27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਸਾਡੀ ਅੱਖ ਕਿਉਂ ਫੜਕਦੀ ਹੈ?

Ad Position 21
No active advertisement
ਅਜੀਤ ਡੈਸਕ 16-05-2026

ਅੱਖ ਦਾ ਫੜਕਣਾ ਇਕ ਆਮ ਅਤੇ ਸਾਡੇ ਸਰੀਰ 'ਚ ਹੋਣ ਵਾਲੀ ਕੁਦਰਤੀ ਪ੍ਰਕਿਰਿਆ ਹੈ, ਜਿਸ ਨੂੰ ਅਸੀਂ ਰੋਕ ਨਹੀਂ ਸਕਦੇ, ਪਰ ਕੁਝ ਲੋਕ ਅੱਖ ਦੇ ਫੜਕਣ ਨੂੰ ਅਪਸ਼ਗਨ ਦੀ ਨਿਸ਼ਾਨੀ ਸਮਝਦੇ ਹਨ, ਜੋ ਕਿ ਅੰਧ-ਵਿਸ਼ਵਾਸ ਹੀ ਗਿਣਿਆ ਗਿਆ ਹੈ | ਆਓ, ਪਿਆਰੇ ਬਾਲ ਦੋਸਤੋ ਅਸੀਂ ਅੱਖ ਦੇ ਫੜਕਣ ਬਾਰੇ ਜਾਣਦੇ ਹਾਂ | ਅੱਜ ਅੱਖ ਫੜਕਦੀ ਹੈ ਤਾਂ ਸਾਡੀ ਅੱਖ ਦੇ ਆਲੇ-ਦੁਆਲੇ ਦੀਆਂ ਪਲਕਾਂ-ਮਾਸਪੇਸ਼ੀਆਂ ਆਪਣੇ-ਆਪ ਤੇਜ਼ੀ ਨਾਲ ਸੁੰਗੜਦੀਆਂ-ਝਮਕਦੀਆਂ ਹਨ, ਜਿਸ ਨਾਲ ਸਾਨੂੰ ਉਲਝਣ ਜਿਹੀ ਤਾਂ ਜ਼ਰੂਰ ਮਹਿਸੂਸ ਹੁੰਦੀ ਹੈ, ਪਰ ਇਸ ਦਾ ਕੋਈ ਨੁਕਸਾਨ ਨਹੀਂ ਹੁੰਦਾ ਅਤੇ ਕੁਝ ਦੇਰ ਬਾਅਦ ਇਹ ਕਿਰਿਆ ਆਪਣੇ-ਆਪ ਬੰਦ ਹੋ ਜਾਂਦੀ ਹੈ |
ਅੱਖ ਫੜਕਣ ਦਾ ਕੀ ਕਾਰਨ ਹੈ, ਸਹੀ-ਸਹੀ ਦੱਸਣਾ ਤਾਂ ਮੁਸ਼ਕਿਲ ਹੈ ਪਰ ਸਿਹਤ, ਅੱਖਾਂ ਦੇ ਮਾਹਿਰਾਂ ਦੀ ਰਾਏ ਹੈ ਕਿ ਅੱਖ ਫੜਕਣ ਦੀ ਸਮੱਸਿਆ ਉਨ੍ਹਾਂ ਨੂੰ ਵਧੇਰੇ ਹੁੰਦੀ ਹੈ ਜੋ ਲੋਕ ਦੇਰ ਤੱਕ ਮੋਬਾਈਲ, ਕੰਪਿਊਟਰ, ਲੈਪਟਾਪ ਵੇਖਦੇ ਹਨ ਅਤੇ ਨੀਂਦ ਦੀ ਕਮੀ, ਕੈਫ਼ੀਨ ਦੀ ਜ਼ਿਆਦਾ ਵਰਤੋਂ, ਘੱਟ ਰੌਸ਼ਨੀ 'ਚ ਕੰਮ ਕਰਨ ਦਾ ਸ਼ਿਕਾਰ ਵੀ ਹੁੰਦੇ ਹਨ | ਅੱਖ ਫੜਕਣ ਦਾ ਮਤਲਬ ਹੈ ਕਿ ਸਾਡੀਆਂ ਅੱਖਾਂ ਦੀਆਂ ਮਾਸਪੇਸ਼ੀਆਂ ਥੱਕ ਗਈਆਂ ਹਨ ਅਤੇ ਉਨ੍ਹਾਂ ਨੂੰ ਆਰਾਮ ਦੀ ਲੋੜ ਹੈ |
ਸਿਹਤ ਮਾਹਿਰਾਂ ਅਨੁਸਾਰ ਅੱਖਾਂ ਫੜਕਣ ਤੋਂ ਬਚਾਅ ਲਈ ਅੱਖਾਂ ਦੀਆਂ ਆਲੇ-ਦੁਆਲੇ ਦੀਆਂ ਮਾਸਪੇਸ਼ੀਆਂ ਦੀ ਹਲਕੀ ਮਾਲਿਸ਼, ਕੋਸੇ ਪਾਣੀ ਦੇ ਛਿੱਟੇ ਮਾਰਨੇ, ਗਰਮ-ਠੰਢੇ ਪਾਣੀ ਦੀ ਪੱਟੀ ਲਾਉਣੀ ਅਤੇ ਰੋਜ਼ਾਨਾ 7-8 ਘੰਟੇ ਦੀ ਨੀਂਦ ਦੀ ਲੋੜ ਹੁੰਦੀ ਹੈ |

-ਮਸੀਤਾਂ ਰੋਡ, ਕੀਟੇ ਈਸੇ ਖਾਂ |
ਮੋਬਾਈਲ : 70870-48140

Ad Position 22
No active advertisement
ਪਿਛਲੀ ਖ਼ਬਰ ਸਬਜ਼ੀ ਅਗਲੀ ਖ਼ਬਰ ਆਓ ਜਾਣੀਏ ਭਾਰਤ ਦੀ ਜਨਗਣਨਾ ਦਾ ਇਤਿਹਾਸ
Ad Position 24