ਭਰਪੂਰ ਸਵਾਲ-ਜਵਾਬ
Ad Position 24