27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਬੱਚਿਆਂ ਨੂੰ ਸਕੂਲ ਭੇਜਣ ਤੋਂ ਪਹਿਲਾਂ ਦੱਸੋ ਇਹ ਗੱਲਾਂ

Ad Position 21
No active advertisement
ਅਜੀਤ ਡੈਸਕ 16-05-2026

ਬੱਚਿਆਂ ਦੀ ਜ਼ਿੰਦਗੀ ਵਿਚ ਸਕੂਲ ਉਹ ਪਹਿਲੀ ਜਗ੍ਹਾ ਹੁੰਦੀ ਹੈ | ਜਿੱਥੇ ਉਹ ਘਰੋਂ ਬਾਹਰ ਨਿਕਲ ਕੇ ਸਮਾਜ ਨਾਲ ਜੁੜਦੇ ਹਨ | ਮਾਤਾ-ਪਿਤਾ ਬੱਚਿਆਂ ਦੇ ਪਹਿਲੇ ਅਧਿਆਪਕ ਹੁੰਦੇ ਹਨ, ਪਰ ਸਕੂਲ ਉਹ ਮੰਦਰ ਹੈ, ਜਿੱਥੇ ਬੱਚਾ ਆਪਣੇ ਚਰਿੱਤਰ, ਬੋਲ-ਚਾਲ, ਮਿਹਨਤ ਅਤੇ ਮਨੁੱਖਤਾ ਦੇ ਗੁਣਾਂ ਨੂੰ ਅੱਗੇ ਵਧਾਉਂਦਾ ਹੈ | ਸਕੂਲ ਕੇਵਲ ਪੜ੍ਹਾਈ ਦਾ ਹੀ ਨਹੀਂ ਸਗੋਂ ਜੀਵਨ ਦੇ ਸਹੀ ਮੁੱਲਾਂ ਅਤੇ ਨੈਤਿਕ ਕਦਰਾਂ-ਕੀਮਤਾਂ ਨੂੰ ਸਿੱਖਣ ਦਾ ਇਕ ਪਲੇਟਫਾਰਮ ਹੁੰਦਾ  ਹੈ | ਇਸ ਲਈ, ਮਾਤਾ-ਪਿਤਾ ਦਾ ਇਹ ਧਰਮ ਬਣਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਸਕੂਲ ਭੇਜਣ ਤੋਂ ਪਹਿਲਾਂ ਕੁਝ ਮਹੱਤਵਪੂਰਨ ਅਤੇ ਚੰਗੀਆਂ ਗੱਲਾਂ ਜਿਵੇਂ-ਸਭ ਦਾ ਸਤਿਕਾਰ ਕਰਨਾ, ਸਮੇਂ ਦੀ ਪਾਬੰਦੀ, ਮਿਲਵਰਤਨ, ਅਨੁਸ਼ਾਸਨ ਦੀ ਪਾਲਣਾ, ਸਚਾਈ ਅਤੇ ਇਮਾਨਦਾਰੀ, ਖੇਡਾਂ ਨਾਲ ਜੁੜਨਾ, ਵੱਡਿਆਂ ਨੂੰ ਧਿਆਨ ਨਾਲ ਸੁਣਨਾ, ਜਮਾਤ ਵਿਚ ਸ਼ਾਂਤ ਅਤੇ ਧਿਆਨ ਨਾਲ ਬੈਠਣਾ, ਅਧਿਆਪਕਾਂ ਨਾਲ ਸਮੱਸਿਆਵਾਂ ਸਾਂਝੀਆਂ ਕਰਨੀਆਂ, ਆਪਣਾ ਕੰਮ ਆਪ ਕਰਨਾ, ਸੱਚ ਬੋਲਣਾ, ਮਾੜੀਆਂ ਆਦਤਾਂ ਤੋਂ ਦੂਰ ਰਹਿਣਾ ਆਦਿ ਬਾਰੇ ਜ਼ਰੂਰ ਸਮਝਾਉਣ | ਇਨ੍ਹਾਂ ਚੰਗੀਆਂ ਗੱਲਾਂ ਨਾਲ ਨਾ ਸਿਰਫ਼ ਬੱਚਿਆਂ ਦਾ ਆਤਮ-ਵਿਸ਼ਵਾਸ ਵਧਦਾ ਹੈ, ਸਗੋਂ ਉਹ ਸਕੂਲ ਦੇ ਮਾਹੌਲ ਵਿਚ ਖੁਦ ਨੂੰ ਸੁਰੱਖਿਅਤ, ਪਿਆਰ ਭਰਿਆ ਅਤੇ ਮਜ਼ਬੂਤ ਮਹਿਸੂਸ ਕਰਦੇ ਹਨ |
ਸਕੂਲ ਭੇਜਣ ਤੋਂ ਪਹਿਲਾਂ ਬੱਚਿਆਂ ਨੂੰ ਇਹ ਵੀ ਸਿਖਾਓ ਕਿ ਪੜ੍ਹਾਈ ਉਨ੍ਹਾਂ ਦੇ ਭਵਿੱਖ ਦੀ ਚਾਬੀ ਹੈ | ਇਸ ਨਾਲ ਉਨ੍ਹਾਂ ਦਾ ਜੀਵਨ ਬਣਨਾ ਹੈ | ਬੱਚਿਆਂ ਨੂੰ ਦੱਸੋ ਕਿ ਅਧਿਆਪਕਾਂ ਦੀ ਹਰ ਗੱਲ ਨੂੰ ਧਿਆਨ ਨਾਲ ਸੁਣਨਾ ਹੈ | ਘਰ ਆ ਕੇ ਹੋਮਵਰਕ ਸਮੇਂ 'ਤੇ ਕਰਨਾ ਹੈ ਅਤੇ ਹਰ ਰੋਜ਼ ਨਵੀਂ ਗੱਲ ਸਿੱਖਣ ਦੀ ਇੱਛਾ ਰੱਖਣੀ ਹੈ | ਇਸ ਤਰ੍ਹਾਂ ਕਰਨ ਨਾਲ ਬੱਚੇ ਪੜ੍ਹਾਈ ਨੂੰ ਬੋਝ ਨਹੀਂ ਸਮਝਣਗੇ, ਸਗੋਂ ਰੁਚੀ ਅਤੇ ਸੁਹਿਰਦਤਾ ਨਾਲ ਸਿੱਖਣਗੇ |

-(ਸਟੇਟ ਐਵਾਰਡੀ), ਮੁੱਖ ਅਧਿਆਪਕ, ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਮਲੂਕਾ (ਬਠਿੰਡਾ)
ਫ਼ੋਨ : 98720-89538

Ad Position 22
No active advertisement
ਪਿਛਲੀ ਖ਼ਬਰ ਆਓ ਜਾਣੀਏ ਭਾਰਤ ਦੀ ਜਨਗਣਨਾ ਦਾ ਇਤਿਹਾਸ ਅਗਲੀ ਖ਼ਬਰ ਚਿੜੀ ਦੀ ਚੀਂ-ਚੀਂ
Ad Position 24